ਗੈਜੇਟ ਡੈਸਕ - ਤਪਦੀ ਗਰਮੀ ਕਾਰਨ ਘਰਾਂ 'ਚ ਏਅਰ ਕੰਡੀਸ਼ਨਰ ਦੀ ਵਰਤੋਂ ਲਗਾਤਾਰ ਵਧ ਰਹੀ ਹੈ, ਜਿਸ ਕਾਰਨ ਲੋਕਾਂ ਨੂੰ ਭਾਰੀ ਬਿਜਲੀ ਦੇ ਬਿੱਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਮਾਹਰਾਂ ਅਨੁਸਾਰ, ਕੁਝ ਸਧਾਰਨ ਤਰੀਕਿਆਂ ਨੂੰ ਅਪਣਾ ਕੇ ਤੁਸੀਂ ਨਾ ਸਿਰਫ ਬਿਜਲੀ ਦੇ ਬਿੱਲ ਦੀ ਬਚਤ ਕਰ ਸਕਦੇ ਹੋ, ਬਲਕਿ ਆਪਣੇ ਘਰ ਨੂੰ ਸੁਰੱਖਿਅਤ ਵੀ ਰੱਖ ਸਕਦੇ ਹੋ।
ਏਸੀ ਅਤੇ ਪੱਖੇ ਦਾ ਸੁਮੇਲ ਹੈ ਫਾਇਦੇਮੰਦ
ਬਹੁਤ ਸਾਰੇ ਲੋਕ ਸੋਚਦੇ ਹਨ ਕਿ ਏਸੀ ਦੇ ਨਾਲ ਪੱਖਾ ਚਲਾਉਣ ਨਾਲ ਬਿਜਲੀ ਜ਼ਿਆਦਾ ਖਰਚ ਹੁੰਦੀ ਹੈ, ਪਰ ਅਸਲ 'ਚ ਇਹ ਕੂਲਿੰਗ 'ਚ ਮਦਦਗਾਰ ਹੁੰਦਾ ਹੈ। ਜਦੋਂ ਤੁਸੀਂ ਏਸੀ ਦੇ ਨਾਲ ਛੱਤ ਵਾਲਾ ਪੱਖਾ ਚਲਾਉਂਦੇ ਹੋ, ਤਾਂ ਪੱਖਾ ਏਸੀ ਦੀ ਠੰਢੀ ਹਵਾ ਨੂੰ ਪੂਰੇ ਕਮਰੇ 'ਚ ਤੇਜ਼ੀ ਨਾਲ ਫੈਲਾਉਂਦਾ ਹੈ। ਇਸ ਨਾਲ ਏਸੀ 'ਤੇ ਲੋਡ ਘੱਟ ਪੈਂਦਾ ਹੈ ਅਤੇ ਕਮਰਾ ਜਲਦੀ ਠੰਢਾ ਹੋ ਜਾਂਦਾ ਹੈ।
ਸਹੀ ਤਾਪਮਾਨ ਦੀ ਚੋਣ
ਗਰਮੀ ਦੇ ਦੌਰਾਨ ਏਸੀ ਨੂੰ ਬਹੁਤ ਘੱਟ ਤਾਪਮਾਨ 'ਤੇ ਚਲਾਉਣ ਦੀ ਬਜਾਏ 26 ਡਿਗਰੀ ਸੈਲਸੀਅਸ 'ਤੇ ਸੈੱਟ ਕਰਨਾ ਚਾਹੀਦਾ ਹੈ। ਇਸ ਦੇ ਨਾਲ ਹੀ ਛੱਤ ਵਾਲੇ ਪੱਖੇ ਨੂੰ 1 ਜਾਂ 2 ਨੰਬਰ ਦੀ ਸਪੀਡ 'ਤੇ ਚਲਾਉਣਾ ਬਿਹਤਰ ਹੁੰਦਾ ਹੈ। ਬਿਜਲੀ ਦੀ ਹੋਰ ਬਚਤ ਲਈ BLDC ਮੋਟਰ ਵਾਲੇ ਪੱਖਿਆਂ ਦੀ ਵਰਤੋਂ ਕਰਨ ਦੀ ਸਲਾਹ ਦਿੱਤੀ ਜਾਂਦੀ ਹੈ, ਜੋ ਕਿ ਨਵੀਨਤਮ ਪਾਵਰ-ਸੇਵਿੰਗ ਤਕਨਾਲੋਜੀ ਨਾਲ ਲੈਸ ਹੁੰਦੇ ਹਨ।
ਸੁਰੱਖਿਆ ਲਈ ਲਗਾਤਾਰ ਵਰਤੋਂ ਤੋਂ ਬਚੋ
ਏਸੀ ਨੂੰ ਲਗਾਤਾਰ ਕਈ ਘੰਟੇ ਚਲਾਉਣ ਤੋਂ ਗੁਰੇਜ਼ ਕਰਨਾ ਚਾਹੀਦਾ ਹੈ। ਕੁਝ ਘੰਟੇ ਚਲਾਉਣ ਤੋਂ ਬਾਅਦ ਏਸੀ ਨੂੰ ਥੋੜ੍ਹੀ ਦੇਰ ਲਈ ਬੰਦ ਕਰ ਦੇਣਾ ਚਾਹੀਦਾ ਹੈ। ਲਗਾਤਾਰ ਚੱਲਣ ਕਾਰਨ ਏਸੀ ਦੀਆਂ ਤਾਰਾਂ ਓਵਰਹੀਟ ਹੋ ਸਕਦੀਆਂ ਹਨ, ਜਿਸ ਨਾਲ ਸ਼ਾਰਟ ਸਰਕਟ ਹੋਣ ਅਤੇ ਘਰ 'ਚ ਅੱਗ ਲੱਗਣ ਦਾ ਖ਼ਤਰਾ ਵਧ ਜਾਂਦਾ ਹੈ।
ਸਰਵਿਸਿੰਗ ਅਤੇ ਸਫਾਈ ਦਾ ਰੱਖੋ ਧਿਆਨ
ਏਸੀ ਤੋਂ ਬਿਹਤਰ ਕੂਲਿੰਗ ਲੈਣ ਲਈ ਇਸ ਦੀ ਨਿਯਮਤ ਸਰਵਿਸ ਕਰਵਾਉਣੀ ਬਹੁਤ ਜ਼ਰੂਰੀ ਹੈ। ਉਪਭੋਗਤਾਵਾਂ ਨੂੰ ਚਾਹੀਦਾ ਹੈ ਕਿ ਉਹ ਏਸੀ ਦੇ ਏਅਰ ਫਿਲਟਰ ਨੂੰ ਹਰ 4-5 ਦਿਨਾਂ ਬਾਅਦ ਸਾਫ਼ ਕਰਦੇ ਰਹਿਣ ਅਤੇ ਆਊਟਡੋਰ ਯੂਨਿਟ ਨੂੰ ਵੀ ਸਾਫ਼ ਰੱਖਣ ਤਾਂ ਜੋ ਮਸ਼ੀਨ 'ਤੇ ਬੇਲੋੜਾ ਦਬਾਅ ਨਾ ਪਵੇ।
CCI ਨੂੰ ਸੁਪਰੀਮ ਕੋਰਟ ਦਾ ਵੱਡਾ ਝਟਕਾ, Amazon 'ਤੇ ਲੱਗਿਆ ₹202 ਕਰੋੜ ਦਾ ਜੁਰਮਾਨਾ ਰੱਦ!
NEXT STORY