ਜਲੰਧਰ: ਅਜੇ ਤੱਕ ਤੁਸੀਂ ਗੂਗਲ ਪਲੇਅ ਸਟੋਰ ਤੋਂ ਡਾਊਨਲੋਡਿੰਗ ਫ੍ਰੀ 'ਚ ਕਰ ਰਹੇ ਹੋ ਪਰ ਤੁਹਾਡੀ ਇਹ ਆਜ਼ਾਦੀ ਛੇਤੀ ਹੀ ਖਤਮ ਹੋਣ ਵਾਲੀ ਹੈ। ਇਕ ਅਖਬਾਰ ਦੀ ਰਿਪੋਰਟ ਦੇ ਮੁਤਾਬਕ ਭਾਰਤ 'ਚ ਕਾਰੋਬਾਰ ਕਰਨ ਵਾਲੀਆਂ ਸਾਰੀਆਂ ਵਿਦੇਸ਼ੀ ਕੰਪਨੀਆਂ ਤੋਂ ਟੈਕਸ ਲਿਆ ਜਾਵੇਗਾ। ਇਸ ਟੈਕਸ ਨੂੰ ਗੂਗਲ ਟੈਕਸ ਦਾ ਨਾਂ ਦਿੱਤਾ ਗਿਆ ਹੈ।
ਰਿਪੋਰਟ ਮੁਤਾਬਕ ਕੋਈ ਵੀ ਅਸਥਾਈ ਵਿਦੇਸ਼ੀ ਕੰਪਨੀ ਭਾਰਤ 'ਚ ਕਾਰੋਬਾਰ ਕਰਦੀ ਹੈ ਤਾਂ ਉਸ ਨੂੰ ਆਪਣੀ ਉਸ ਕਮਾਈ ਦਾ 6 ਫੀਸਦੀ ਟੈਕਸ ਦੇਣਾ ਹੋਵੇਗਾ। ਦਰਅਸਲ ਸਰਕਾਰ ਦਾ ਕਹਿਣਾ ਹੈ ਕਿ ਕਈ ਵਾਰ ਇਨ੍ਹਾਂ ਕੰਪਨੀਆਂ ਦੀ ਕਮਾਈ ਇੰਨੀ ਹੋ ਜਾਂਦੀ ਹੈ ਕਿ ਦੇਸ਼ ਦੀਆਂ ਕੰਪਨੀਆਂ ਪਿੱਛੇ ਰਹਿ ਜਾਂਦੀਆਂ ਹਨ। ਹੁਣ ਜੇਕਰ ਅਜਿਹਾ ਹੁੰਦਾ ਹੈ ਤਾਂ ਤੁਹਾਨੂੰ ਐਪ ਡਾਊਨਲੋਡ ਕਰਨ ਦੇ ਪੈਸੇ ਦੇਣੇ ਪੈ ਸਕਦੇ ਹਨ ਕਿਉਂਕਿ ਜਦੋਂ ਕੰਪਨੀਆਂ ਨੂੰ ਟੈਕਸ ਦੇਣਾ ਪਵੇਗਾ ਤਾਂ ਉਹ ਇਸ ਨੂੰ ਦੂਜੇ ਰਸਤਿਓਂ ਕੱਢਣ ਦੀ ਕੋਸ਼ਿਸ਼ ਕਰਨਗੀਆਂ। ਇਹ ਟੈਕਸ ਆਨਲਾਈਨ ਹੋਣ ਵਾਲੀ ਸਾਰੀ ਕਮਾਈ 'ਤੇ ਲਾਗੂ ਹੋਵੇਗਾ ਚਾਹੇ ਉਹ ਇਸ਼ਤਿਹਾਰ ਤੋਂ ਹੋਵੇ ਜਾਂ ਫਿਰ ਐਪ ਦੀ ਡਾਊਨਲੋਡਿੰਗ ਤੋਂ।
ਹੁਣ ਕੰਪਨੀ ਦੇ ਆਪਣੇ ਸਟੋਰ 'ਤੇ ਵੀ ਉਪਲੱਬਧ ਹੋਵੇਗਾ OnePlus 3T
NEXT STORY