ਗੈਜੇਟ ਡੈਸਕ– ਵਟਸਐਪ ਦੁਨੀਆ ਦੇ ਟਾਪ ਮੈਸੇਜਿੰਗ ਐਪਸ ’ਚੋਂ ਇਕ ਹੈ ਅਤੇ ਮੌਜੂਦ ਸਮੇਂ ’ਚ ਇਸ ਪਲੇਟਫਾਰਮ ਨਾਲ ਕਰੋੜਾਂ ਯੂਜ਼ਰਸ ਜੁੜੇ ਹਨ। ਵਟਸਐਪ ਸਮੇਂ-ਸਮੇਂ ’ਤੇ ਨਵੇਂ ਫੀਚਰਜ਼ ਪੇਸ਼ ਕਰਦਾ ਆਇਆ ਹੈ, ਜੋ ਯੂਜ਼ਰਸ ਦੇ ਬਹੁਤ ਕੰਮ ਆ ਰਹੇ ਹਨ। ਹਾਲਾਂਕਿ, ਇੰਨੇ ਫੀਚਰਜ਼ ਹੋਣ ਤੋਂ ਬਾਅਦ ਵੀ ਕਈ ਯੂਜ਼ਰਸ ਜ਼ਿਆਦਾ ਫੀਚਰਜ਼ ਦੀ ਚਾਹ ’ਚ ਵਟਸਐਪ ਦੇ ਫੇਕ ਵਰਜ਼ਨ ਡਾਊਨਲੋਡ ਕਰ ਲੈਂਦੇ ਹਨ ਅਤੇ ਹੈਕਰਾਂ ਦਾ ਸ਼ਿਕਾਰ ਹੋ ਜਾਂਦੇ ਹਨ। ਇਨ੍ਹਾਂ ਫਰਜ਼ੀ ਐਪਸ ਦੀ ਸੂਚੀ ’ਚ ਸਭ ਤੋਂ ਵੱਡਾ ਨਾਂ WhatsApp Delta ਦਾ ਹੈ। ਅਸੀਂ ਤੁਹਾਨੂੰ ਇਸ ਖਬਰ ’ਚ WhatsApp Delta ਬਾਰੇ ਵਿਸਤਾਰ ਨਾਲ ਦੱਸਣ ਜਾ ਰਹੇ ਹਨ।
ਇਹ ਵੀ ਪੜ੍ਹੋ– ਫਿਰ ਆਇਆ Joker ਵਾਇਰਸ! ਆਪਣੇ ਫੋਨ ’ਚੋਂ ਤੁਰੰਤ ਡਿਲੀਟ ਕਰੋ ਇਹ 15 ਖ਼ਤਰਨਾਕ Apps
WhatsApp Delta
ਵਟਸਐਪ ਡੈਲਟਾ ਐਪ ਵਟਸਐਪ ਦਾ ਫੇਕ ਵਰਜ਼ਨ ਹੈ। ਇਸ ਐਪ ਨੂੰ ਡੈਲਟਾ ਲੈਬ ਸਟੂਡੀਓ ਨੇ ਤਿਆਰ ਕੀਤਾ ਹੈ। ਇਸ ਵਿਚ ਕਲਰ, ਐਕਸੈਂਟ ਕਲਰ ਤੋਂ ਲੈ ਕੇ ਐਪ ਥੀਮ ਅਤੇ ਕਸਟਮ ਫੋਂਟ ਤਕ ਦੀ ਸੁਵਿਧੀ ਦਿੱਤੀ ਗਈ ਹੈ। ਇਸ ਐਪ ’ਚ ਆਟੋ ਰਿਪਲਾਈ ਅਤੇ ਡੂ-ਨਾਟ-ਡਿਸਟਰਬ ਵਰਗੇ ਫੀਚਰਜ਼ ਮਿਲਣਗੇ। ਇਸ ਤੋਂ ਇਲਾਵਾ ਵਟਸਐਪ ਡੈਲਟਾ ’ਚ ਸੈਂਡ ਕੀਤੇ ਗਏ ਮੈਸੇਜ ਨੂੰ ਮਾਡੀਫਾਈ ਕੀਤਾ ਜਾ ਸਕਦਾ ਹੈ। ਹਾਲਾਂਕਿ, ਇਹ ਐਪ ਗੂਗਲ ਪਲੇਅ ਸਟੋਰ ਅਤੇ ਐਪਲ ਐਪ ਸਟੋਰ ’ਤੇ ਉਪਲੱਬਧ ਨਹੀਂ ਹੈ। ਇਸ ਐਪ ਦੀ APK ਫਾਈਲ ਨੂੰ ਥਰਡ ਪਾਰਟੀ ਸਾਈਟ ਤੋਂ ਡਾਊਨਲੋਡ ਕੀਤਾ ਜਾ ਸਕਦਾ ਹੈ।
ਇਹ ਵੀ ਪੜ੍ਹੋ– ਹੁਣ ਖੁਦ ਠੀਕ ਕਰ ਸਕੋਗੇ ਆਪਣਾ iPhone, ਐਪਲ ਨੇ ਸ਼ੁਰੂ ਕੀਤਾ ਸੈਲਫ ਸਰਵਿਸ ਰਿਪੇਅਰ ਪ੍ਰੋਗਰਾਮ
ਹਮੇਸ਼ਾ ਲਈ ਬੈਨ ਹੋ ਸਕਦਾ ਹੈ ਵਟਸਐਪ ਅਕਾਊਂਟ
ਵਟਸਐਪ ਦੇ ਐੱਫ.ਏ.ਕਿਊ ਪੇਜ ’ਤੇ ਉਪਲੱਬਧ ਜਾਣਕਾਰੀ ਮੁਤਾਬਕ, ਵਟਸਐਪ ਆਪਣੇ ਪਲੇਟਫਾਰਮ ਦੇ ਪਾਇਰੇਟਿਡ ਵਰਜ਼ਨ ਨੂੰ ਇਸਤੇਮਾਲ ਕਰਨ ਦੀ ਸਲਾਹ ਨਹੀਂ ਦਿੰਦੇ। ਜੇਕਰ ਕੋਈ ਯੂਜ਼ਰ ਵਟਸਐਪ ਦਾ ਫਰਜ਼ੀ ਐਪ ਇਸਤੇਮਾਲ ਕਰਦਾ ਹੈ ਤਾਂ ਉਸ ਦੇ ਅਕਾਊਂਟ ਨੂੰ ਬੈਨ ਕੀਤਾ ਜਾ ਸਕਦਾ ਹੈ। ਇਸ ਤੋਂ ਬਾਅਦ ਜੇਕਰ ਯੂਜ਼ਰਸ ਅਧਿਕਾਰਤ ਐਪ ਦਾ ਇਸਤੇਮਾਲ ਨਹੀਂ ਕਰਦੇ ਤਾਂ ਉਨ੍ਹਾਂ ਦੇ ਅਕਾਊਂਟ ’ਤੇ ਹਮੇਸ਼ਾ ਲਈ ਪਾਬੰਦੀ ਲਗਾਈ ਜਾ ਸਕਦੀ ਹੈ।
ਇਹ ਵੀ ਪੜ੍ਹੋ– ਆਨਲਾਈਨ ਵਿਕਰੀ ਲਈ ਉਪਲੱਬਧ ਹੋਇਆ JioPhone Next, ਗਾਹਕਾਂ ਨੂੰ ਮਿਲਣਗੇ ਇਹ ਫਾਇਦੇ
ਆਨਲਾਈਨ ਵਿਕਰੀ ਲਈ ਉਪਲੱਬਧ ਹੋਇਆ JioPhone Next, ਗਾਹਕਾਂ ਨੂੰ ਮਿਲਣਗੇ ਇਹ ਫਾਇਦੇ
NEXT STORY