ਜਲੰਧਰ- ਡੁਕਾਤੀ ਇੰਡੀਆ ਆਪਣੀ ਨਵੀਂ ਮੋਟਰਸਾਈਕਲ ਜਲਦ ਹੀ ਦੇਸ਼ 'ਚ ਲਾਂਚ ਕਰਨ ਜਾ ਰਹੀ ਹੈ। ਇਹ ਇਕ ਲਿਟਰ-ਕਲਾਸ ਕਰੂਜ਼ਰ ਬਾਇਕ ਹੈ ਜਿਸ ਨੂੰ 2 ਵੇਰਿਅੰਟ 'ਚ ਉਤਾਰਿਆ ਜਾਵੇਗਾ। ਇਸ ਬਾਇਕ ਦੀ ਬੁਕਿੰਗ ਸ਼ੁਰੂ ਹੋ ਚੁੱਕੀ ਹੈ। ਟੋਕਨ ਮਨੀ 2 ਲੱਖ ਰੂਪਏ ਹੈ। ਇਸ ਬਾਇਕ ਨੂੰ ਸਿਤੰਬਰ 'ਚ ਲਾਂਚ ਕੀਤਾ ਜਾਵੇਗਾ।
Ducati XDiavel ਦੇ ਬੇਸ ਵੇਰਿਅੰਟ ਦੀ ਕੀਮਤ 15.56 ਲੱਖ ਰੂਪਏ ਹੋਵੇਗੀ, ਜਦ ਕਿ ਟਾਪ ਵੇਰਿਅੰਟ 18.11 ਲੱਖ ਰੂਪਏ ਦਾ ਹੋਵੇਗਾ। ਦੋਨਾਂ ਕੀਮਤਾਂ ਐਕਸ-ਸ਼ੋਰੂਮ, ਮੁੰਬਈ ਹਨ। ਇਸ ਮੋਟਰਸਾਈਕਿਲ 'ਚ ਬਿਹਤਰ ਪਰਫਾਰਮੇਨਸ ਦੇਣ ਵਾਲੇ ਟਾਇਰ, ਬਲੂਟੁੱਥ ਮਾਨਿਟਰ , ਇੰਫੋਟੇਂਮੇਂਟ ਸਿਸਟਮ ਅਤੇ ਪ੍ਰਿਮੀਅਮ ਸੀਟ ਆਦਿ ਖਾਸ ਫੀਚਰਸ ਹਨ। ਇਹ ਗਲੋਸੀ ਬਲੈਕ ਕਲਰ ਸਕੀਮ 'ਚ ਉਉਪਲੱਬਧ ਹੋਵੇਗੀ, ਜਦ ਕਿ ਮੈਟ ਬਲੈਕ ਕਲਰ ਸਟੈਂਡਰਡ ਰੱਖਿਆ ਗਿਆ ਹੈ।
ਇੰਜਣ ਸਪੈਕਸ ਦੀ ਗੱਲ ਕਰੀਏ ਤਾਂ1262cc ਦਾ ਲਿਕਵਡ-ਕੂਲਡ ਇੰਜਣ ਮਿਲੇਗਾ ਜੋ 155bhp ਦੀ ਪਾਵਰ ਦੇ ਨਾਲ 129Nm ਦਾ ਟਾਰਕ ਜਨਰੇਟ ਕਰੇਗਾ। ਹੋਰ ਫੀਚਰਸ 'ਚ ABS, ਟ੍ਰੈਕਸ਼ਨ ਕੰਟਰੋਲ ਅਤੇ ਰਾਇਡਰ ਮੋਡ ਦੇ ਨਾਲ ਲਾਂਚ ਕੰਟਰੋਲ ਸਿਸਟਮ ਨੂੰ ਸ਼ਾਮਿਲ ਕੀਤਾ ਗਿਆ ਹੈ। ਸੈਗਮੇਂਟ 'ਚ ਮੁਕਾਬਲਾ ਟਰਾਇੰਫ ਥੰਡਰਬਰਡ ਸਟੋਰਮ ਅਤੇ ਹਾਰਲੇ -ਡੇਵਿਡਸਨ ਬਰੇਕ ਆਊਟ ਨਾਲ ਹੋਵੇਗਾ।
ਗੂਗਲ ਮੈਪਸ ਨੇ iOS ਲਈ ਐਡ ਕੀਤਾ ਨਵਾਂ ਫੀਚਰ
NEXT STORY