ਜਲੰਧਰ— ਜਨਤਕ ਖੇਤਰ ਦੀ ਦੂਰਸੰਚਾਰ ਕੰਪਨੀ ਐਮ. ਟੀ. ਐਨ. ਐਲ 1 ਜਨਵਰੀ 2016 ਤੋਂ free Roaming Service ਦੇ ਰਹੀ ਹੈ। ਐਮ. ਟੀ. ਐਨ. ਐਲ ਦੀ ਇਹ ਸਹੂਲਤ ਫਿਲਹਾਲ ਮੁੰਬਈ ਅਤੇ ਦਿੱਲੀ 'ਚ ਦਿੱਤੀ ਜਾ ਰਹੀ ਹੈ। ਇਸ ਸੇਵਾ ਦੇ ਸ਼ੁਰੂ ਹੁੰਦੇ ਹੀ MTNL ਦੇ ਗਾਹਕਾਂ ਨੂੰ ਦੇਸ਼ 'ਚ ਕਿਤੇ ਵੀ ਯਾਤਰਾ ਕਰਨ ਤੇ ਆਪਣੇ ਫੋਨ 'ਤੇ ਆਈ ਕਾਲ ਲਈ ਕੋਈ ਐਡੀਸ਼ਨਲ ਫੀਸ ਨਹੀਂ ਦੇਣੀ ਪਵੇਗੀ।
ਦੂਰਸੰਚਾਰ ਮੰਤਰੀ ਰਵੀ ਸ਼ੰਕਰ ਪ੍ਰਸ਼ਾਦ ਨੇ ਨਵੇਂ ਸਾਲ ਤੋਂ ਐਮ. ਟੀ. ਐਨ. ਐਲ ਦੁਆਰਾ ਫ੍ਰੀ ਰੋਮਿੰਗ ਸਹੂਲਤ ਦੇਣ ਦਾ ਐਲਾਨ ਕੀਤਾ ਹੈ। ਬੀ. ਐਸ. ਐਨ. ਐਲ ਪਹਿਲਾਂ ਤੋਂ ਫ੍ਰੀ ਰੋਮਿੰਗ ਸੇਵਾ ਦੇ ਰਹੀ ਹੈ। ਫਿਲਹਾਲ ਐਮ.ਟੀ.ਐਨ.ਐਲ ਦੇ ਗਾਹਕਾਂ ਨੂੰ ਦਿੱਲੀ ਅਤੇ ਮੁੰਬਈ ਦੇ ਬਾਹਰ ਇਨਕਮਿੰਗ ਕਾਲ ਲਈ ਰੋਮਿੰਗ ਦੇਣੀ ਹੁੰਦੀ ਹੈ।
ਐਮ.ਟੀ.ਐਨ.ਐਲ ਦੇ ਚੇਅਰਮੈਨ ਅਤੇ ਪ੍ਰਬੰਧ ਨਿਰਦੇਸ਼ਕ ਐਨ.ਕੇ. ਯਾਦਵ ਨੇ ਕਿਹਾ ਕਿ ਕੰਪਨੀ 1 ਜਨਵਰੀ ਤੋਂ ਪਹਿਲਾਂ ਹੀ ਇਸ ਨੂੰ ਲਾਗੂ ਕਰਨ ਦੀ ਕੋਸ਼ਿਸ਼ ਕਰ ਰਹੀ ਹੈ ਅਤੇ ਤਕਨੀਕੀ ਪਹਿਲੂਆਂ ਨੂੰ ਦੇਖ ਰਹੀ ਹੈ।
ਯਾਦਵ ਨੇ ਕਿਹਾ ਹੈ ਕਿ ਅਸੀਂ ਅੱਜ ਰਾਤ ਜਾਂ ਕੱਲ੍ਹ ਤੋਂ ਯੋਜਨਾ ਸ਼ੁਰੂ ਕਰਾਂਗੇ। ਸਰਕਾਰ ਨੇ ਰਾਸ਼ਟਰੀ ਦੂਰਸੰਚਾਰ ਨੀਤੀ 2012 ਦੇ ਤਹਿਤ ਦੇਸ਼ 'ਚ ਹੌਲੀ-ਹੌਲੀ ਮੁਫ਼ਤ ਰੋਮਿੰਗ ਸਹੂਲਤ ਲਾਗੂ ਕਰਨ ਦਾ ਟੀਚਾ ਰੱਖਿਆ ਗਿਆ ਹੈ।
8MP ਕੈਮਰੇ ਨਾਲ ਲਾਂਚ ਹੋਇਆ ਮਲਟੀਫੀਚਰ ਸਮਾਰਟਫੋਨ, ਕੀਮਤ 6,999
NEXT STORY