7.9 ਸੈਕਿੰਡ ਵਿਚ ਫੜ ਲੈਂਦੀ ਹੈ 100 ਕਿ. ਮੀ. ਪ੍ਰਤੀ ਘੰਟੇ ਦੀ ਰਫਤਾਰ
ਜਲੰਧਰ : ਬੀ. ਐੱਮ. ਡਬਲਯੂ. ਨੇ ਹਾਲ ਹੀ ਵਿਚ 3-ਸੀਰੀਜ਼ ਕਾਰ ਦਾ ਪੈਟਰੋਲ ਵੇਰੀਅੰਟ 320 ਆਈ ਨੂੰ ਭਾਰਤ ਵਿਚ ਲਾਂਚ ਕੀਤਾ ਹੈ। ਹੁਣ ਜਰਮਨ ਦੀ ਲਗਜ਼ਰੀ ਆਟੋਕਾਰ ਮੇਕਰ ਨੇ 5-ਸੀਰੀਜ਼ ਕਾਰ ਦੇ ਪੈਟਰੋਲ ਵਰਜ਼ਨ 520 ਆਈ ਨੂੰ ਲਾਂਚ ਕਰ ਦਿੱਤਾ ਹੈ। ਬੀ. ਐੱਮ. ਡਬਲਯੂ. 5-ਸੀਰੀਜ਼ ਇਕ ਮਿਡ ਸਾਈਜ਼ ਲਗਜ਼ਰੀ ਕਾਰ ਹੈ । ਬੀ. ਐੱਮ. ਡਬਲਯੂ. 520 ਆਈ ਨਾਨ ਮਟੈਲਿਕ ਪੇਂਟ ਵਰਕ ਨਾਲ ਅਲਪਾਈਨ ਵ੍ਹਾਈਟ, ਬਲੈਕ ਸਫਾਇਰ ਅਤੇ ਮਟੈਲਿਕ ਪੇਂਟ ਵਰਕ ਨਾਲ ਇੰਪੀਰੀਅਲ ਬਲੂ ਰੰਗਾਂ ਵਿਚ ਮੁਹੱਈਆ ਹੋਵੇਗੀ ।
ਤੇਜ਼ੀ - 0 ਤੋਂ 100 ਕਿ. ਮੀ. ਪ੍ਰਤੀ ਘੰਟੇ ਦੀ ਰਫਤਾਰ ਸਿਰਫ਼ 7.9 ਸੈਕਿੰਡ ਵਿਚ
ਟਾਪ ਸਪੀਡ - 233 ਕਿਲੋਮੀਟਰ ਪ੍ਰਤੀ ਘੰਟਾ
ਟ੍ਰਾਂਸਮਿਸ਼ਨ ਅਤੇ ਇੰਜਣ ਦਾ ਵਧੀਆ ਤਾਲਮੇਲ
ਬੀ. ਐੱਮ. ਡਬਲਯੂ. ਦੀ ਲੇਟੈਸਟ 520 ਆਈ ਵਿਚ 2.0 ਲਿਟਰ ਟਵਿਨ ਪਾਵਰ ਟਰਬੋ 4 ਸਿਲੰਡਰ ਪੈਟਰੋਲ ਮੋਟਰ (ਇੰਜਣ) ਲੱਗੀ ਹੈ ਅਤੇ ਇਹ ਘੱਟ ਸਪੀਡ 'ਤੇ ਵੀ ਚੰਗੀ ਰਿਸਪਾਂਸ ਦਿੰਦੀ ਹੈ। ਇਸ ਦੇ ਨਾਲ ਜ਼ਿਆਦਾ ਵੱਡੇ ਗਿਅਰਬਾਕਸ ਕਾਰਨ ਨਵੀਂ 520 ਆਈ ਜ਼ਿਆਦਾ ਫਿਊਲ ਐਫੀਸ਼ਿਐਂਟ ਅਤੇ ਪਹਿਲਾਂ ਤੋਂ ਵਧੀਆ ਪ੍ਰਫਾਰਮ ਕਰਦੀ ਹੈ।
ਜਿਥੇ ਤੱਕ ਇੰਜਣ ਪਾਵਰ ਦੀ ਗੱਲ ਹੈ ਤਾਂ 520 ਆਈ ਦਾ ਇੰਜਣ 184 ਬੀ. ਐੱਚ. ਪੀ. ਦੀ ਪਾਵਰ ਅਤੇ 1,250 ਤੋਂ 4,500 ਆਰ. ਪੀ. ਐੱਮ. ਉੱਤੇ 270 ਐੱਨ. ਐੱਮ. ਦਾ ਟਾਰਕ ਪੈਦਾ ਕਰਦਾ ਹੈ । ਬੀ. ਐੱਮ. ਡਬਲਯੂ. ਦੀ ਇਸ ਨਵੀਂ ਲਗਜ਼ਰੀ ਕਾਰ ਵਿਚ 8 ਸਪੀਡ 'ਸਟੈੱਪਟ੍ਰੋਨਿਕ' ਆਟੋਮੈਟਿਕ ਟ੍ਰਾਂਸਮਿਸ਼ਨ ਲੱਗਾ ਹੈ, ਜਿਸ ਨਾਲ ਆਰਾਮਦਾਇਕ ਰਾਈਡ ਲਈ ਕਰੂਜ਼ ਕੰਟਰੋਲ ਵੀ ਦਿੱਤਾ ਗਿਆ ਹੈ । ਇਸ ਵਿਚ ਲੱਗਾ ਟ੍ਰਾਂਸਮਿਸ਼ਨ ਹਰ ਸਮੇਂ, ਹਰ ਗਿਅਰ 'ਤੇ ਇੰਜਣ ਨਾਲ ਤਾਲਮੇਲ ਬਿਠਾਏ ਰੱਖਦਾ ਹੈ।
520 ਆਈ ਇੰਝ ਕਰਦੀ ਹੈ ਫਿਊਲ ਦੀ ਬੱਚਤ
ਬੀ. ਐੱਮ. ਡਬਲਯੂ. ਐਫਿਸ਼ੀਐਂਟ ਡਾਈਨੈਮਿਕਸ ਨਾਲ ਬੀ. ਐੱਮ. ਡਬਲਯੂ. 520 ਆਈ ਵਿਚ ਵਿਆਪਕ ਟੈਕਨਾਲੋਜੀ ਦੀ ਵਰਤੋਂ ਕੀਤੀ ਗਈ ਹੈ, ਜਿਵੇਂ ਇੰਟੈਲੀਜੈਂਟ ਲਾਈਟਵੇਟ ਕੰਸਟ੍ਰਕਸ਼ਨ, ਆਟੋ ਸਟਾਰਟ-ਸਟਾਪ, ਈਕੋ ਪ੍ਰੋ ਮੋਡ, ਬ੍ਰੇਕ ਐਨਰਜੀ ਰੀਜਨਰੇਸ਼ਨ, 50:50 ਵੇਟ ਡਿਸਟ੍ਰੀਬਿਊਸ਼ਨ ਅਤੇ ਬਹੁਤ ਸਾਰੀ ਇਨੋਵੇਟਿਵ ਟੈਕਨਾਲੋਜੀ ਦੀ ਵਰਤੋਂ ਕੀਤੀ ਹੈ, ਜਿਸ ਨਾਲ ਈਂਧਣ ਦੀ ਬੱਚਤ ਹੁੰਦੀ ਹੈ ।
ਬਹੁਤ ਸਾਰੇ ਬੀ. ਐੱਮ. ਡਬਲਯੂ. ਕੁਨੈਕਟਿਡ ਡਰਾਈਵ ਫੀਚਰ
ਬੀ. ਐੱਮ. ਡਬਲਯੂ. ਕੁਨੈਕਟਿਡ ਡਰਾਈਵ ਫੀਚਰਸ ਦੀ ਲੰਬੀ-ਚੌੜੀ ਲਿਸਟ ਇਸ ਵਿਚ ਦੇਖਣ ਨੂੰ ਮਿਲਦੀ ਹੈ। ਇਸ ਵਿਚ ਮਲਟੀ ਫੰਕਸ਼ਨਲ ਇੰਸਟਰੂਮੈਂਟ ਡਿਸਪਲੇ, 25.9 ਸੈਂਟੀਮੀਟਰ ਕਲਰ ਡਿਸਪਲੇ ਨਾਲ ਨਵੀਂ ਪੀੜ੍ਹੀ ਦਾ ਬੀ. ਐੱਮ. ਡਬਲਯੂ. ਆਈ ਡਰਾਈਵ (ਆਨ ਬੋਰਡ ਡਰਾਈਵ ਇੰਸਟਰੂਮੈਂਟ ਸਿਸਟਮ) ਸਿਸਟਮ, ਬੀ. ਐੱਮ. ਡਬਲਯੂ. ਨੈਵੀਗੇਸ਼ਨ ਸਿਸਟਮ ਨਾਲ 3ਡੀ ਮੈਪਸ (ਇੰਟੈਗ੍ਰੇਟਿਡ ਗਲੋਬਲ ਪੋਜ਼ੀਸ਼ਨਿੰਗ ਸਿਸਟਮ-ਜੀ. ਪੀ. ਐੱਸ.), ਹਰਮਨ ਕਾਰਡੋਨ ਸਰਾਊਂਡ ਸਾਊਂਡ ਸਿਸਟਮ, ਬੀ. ਐੱਮ. ਡਬਲਯੂ. ਐਪਸ, ਪਾਰਕ ਡਿਸਟੈਂਸ ਕੰਟਰੋਲ, ਰਿਅਰ ਵਿਊ ਕੈਮਰਾ ਅਤੇ ਬਲੂਟੁਥ ਅਤੇ ਯੂ. ਐੱਸ. ਬੀ. ਡਿਵਾਈਸਿਜ਼ ਦੇ ਨਾਲ ਕੁਨੈਕਟੀਵਿਟੀ ਫੀਚਰਸ ਮੌਜੂਦ ਹਨ।
ਬੀ. ਐੱਮ. ਡਬਲਯੂ. 5 ਸੀਰੀਜ਼ ਪੋਰਟਫੋਲੀਓ ਵਿਚ ਦੋ ਡੀਜ਼ਲ ਇੰਜਣ (520ਡੀ ਅਤੇ 530ਡੀ) ਦਾ ਚੇਨਈ ਵਿਚ ਪ੍ਰੋਡਕਸ਼ਨ ਹੁੰਦਾ ਹੈ ਅਤੇ ਪੈਟਰੋਲ ਇੰਜਣ ਸੀ. ਬੀ. ਯੂ. (ਕੰਪਲੀਟਲੀ ਬਿਲਟ-ਅਪ ਯੂਨਿਟ) ਦੇ ਰੂਪ ਵਿਚ ਮੁਹੱਈਆ ਹੈ ।
ਕੀਮਤ - 54 ਲੱਖ ਰੁਪਏ (ਐਕਸ ਸ਼ੋਅਰੂਮ ਦਿੱਲੀ)
ਅੰਦਾਜ਼ੇ ਤੋਂ ਵੀ ਜ਼ਿਆਦਾ ਤੀਬਰਤਾ ਨਾਲ ਫੈਲ ਰਿਹੈ ਬ੍ਰਹਿਮੰਡ
NEXT STORY