ਜਲੰਧਰ- ਗੂਗਲ ਨੇ ਹਾਲ ਹੀ 'ਚ ਵੈੱਬ ਅਤੇ ਐਂਡ੍ਰਾਇਡ ਲਈ ਗੂਗਲ ਮੈਪ ਦੇ ਕਈ ਨਵੇਂ ਫੀਚਰਸ ਪੇਸ਼ ਕੀਤੇ ਸਨ ਜਿਨ੍ਹਾਂ ਨੂੰ ਹੁਣ ਆਈ.ਓ.ਐੱਸ. ਲਈ ਵੀ ਜ਼ਾਰੀ ਕੀਤਾ ਜਾ ਰਿਹਾ ਹੈ। ਹਾਲ ਹੀ 'ਚ ਮਿਲੀ ਜਾਣਕਾਰੀ ਅਨੁਸਾਰ ਗੂਗਲ ਮੈਪਸ ਆਈ.ਓ.ਐੱਸ. ਲਈ ਇਕ ਨਵਾਂ ਫੀਚਰ ਐਡ ਕੀਤਾ ਜਾ ਰਿਹਾ ਹੈ ਜਿਸ ਨਾਲ ਯੂਜ਼ਰਜ਼ ਮਲਟੀਪਲ ਸਟੋਪਸ ਨੂੰ ਇਕ ਸਿੰਗਲ ਟ੍ਰਿੱਪ 'ਤੇ ਐਡ ਕਰ ਸਕਣਗੇ। ਪੁਆਇੰਟ ਏ. ਤੋਂ ਪੁਆਇੰਟ ਬੀ ਦੀ ਡਾਇਰੈਕਸ਼ਨ ਲਈ ਮੈਪਸ ਪੁਆਇੰਟ ਬੀ ਤੋਂ ਪੁਆਇੰਟ ਸੀ., ਡੀ., ਈ. ਆਦਿ ਡਾਇਰੈਕਸ਼ਨਜ਼ ਨੂੰ ਵੀ ਐਡ ਕਰ ਸਕਦਾ ਹੈ।
ਇਸ ਨਾਲ ਕੋਈ ਵੀ ਟ੍ਰਿੱਪ ਬਣਾਉਣਾ ਆਸਾਨ ਹੋ ਸਕਦਾ ਹੈ। ਇਹ ਫੀਚਰ ਫਿਲਹਾਲ ਕੁੱਝ ਸਮੇਂ ਲਈ ਵੈੱਬ 'ਤੇ ਉਪਲੱਬਧ ਹੈ ਅਤੇ ਐਂਡ੍ਰਾਇਡ 'ਤੇ ਇਸ ਨੂੰ ਅੱਜ ਤੋਂ ਇਕ ਮਹੀਨਾ ਪਹਿਲਾਂ ਲਾਂਚ ਕੀਤਾ ਗਿਆ ਸੀ। ਇਸ ਦੇ ਨਾਲ ਹੀ ਗੂਗਲ ਮੈਪਸ ਦੇ ਨਵੇਂ ਡਿਜ਼ਾਇਨ ਨੂੰ ਵੀ ਇਸੇ ਹਫਤੇ ਰੋਲ ਆਊਟ ਕਰਨ ਜਾ ਰਿਹਾ ਹੈ।
ISRO ਜਲਦ ਹੀ ਵੈਦਰ ਸੈਟੇਲਾਈਟ ਨੂੰ ਕਰੇਗੀ ਲਾਂਚ
NEXT STORY