ਗੈਜਟ ਡੈਸਕ : ਐਲਨ ਮਸਕ ਦੀ ਕੰਪਨੀ ਸਪੇਸਐਕਸ ਨੇ ਭਾਰਤ 'ਚ ਸੈਟੇਲਾਈਟ ਇੰਟਰਨੈੱਟ ਸਰਵਿਸ ਦੇਣ ਦੀ ਤਿਆਰੀ ਤੇਜ਼ ਕਰ ਦਿੱਤੀ ਹੈ। ਸਪੇਸਐਕਸ ਵੱਲੋਂ ਇਸ ਲਈ ਡਿਪਾਰਟਮੈਂਟ ਆਫ ਟੈਲੀਕਮਿਉਨਿਕੇਸ਼ਨ ਤੋਂ ਲਾਇਸੰਸ ਦੀ ਮੰਗ ਕੀਤੀ ਹੈ। ਇਸ ਤੋਂ ਪਹਿਲਾਂ ਏਅਰਟੈੱਲ ਬੈਕਡ ਵਨਵੈੱਬ ਅਤੇ ਜੀਓ ਦੀ ਸੈਟੇਲਾਈਟ ਆਰਮ ਜੀਓ ਸਪੇਸ ਟੈਕਨਾਲੋਜੀ ਵੱਲੋਂ ਵੀ ਇਸ ਗਲੋਬਲ ਮੋਬਾਇਲ ਪਰਸਨਲ ਕਮਿਊਨਿਕੇਸ਼ਨ ਬਾਏ ਸੈਟੇਲਾਈਟ ਲਾਇਸੰਸ ਲਈ ਅਪਲਾਈ ਕੀਤਾ ਜਾ ਚੁੱਕਾ ਹੈ।
ਇਹ ਖ਼ਬਰ ਵੀ ਪੜ੍ਹੋ - BSNL ਦੀ 5ਜੀ ਸੇਵਾ ਇਸ ਦਿਨ ਹੋਵੇਗੀ ਭਾਰਤ ’ਚ ਲਾਂਚ, ਟੈਲੀਕਾਮ ਮੰਤਰੀ ਨੇ ਕੀਤਾ ਐਲਾਨ
ਸੈਟੇਲਾਈਟ ਧਰਤੀ ਦੇ ਕਿਸੇ ਵੀ ਹਿੱਸੇ ਤੋਂ ਬੀਮ ਇੰਟਰਨੈੱਟ ਕਵਰੇਜ ਮੁਹੱਈਆ ਕਰਵਾ ਸਕਦੀ ਹੈ। ਸੈਟੇਲਾਈਟ ਨੈੱਟਵਰਕ ਨਾਲ ਯੂਜ਼ਰ ਨੂੰ ਹਾਈ ਸਪੀਡ ਇੰਟਰਨੈੱਟ ਮਿਲਦਾ ਹੈ। ਹਾਈ ਸਪੀਡ ਇੰਟਰਨੈੱਟ ਲਈ ਡਿਸ ਨੂੰ ਖੁਲ੍ਹੇ ਆਸਮਾਨ ਥੱਲੇ ਰੱਖਣਾ ਹੋਵੇਗਾ।
ਇਹ ਖ਼ਬਰ ਵੀ ਪੜ੍ਹੋ - Jio ਅਤੇ Airtel ਕਿੱਥੇ-ਕਿੱਥੇ ਸਭ ਤੋਂ ਪਹਿਲਾਂ ਲਾਂਚ ਕਰਨਗੇ 5ਜੀ, ਵੇਖੋ ਪੂਰੀ ਲਿਸਟ
ਸਪੇਸਐਕਸ ਨੂੰ ਭਾਰਤ 'ਚ ਇਹ ਸੇਵਾਵਾਂ ਦੇਣ ਲਈ ਹੋਰ ਵੀ ਪ੍ਰਵਾਨਗੀਆਂ ਲੈਣੀਆਂ ਪੈਣਗੀਆਂ। ਉਕਤ ਲਾਇੰਸ ਲੈਣ ਤੋਂ ਬਾਅਦ ਕੰਪਨੀ ਨੂੰ ਸਪੇਸ ਡਿਪਾਰਟਮੈਂਟ ਤੋਂ ਮਨਜ਼ੂਰੀ ਲੈਣੀ ਹੋਵੇਗੀ। ਨਾਲ ਹੀ ਸੈਟਲੇਾਈਟ ਬਰਾਡਬੈਂਡ ਲਈ ਸਪੈਕਟਰਮ ਦੀ ਵੀ ਲੋੜ ਹੋਵੇਗੀ। ਉਪਰੰਤ ਇੰਡੀਅਨ ਨੈਸ਼ਨਲ ਸਪੇਸ ਪ੍ਰਮੋਸ਼ਨ ਐਂਡ ਅਥੋਰਾਇਜ਼ੇਸ਼ਨ ਸੈਂਟਰ ਤੋਂ ਵੀ ਮਨਜ਼ੂਰੀ ਲੈਣੀ ਪਵੇਗੀ। ਇਸ ਸਭ ਤੋਂ ਬਾਅਦ ਹੀ ਸਟਾਰਲਿੰਕ ਭਾਰਤ ਵਿਚ ਸੈਟੇਲਾਈਟ ਬੇਸਡ ਇੰਟਰਨੈੱਟ ਸੇਵਾਵਾਂ ਮੁਹੱਈਆ ਕਰਵਾ ਸਕੇਗੀ।
ਨਿਸਾਨ ਤੋਂ ਬਾਅਦ ਹੁੰਡਈ ਵੀ ਰੂਸ ’ਚ ਬੰਦ ਕਰ ਸਕਦੀ ਹੈ ਆਪਣਾ ਕਾਰੋਬਾਰ, ਇਹ ਹੈ ਕਾਰਨ
NEXT STORY