ਜਲੰਧਰ-ਹੁਣ ਤੁਹਾਡੇ ਲਈ ਆਮਦਨ ਕਰ ਭਰਨਾ ਹੋਰ ਵੀ ਆਸਾਨ ਹੋ ਗਿਆ ਹੈ। ਆਮਦਨ ਕਰ ਵਿਭਾਗ ਨੇ ਆਨਲਾਈਨ ਆਈ. ਟੀ. ਆਰ. ਫਾਈਲ ਕਰਨ ਲਈ ਏ. ਟੀ. ਐੱਮ. ਆਧਾਰਿਤ ਵੈਲੀਡੇਸ਼ਨ ਸਿਸਟਮ ਲਾਂਚ ਕਰ ਦਿੱਤਾ ਹੈ, ਜਿਸ ਨਾਲ ਉਨ੍ਹਾਂ ਲੋਕਾਂ ਲਈ ਆਈ. ਟੀ. ਆਰ. ਭਰਨਾ ਆਸਾਨ ਹੋ ਜਾਵੇਗਾ ਜਿਨ੍ਹਾਂ ਕੋਲ ਇੰਟਰਨੈੱਟ ਬੈਂਕਿੰਗ ਦੀ ਸਹੂਲਤ ਨਹੀਂ ਹੈ। ਇਹ ਪਹਿਲ ਸਾਲਾਨਾ ਆਈ. ਟੀ. ਆਰ. ਫਾਈਲ ਕਰਨ ਦੀ ਵਿਵਸਥਾ ਨੂੰ ਪੇਪਰਲੈੱਸ ਬਣਾਉਣ ਦੇ ਉਦੇਸ਼ ਨਾਲ ਕੀਤੀ ਗਈ ਹੈ।
ਐੱਸ. ਬੀ. ਆਈ. ਨੇ ਕੀਤੀ ਸ਼ੁਰੂਆਤ, ਦੂਜੇ ਬੈਂਕ ਵੀ ਕਰਨਗੇ ਨਕਲ
ਇਕ ਉੱਚ ਆਮਦਨ ਕਰ ਅਧਿਕਾਰੀ ਨੇ ਕਿਹਾ, ''ਕਰਦਾਤਾ ਦਾ ਜਿਥੇ ਖਾਤਾ ਹੈ ਉਸ ਬੈਂਕ ਵੱਲੋਂ ਤੁਹਾਡੇ ਏ. ਟੀ. ਐੱਮ. ਦੀ ਪਹਿਲੀ ਵੈਧਤਾ ਰਾਹੀਂ ਇਲੈਕਟ੍ਰਾਨਿਕ ਵੈਰੀਫਿਕੇਸ਼ਨ ਕੋਡ (ਈ. ਵੀ. ਸੀ.) ਬਣਾਇਆ ਜਾ ਸਕਦਾ ਹੈ। ਐੱਸ. ਬੀ. ਆਈ. ਨੇ ਕੱਲ ਤੋਂ ਇਹ ਸਹੂਲਤ ਸ਼ੁਰੂ ਕਰ ਦਿੱਤੀ ਹੈ, ਜਦੋਂ ਕਿ ਹੋਰ ਬੈਂਕ ਜਲਦੀ ਹੀ ਇਸ ਦੀ ਨਕਲ ਕਰਨਗੇ।''
ਇੰਟਰਨੈੱਟ ਬੈਂਕਿੰਗ ਵਰਤੋਂ ਨਾ ਕਰਨ ਵਾਲਿਆਂ ਨੂੰ ਫਾਇਦਾ
ਬੀਤੇ ਮਹੀਨੇ ਆਈ. ਟੀ. ਵਿਭਾਗ ਨੇ ਬੈਂਕ ਅਕਾਊਂਟ ਆਧਾਰਿਤ ਵੈਲੀਡੇਸ਼ਨ ਫੈਸਿਲਟੀ ਲਾਂਚ ਕੀਤੀ ਸੀ, ਇਹ ਪਹਿਲ ਉਨ੍ਹਾਂ ਲੋਕਾਂ ਨੂੰ ਧਿਆਨ 'ਚ ਰੱਖਦਿਆਂ ਕੀਤੀ ਗਈ ਸੀ ਜਿਨ੍ਹਾਂ ਕੋਲ ਇੰਟਰਨੈੱਟ ਬੈਂਕਿੰਗ ਦੀ ਫੈਸਿਲਟੀ ਨਹੀਂ ਹੈ। ਨਵੀਂ ਫੈਸਿਲਟੀ ਵਿਭਾਗ ਦੇ ਆਫੀਸ਼ੀਅਲ ਈ-ਫਾਈਲਿੰਗ ਪੋਰਟਲ 'ਤੇ ਉਪਲਬਧ ਹੈ ਅਤੇ ਇਹ ਵਿਭਾਗ ਵੱਲੋਂ ਬੀਤੇ ਸਾਲ ਆਧਾਰ ਨੰਬਰ ਦੇ ਮਾਧਿਅਮ ਨਾਲ ਐਕਟੀਵੇਟ ਕੀਤੇ ਗਏ ਵਨ ਟਾਈਮ ਪਾਸਵਰਡ (ਓ. ਟੀ. ਪੀ.) ਦੀ ਵਰਤੋਂ ਨਾਲ ਮਿਲੇਗੀ।
ਬੀ. ਐੱਮ. ਡਬਲਯੂ. ਨੇ ਭਾਰਤ ਵਿਚ ਲਾਂਚ ਕੀਤੀ ਨਵੀਂ 520 ਆਈ
NEXT STORY