ਜਲੰਧਰ- ਤਕਨੀਕ ਕਿਸ ਤਰ੍ਹਾਂ ਬਦਲ ਰਹੀ ਹੈ ਇਸ ਗੱਲ ਦਾ ਅੰਦਾਜ਼ਾ ਇਸ ਗੱਲ ਤੋਂ ਲਾਇਆ ਜਾ ਸਕਦਾ ਹੈ ਕਿ ਕਿਸੇ ਖਾਣ ਵਾਲੀ ਚੀਜ਼ ਦੇ ਸਵਾਦ ਨੂੰ ਬਿਨਾਂ ਕਿਸੇ ਮਸਾਲੇ ਦੇ ਬਦਲਿਆ ਜਾ ਸਕਦਾ ਹੈ। ਵਿਗਿਆਨੀਆਂ ਨੇ ਇਕ ਅਜਿਹੇ ਡਿਵਾਈਸ ਨੂੰ ਵਿਕਸਿਤ ਕੀਤਾ ਹੈ, ਜੋ ਘੱਟ ਮਿੱਠੇ ਖਾਣੇ ਨੂੰ ਮਿੱਠਾ ਬਣਾ ਦਿੰਦਾ ਹੈ। ਇਸ ਦਾ ਅਰਥ ਹੈ ਕਿ ਤੁਸੀਂ ਸਬਜ਼ੀਆਂ 'ਚ ਚਾਕਲੇਟ ਦਾ ਸਵਾਦ ਲੈ ਸਕਦੇ ਹੋ। ਇਸ ਡਿਵਾਈਸ ਦਾ ਨਾਂ ਟੇਸਟ ਬਡੀ (Taste Buddy) ਹੈ।
ਟੇਸਟ ਬਡੀ ਲੋਅ ਲੈਵਲ ਇਲੈਕਟ੍ਰਿਕਲ ਕਰੰਟ ਪੈਦਾ ਕਰਦਾ ਹੈ, ਜਿਸ ਨਾਲ ਮੂੰਹ 'ਚ ਮਿੱਠੇ ਜਾਂ ਨਮਕੀਨ ਜ਼ਾਇਕੇ ਦਾ ਸਵਾਦ ਆਉਂਦਾ ਹੈ ਪਰ ਅਸਲੀਅਤ 'ਚ ਖਾਣ ਵਾਲੀ ਚੀਜ਼ 'ਚ ਉਹ ਸਵਾਦ ਹੁੰਦਾ ਹੀ ਨਹੀਂ। ਇਸ ਤਕਨੀਕ ਨੂੰ ਪ੍ਰਤੀ ਦਿਨ ਵਰਤੇ ਜਾਣ ਵਾਲੇ ਕਟਲਰੀ (ਛੁਰੀ-ਕਾਂਟਾ), ਕੱਪ ਅਤੇ ਡੱਬੇ 'ਚ ਫਿੱਟ ਕੀਤਾ ਜਾ ਸਕਦਾ ਹੈ। ਯੂਨੀਵਰਸਿਟੀ ਆਫ ਲੰਡਨ ਦੇ Adrian Cheok, ਜੋ ਟੀਮ ਨੂੰ ਲੀਡ ਕਰ ਰਹੇ ਹਨ, ਇਸ ਡਿਵਾਈਸ ਦੇ ਚੱਮਚ ਦੇ ਰੂਪ 'ਚ ਵਰਤੇ ਜਾਣ ਵਾਲੇ ਪ੍ਰੋਟੋਟਾਈਪ 'ਤੇ ਕੰਮ ਕਰ ਰਹੇ ਹਨ।
Cheok ਮੁਤਾਬਕ ਇਸ ਡਿਵਾਈਸ ਦੀ ਮਦਦ ਨਾਲ ਲੋਕ ਪੌਸ਼ਟਿਕ ਆਹਾਰ ਨੂੰ ਵੀ ਸਵਾਦੀ ਖਾਣੇ ਦੇ ਰੂਪ 'ਚ ਖਾ ਸਕਣਗੇ। ਉਦਾਹਰਣ ਦੇ ਤੌਰ 'ਤੇ ਟੋਫੂ (ਬੀਨ ਕਰਡ) 'ਚ ਸਟੇਕ (ਮੀਟ) ਦਾ ਸਵਾਦ ਅਤੇ ਸਬਜ਼ੀਆਂ 'ਚ ਚਾਕਲੇਟ ਦਾ ਸਵਾਦ ਚੱਖ ਸਕਣਗੇ।
ਇਲੈਕਟ੍ਰਿਕਲ ਉੱਤੇਜਨਾ ਦੀ ਵਰਤੋਂ ਕਰ ਕੇ ਟੀਮ ਨੇ ਫ੍ਰੀਕਵੈਂਸੀ ਦਾ ਪਤਾ ਲਾਇਆ ਹੈ, ਜਿਸ ਨਾਲ ਬਨਾਉਟੀ ਰੂਪ ਨਾਲ ਪ੍ਰਤੀਕਿਰਿਆ ਪੈਦਾ ਹੁੰਦੀ ਹੈ। ਖੋਜਕਾਰਾਂ ਮੁਤਾਬਕ ਨਕਲੀ ਮਿੱਠੇ ਦੇ ਸਵਾਦ ਲਈ ਇਹ ਡਿਵਾਈਸ ਜੀਭ ਦੇ ਤਾਪਮਾਨ 'ਚ ਤੇਜ਼ੀ ਨਾਲ 25 ਡਿਗਰੀ ਤੋਂ 40 ਡਿਗਰੀ ਸੈਲਸੀਅਸ ਤਕ ਬਦਲਾਅ ਕਰਦਾ ਹੈ। ਇਸ ਤਕਨੀਕ 'ਚ ਕੈਮਿਕਲ ਰਿਐਕਸ਼ਨ ਦਾ ਅਹਿਮ ਰੋਲ ਹੈ, ਜਿਸ ਨਾਲ ਖਾਂਦੇ ਸਮੇਂ ਮੂੰਹ 'ਚ ਰਸਾਇਣਕ ਪ੍ਰਤੀਕਿਰਿਆ ਹੁੰਦੀ ਹੈ। ਜਦੋਂ ਖਾਣਾ ਜੀਭ ਨਾਲ ਲੱਗਦਾ ਹੈ ਤਾਂ ਖੱਟਾ ਅਤੇ ਨਮਕੀਨ ਸਵਾਦ ਮਹਿਸੂਸ ਹੁੰਦਾ ਹੈ।
ਐਪਲ ਦਾ ਸਨਸਨੀਖੇਜ ਖੁਲਾਸਾ, ਐਮੇਜ਼ਾਨ 'ਤੇ ਵੇਚੇ ਜਾਣ ਵਾਲੇ ਚਾਰਜਰ 90 ਫੀਸਦੀ ਨਕਲੀ
NEXT STORY