ਗੈਜੇਟ ਡੈਸਕ - ਜੇਕਰ ਤੁਸੀਂ ਘੱਟ ਕੀਮਤ ’ਚ ਹੀ ਸ਼ਾਨਦਾਰ 5G ਸਮਾਰਟਫੋਨ ਖਰੀਦਣ ਦੀ ਯੋਜਨਾ ਬਣਾ ਰਹੇ ਹੋ ਤਾਂ ਇਹ ਖਬਰ ਤੁਹਾਡੇ ਲਈ ਹੈ। ਦੱਸ ਦਈਏ ਕਿ ਵਧੀਆ ਸਮਾਰਟਫੋਨ ’ਚ Samsung Galaxy M06 5G ਇੱਕ ਬਿਹਤਰ ਵਿਕਲਪ ਸਾਬਤ ਹੋ ਸਕਦਾ ਹੈ। ਈ-ਕਾਮਰਸ ਸਾਈਟ ਐਮਾਜ਼ਾਨ ਇਸ ਸੈਮਸੰਗ ਫੋਨ 'ਤੇ ਇਕ ਵਧੀਆ ਆਫਰ ਦੇ ਰਹੀ ਹੈ, ਜਿਸ ਨਾਲ ਕੀਮਤ ਕਾਫ਼ੀ ਘੱਟ ਜਾਂਦੀ ਹੈ। ਇੱਥੇ ਅਸੀਂ ਤੁਹਾਨੂੰ Samsung Galaxy M06 5G 'ਤੇ ਉਪਲਬਧ ਡੀਲਾਂ ਅਤੇ ਆਫਰਾਂ ਬਾਰੇ ਵਿਸਥਾਰ ਨਾਲ ਦੱਸਦੇ ਹਾਂ।
ਕੀ ਹੈ ਆਫਰ?
ਇਸ ਸਮਾਰਟਫੋਨ ਦਾ 4GB RAM/64GB ਸਟੋਰੇਜ ਵੇਰੀਐਂਟ ਈ-ਕਾਮਰਸ ਸਾਈਟ Amazon 'ਤੇ 7,999 ਰੁਪਏ ’ਚ ਸੂਚੀਬੱਧ ਹੈ। ਬੈਂਕ ਆਫਰ ਦੀ ਗੱਲ ਕਰੀਏ ਤਾਂ, ਤੁਸੀਂ Amazon Pay ICICI ਬੈਂਕ ਕ੍ਰੈਡਿਟ ਕਾਰਡ ਰਾਹੀਂ ਭੁਗਤਾਨ ਕਰਨ 'ਤੇ 5 ਫੀਸਦੀ ਕੈਸ਼ਬੈਕ ਪ੍ਰਾਪਤ ਕਰ ਸਕਦੇ ਹੋ। ਇਸ ਦੇ ਨਾਲ ਹੀ, ਐਕਸਚੇਂਜ ਆਫਰ ਵਿੱਚ ਪੁਰਾਣਾ ਜਾਂ ਮੌਜੂਦਾ ਫੋਨ ਦੇ ਕੇ, ਤੁਸੀਂ 7,550 ਰੁਪਏ ਬਚਾ ਸਕਦੇ ਹੋ। ਹਾਲਾਂਕਿ, ਆਫਰ ਦਾ ਵੱਧ ਤੋਂ ਵੱਧ ਲਾਭ ਐਕਸਚੇਂਜ ’ਚ ਦਿੱਤੇ ਗਏ ਫੋਨ ਦੀ ਮੌਜੂਦਾ ਸਥਿਤੀ ਅਤੇ ਮਾਡਲ 'ਤੇ ਨਿਰਭਰ ਕਰਦਾ ਹੈ।
ਕੀ ਹਨ ਸਪੈਸੀਫਿਕੇਸ਼ਨਜ਼?
Samsung Galaxy M06 5G ’ਚ 6.7-ਇੰਚ HD+ LCD ਡਿਸਪਲੇਅ ਹੈ, ਜਿਸਦਾ ਰੈਜ਼ੋਲਿਊਸ਼ਨ 720x1600 ਪਿਕਸਲ ਹੈ ਅਤੇ 800 nits ਤੱਕ ਦੀ ਪੀਕ ਬ੍ਰਾਈਟਨੈੱਸ ਹੈ। ਇਹ ਸਮਾਰਟਫੋਨ ਔਕਟਾ ਕੋਰ ਮੀਡੀਆਟੇਕ ਡਾਇਮੇਂਸਿਟੀ 6300 ਪ੍ਰੋਸੈਸਰ 'ਤੇ ਕੰਮ ਕਰਦਾ ਹੈ। Galaxy M06 5G ਐਂਡਰਾਇਡ 15 'ਤੇ ਆਧਾਰਿਤ One UI 6.0 'ਤੇ ਕੰਮ ਕਰਦਾ ਹੈ। ਕੈਮਰਾ ਸੈੱਟਅਪ ਦੀ ਗੱਲ ਕਰੀਏ ਤਾਂ Galaxy M06 5G ਦੇ ਪਿਛਲੇ ਹਿੱਸੇ ’ਚ 50-ਮੈਗਾਪਿਕਸਲ ਦਾ ਪ੍ਰਾਇਮਰੀ ਕੈਮਰਾ ਅਤੇ 2-ਮੈਗਾਪਿਕਸਲ ਦਾ ਡੈਪਥ ਕੈਮਰਾ ਹੈ। ਇਸ ਦੇ ਨਾਲ ਹੀ, Galaxy M06 5G ’ਚ ਸੈਲਫੀ ਅਤੇ ਵੀਡੀਓ ਕਾਲਿੰਗ ਲਈ 8-ਮੈਗਾਪਿਕਸਲ ਦਾ ਫਰੰਟ ਕੈਮਰਾ ਹੈ। ਇਸ ਫੋਨ ’ਚ 5000mAh ਦੀ ਬੈਟਰੀ ਹੈ ਜੋ 25W ਫਾਸਟ ਚਾਰਜਿੰਗ ਨੂੰ ਸਪੋਰਟ ਕਰਦੀ ਹੈ।
ਸਿਰਫ਼ ਇੱਕ ਕਲਿੱਕ 'ਤੇ ਤੁਹਾਨੂੰ ਜਾਣਾ ਪੈ ਸਕਦਾ ਹੈ ਜੇਲ੍ਹ , Telegram ਦੀ ਵਰਤੋਂ ਕਰਨ ਤੋਂ ਪਹਿਲਾਂ ਜਾਣੋ ਨਵੇਂ ਨਿਯਮ
NEXT STORY