ਜਲੰਧਰ: ਇਸ ਸਮੇਂ ਜਦੋਂ ਲਗਭਗ ਕੋਈ ਵੀ ਕੰਪਨੀ ਵਿੰਡੋਜ਼ ਫੋਨਜ਼ ਨਹੀਂ ਬਣਾ ਰਹੀ, ਉਥੇ ਹੀ ਐੱਚ. ਪੀ. ਨੇ ਆਪਣਾ ਨਵਾਂ ਵਿੰਡੋਜ਼ ਸਮਾਰਟਫੋਨ ਇਲਾਈਟ ਐਕਸ3 ਪੇਸ਼ ਕੀਤਾ ਹੈ । ਇਹ ਹਾਈ ਐਂਡ ਸਮਾਰਟਫੋਨ ਵਿੰਡੋਜ਼ 10 'ਤੇ ਚੱਲਦਾ ਹੈ ਅਤੇ ਇਸ ਨੂੰ ਇਸ ਤਰ੍ਹਾਂ ਨਾਲ ਡਿਜ਼ਾਈਨ ਕੀਤਾ ਗਿਆ ਹੈ ਕਿ ਇਹ ਇਕੱਲਾ ਡਿਵਾਈਸ ਸਮਾਰਟਫੋਨ, ਲੈਪਟਾਪ ਅਤੇ ਡੈਸਕਟਾਪ ਪੀ. ਸੀ. ਦੇ ਕੰਮ ਆਉਂਦਾ ਹੈ ।
ਇਲਾਈਟ ਐਕਸ3 ਇਕ 6 ਇੰਚ ਕਵਾਰਡ ਐੱਚ. ਡੀ. ਡਿਸਪਲੇ ਵਾਲਾ ਫੋਨ ਹੈ, ਜਿਸ ਨੂੰ ਫੈਬਲੇਟ ਕਹਿ ਸਕਦੇ ਹਾਂ । ਵੱਡਾ ਹੋਣ ਦੇ ਨਾਲ-ਨਾਲ ਇਹ ਪਾਵਰਫੁੱਲ ਵੀ ਹੈ । ਇਸ ਵਿਚ ਸਨੈਪਡ੍ਰੈਨ 820 ਪ੍ਰੋਸੈਸਰ, 4 ਜੀ. ਬੀ. ਰੈਮ ਅਤੇ 64 ਜੀ. ਬੀ. ਇਨਬਿਲਟ ਸਟੋਰੇਜ ਦਿੱਤੀ ਗਈ ਹੈ, ਜਿਸ ਨੂੰ ਮਾਈਕ੍ਰੋ ਐੱਸ. ਡੀ. ਕਾਰਡ ਦੀ ਮਦਦ ਨਾਲ 2 ਜੀ. ਬੀ. ਤਕ ਵਧਾਇਆ ਜਾ ਸਕਦਾ ਹੈ । ਫੋਨ ਦੇ ਅੱਗੇ ਵਾਲੀ ਸਾਈਡ 'ਤੇ ਆਈਰਿਸ ਸਕੈਨਰ ਅਤੇ ਪਿੱਛੇ ਦੀ ਤਰਫ ਫਿੰਗਰਪ੍ਰਿੰਟ ਸੈਂਸਰ ਲੱਗਾ ਹੈ । ਇਸ ਦੇ ਨਾਲ ਹੀ ਇਸ ਵਿਚ 4150 ਐੱਮ. ਏ. ਐੱਚ. ਦੀ ਬੈਟਰੀ ਲੱਗੀ ਹੈ, ਜੋ ਵਾਇਰਲੈੱਸ ਚਾਰਜਿੰਗ ਨੂੰ ਸਪੋਰਟ ਕਰਦੀ ਹੈ ।
ਐੱਚ. ਪੀ. ਨੇ ਇਸ ਫੋਨ ਨੂੰ ਇਸ ਲਈ ਇੰਨਾ ਪਾਵਰਫੁੱਲ ਬਣਾਇਆ ਹੈ, ਕਿਉਂਕਿ ਕੰਪਨੀ ਲੋਕਾਂ ਦੇ ਸਾਹਮਣੇ ਇਕ ਅਜਿਹਾ ਫੋਨ ਲੈ ਕੇ ਆਉਣਾ ਚਾਹੁੰਦੀ ਸੀ, ਜੋ ਫੋਨ ਤੋਂ ਕਿਤੇ ਵਧ ਕੇ ਹੋਵੇ । ਇਲਾਈਟ ਐਕਸ3 ਨੂੰ continuum 'ਤੇ ਡਿਜ਼ਾਈਨ ਕੀਤਾ ਗਿਆ ਹੈ । ਇਸ ਵਿਚ ਦਿੱਤੀ ਗਈ ਵਿੰਡੋਜ਼ 10 ਨੂੰ ਵੱਡੀ ਸਕ੍ਰੀਨ (ਟੀ. ਵੀ.) ਦੇ ਨਾਲ ਅਟੈਚ ਕਰਕੇ ਕੀ-ਬੋਰਡ ਅਤੇ ਮਾਊਸ ਦੀ ਮਦਦ ਨਾਲ ਪੀ. ਸੀ. ਵਿਚ ਬਦਲਿਆ ਜਾ ਸਕਦਾ ਹੈ । ਇਸ ਕਾਰਨ ਇਸ ਡਿਵਾਈਸ ਨੂੰ ਇਸਤੇਮਾਲ ਕਰਨ ਵਾਲੇ ਦੀ ਪਾਕੇਟ ਵਿਚ ਹਰ ਵਕਤ ਉਸ ਦੇ ਕੰਮ ਦੀਆਂ ਫਾਈਲਜ਼ ਰਹਿਣਗੀਆਂ, ਹਾਲਾਂਕਿ ਕਿਸੇ ਬਿਜ਼ਨੈੱਸ ਯੂਜ਼ਰ ਦੀਆਂ ਨਜ਼ਰਾਂ ਨਾਲ ਦੇਖਿਆ ਜਾਵੇ ਤਾਂ ਇਸ ਵਿਚ ਵਿੰਡੋਜ਼ 10 ਦੇ ਸਾਰੇ ਐਪਸ ਨਹੀਂ ਚੱਲਣਗੇ, ਜੋ ਇਸ ਫੋਨ ਦੀ ਅਸਲ ਸਮੱਸਿਆ ਹੈ । ਇਸ ਲਈ ਐੱਚ. ਪੀ. ਕਲਾਊਡ ਬੇਸਡ ਸਾਫਟਵੇਅਰ ਬਣਾ ਰਹੀ ਹੈ, ਜਿਸ ਨਾਲ ਐਪਸ ਕੰਮ ਕਰਨਗੀਆਂ ਪਰ ਇਸ ਨੂੰ ਸੈੱਟ ਕਰਨ ਲਈ ਤੁਹਾਨੂੰ ਆਈ. ਟੀ. ਡਿਪਾਰਟਮੈਂਟ ਦੀ ਜ਼ਰੂਰਤ ਪੈ ਸਕਦੀ ਹੈ । ਇਸ ਲਈ ਇਹ ਫੀਚਰ ਆਮ ਯੂਜ਼ਰ ਲਈ ਨਹੀਂ ਹੈ ।
ਇਲਾਈਟ ਐਕਸ3 ਨੂੰ ਫੁੱਲ ਪੀ. ਸੀ. ਵਿਚ ਬਦਲਣ ਲਈ ਐੱਚ. ਪੀ. ਅਸੈੱਸਰੀ ਵੀ ਵੇਚ ਰਿਹਾ ਹੈ । ਇਸ ਵਿਚ ਪਹਿਲੇ ਨੰਬਰ 'ਤੇ ਆਉਂਦਾ ਹੈ 'ਡੈਸਕ ਡਾਕ' ਜੋ ਇਕ ਚਮਕਦਾਰ ਕ੍ਰੋਮ ਡਾਕ ਹੈ, ਜਿਸ ਵਿਚ ਕਈ ਸਾਰੇ ਪੋਰਟਸ (2 ਯੂ. ਐੱਸ. ਬੀ. ਪੋਰਟਸ, 1 ਯੂ. ਐੱਸ. ਬੀ. ਟਾਈਪ-ਸੀ ਪੋਰਟ, ਡਿਸਪਲੇ ਪੋਰਟ, ਅਥਰਨੈੱਟ ਪੋਰਟ) ਦਿੱਤੇ ਗਏ ਹਨ, ਜਿਸ ਦੀ ਮਦਦ ਨਾਲ ਸਮਾਰਟਫੋਨ ਨੂੰ ਪੀ. ਸੀ. ਵਿਚ ਬਦਲਿਆ ਜਾ ਸਕਦਾ ਹੈ । ਇਸ ਤੋਂ ਇਲਾਵਾ 'ਮੋਬਾਇਲ ਐਕਸਟੈਂਡਰ' ਵੀ ਹੈ, ਜੋ ਪਤਲੇ ਜਿਹੇ ਬਲੈਕ ਲੈਪਟਾਪ ਦੀ ਤਰ੍ਹਾਂ ਦਿਖਦਾ ਹੈ । ਇਸ ਵਿਚ ਡਿਸਪਲੇ, ਬੈਟਰੀ ਅਤੇ ਕੀ-ਬੋਰਡ ਦਿੱਤਾ ਗਿਆ ਹੈ ਪਰ ਇਸ ਨੂੰ ਵਿੰਡੋਜ਼ ਪੀ. ਸੀ. ਵਿਚ ਬਦਲਣ ਲਈ ਇਲਾਈਟ ਐਕਸ3 ਨੂੰ ਵਾਇਰਲੈੱਸ ਤਰੀਕੇ ਨਾਲ ਮੋਬਾਇਲ ਐਕਸਟੈਂਡਰ ਨਾਲ ਕੁਨੈਕਟ ਕਰਨਾ ਹੋਵੇਗਾ ।
ਇਲਾਈਟ ਐਕਸ3 ਅਤੇ ਇਸ ਦੀ ਅਸੈੱਸਰੀ ਦੀ ਕੀਮਤ ਅਤੇ ਉਪਲਬਧਤਾ ਬਾਰੇ ਫਿਲਹਾਲ ਕੋਈ ਘੋਸ਼ਣਾ ਨਹੀਂ ਕੀਤੀ ਗਈ ਹੈ । ਐੱਚ. ਪੀ. ਨੇ ਕਿਹਾ ਕਿ ਫੋਨ ਨੂੰ ਪੇਸ਼ ਕਰਨ ਦੇ ਇਕ ਮਹੀਨੇ ਬਾਅਦ ਇਸ ਨੂੰ ਰਿਲੀਜ਼ ਕੀਤਾ ਜਾਵੇਗਾ, ਤਾਂ ਜੋ ਪਾਰਟਨਰਾਂ ਦੇ ਨਾਲ ਮਿਲ ਕੇ ਇਸ ਦੇ ਲਈ ਵਰਚੁਅਲ ਐਪਸ 'ਤੇ ਕੰਮ ਕੀਤਾ ਜਾਵੇ । ਇਸ ਸਮਾਰਟਫੋਨ ਨੂੰ ਇਸ ਸਾਲ ਗਰਮੀਆਂ ਵਿਚ ਲਾਂਚ ਕੀਤਾ ਜਾਵੇਗਾ ।
MWC 2016: ਸੋਨੀ ਨੇ ਪੇਸ਼ ਕੀਤੇ ਦੋ ਨਵੇਂ ਸਮਾਰਟਫੋਨਸ ਦੇ ਮਾਡਲਸ
NEXT STORY