ਗੈਜੇਟ ਡੈਸਕ– ਦੇਸ਼ ’ਚ 1 ਅਕਤੂਬਰ ਯਾਨੀ ਅੱਜ ਤੋਂ ਹਾਈ ਸਪੀਡ ਮੋਬਾਇਲ ਇੰਟਰਨੈੱਟ 5ਜੀ ਸੇਵਾ ਦੀ ਸ਼ੁਰੂਆਤ ਹੋ ਚੁੱਕੀ ਹੈ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਨਵੀਂ ਦਿੱਲੀ ਦੇ ਪ੍ਰਗਤੀ ਮੈਦਾਨ ਤੋਂ ਦੇਸ਼ ਨੂੰ 5ਜੀ ਸੇਵਾ ਦੀ ਸੌਗਾਤ ਦਿੱਤੀ। ਫਿਲਹਾਲ ਸ਼ੁਰੂਆਤੀ ਪੜਾਅ ’ਚ 5ਜੀ ਕੁਨੈਕਟੀਵਿਟੀ ਚੁਣੇ ਹੋਏ ਸ਼ਹਿਰਾਂ ’ਚ ਹੀ ਮਿਲੇਗੀ। ਪਹਿਲੇ ਪੜਾਅ ’ਚ ਦਿੱਲੀ, ਮੁੰਬਈ ਅਤੇ ਬੇਂਗਲੁਰੂ ਵਰਗੇ ਸ਼ਹਿਰਾਂ ’ਚ 5ਜੀ ਕੁਨੈਕਟੀਵਿਟੀ ਦੀ ਸ਼ੁਰੂਆਤ ਹੋਵੇਗੀ। ਇਸਤੋਂ ਬਾਅਦ ਹੌਲੀ-ਹੌਲੀ ਇਸਦਾ ਵਿਸਤਾਰ ਹੋਵੇਗਾ ਅਤੇ 2023 ਤਕ ਇਸਨੂੰ ਪੂਰੇ ਦੇਸ਼ ’ਚ ਜਾਰੀ ਕੀਤਾ ਜਾਵੇਗਾ।
ਇਹ ਵੀ ਪੜ੍ਹੋ- PM ਮੋਦੀ ਨੇ ਖ਼ੁਦ ਲਿਆ 5ਜੀ ਸੇਵਾਵਾਂ ਦਾ ਅਨੁਭਵ, ਪ੍ਰਗਤੀ ਮੈਦਾਨ ’ਚ ਬੈਠ ਕੇ ਯੂਰਪ ’ਚ ਚਲਾਈ ਕਾਰ
ਏਅਰਟੈੱਲ ਅਤੇ ਜੀਓ ਦਾ ਐਲਾਨ
ਇੰਡੀਆ ਮੋਬਾਇਲ ਕਾਂਗਰਸ 2022 ਦੇ 6ਵੇਂ ਐਡੀਸ਼ਨ ’ਚ 5ਜੀ ਸੇਵਾ ਦੀ ਲਾਂਚਿੰਗ ਦੌਰਾਨ ਰਿਲਾਇੰਸ ਇੰਡਸਟਰੀਜ਼ ਦੇ ਚੇਅਰਮੈਨ ਮੁਕੇਸ਼ ਅੰਬਾਨੀ ਨੇ ਵੀ ਦੇਸ਼ ਦੇ ਪ੍ਰਮੁੱਖ ਸ਼ਹਿਰਾਂ ’ਚ 5ਜੀ ਦੀ ਸ਼ੁਰੂਆਤ ਕਰਨ ਦਾ ਐਲਾਨ ਕੀਤਾ। ਨਾਲ ਹੀ ਭਾਰਤੀ ਏਅਰਟੈੱਲ ਨੇ ਵੀ ਐਲਾਨ ਕੀਤਾ ਕਿ ਏਅਰਟੈੱਲ ਦਾ 5ਜੀ ਨੈੱਟਵਰਕ ਦੇਸ਼ ਦੇ ਦਿੱਲੀ, ਬੇਂਗਲੁਰੂ ਵਰਗੇ 8 ਪ੍ਰਮੁੱਖ ਸ਼ਹਿਰਾਂ ’ਚ ਸ਼ੁਰੂ ਹੋਵੇਗਾ।
ਇਹ ਵੀ ਪੜ੍ਹੋ- ਕਿਵੇਂ ਮਿਲੇਗਾ 5ਜੀ ਦਾ ਲਾਭ, ਕੀ 5ਜੀ ਲਈ ਬਦਲਣਾ ਪਵੇਗਾ SIM? ਜਾਣੋ ਸਭ ਕੁਝ
ਏਅਰਟੈੱਲ ਇਨ੍ਹਾਂ ਸ਼ਹਿਰਾਂ ’ਚ ਪਹਿਲਾਂ ਸ਼ੁਰੂ ਕਰੇਗਾ 5ਜੀ ਸੇਵਾ
ਭਾਰਤੀ ਏਅਰਟੈੱਲ ਦੇ ਚੇਅਰਮੈਨ ਸੁਨੀਲ ਮਿੱਤਲ ਨੇ ਇੰਡੀਆ ਮੋਬਾਇਲ ਕਾਂਗਰਸ 2022 ’ਚ 5ਜੀ ਸੇਵਾ ਦੀ ਲਾਂਚਿੰਗ ਦੌਰਾਨ ਕਿਹਾ ਕਿ ਅਸੀਂ ਪਹਿਲੇ ਪੜਾਅ ’ਚ ਦਿੱਲੀ, ਬੇਂਗਲੁਰੂ ਵਰਗੇ 8 ਸ਼ਹਿਰਾਂ ’ਚ 5ਜੀ ਕੁਨੈਕਟੀਵਿਟੀ ਦੀ ਸ਼ੁਰੂਆਤ ਕਰਾਂਗੇ। ਜਿਨ੍ਹਾਂ ’ਚ ਦਿੱਲੀ, ਮੁੰਬਈ, ਵਾਰਾਣਸੀ, ਬੇਂਗਲੁਰੂ ਵਰਗੇ ਪ੍ਰਮੁੱਖ ਸ਼ਹਿਰ ਸ਼ਾਮਲ ਹਨ। ਸੁਨੀਲ ਮਿੱਤਲ ਨੇ ਕਿਹਾ ਕਿ ਇਸਤੋਂ ਬਾਅਦ ਏਅਰਟੈੱਲ 5ਜੀ ਨੂੰ ਮਾਰਚ 2023 ਤਕ ਦੇਸ਼ ਦੇ ਲਗਭਗ ਸਾਰੇ ਸ਼ਹਿਰਾਂ ਤਕ ਪਹੁੰਚਾਇਆ ਜਾਵੇਗਾ ਅਤੇ ਮਾਰਚ 2024 ਤਕ ਪੂਰੇ ਦੇਸ਼ ’ਚ ਏਅਰਟੈੱਲ 5ਜੀ ਹੋਵੇਗਾ।
ਇਹ ਵੀ ਪੜ੍ਹੋ- WhatsApp ਦੀ ਫ੍ਰੀ ਕਾਲਿੰਗ ਹੋ ਜਾਵੇਗੀ ਖ਼ਤਮ! ਜਾਣੋ ਕੀ ਹੈ ਸਰਕਾਰ ਦਾ ਨਵਾਂ ਪਲਾਨ
ਜੀਓ ਇਨ੍ਹਾਂ ਸ਼ਹਿਰਾਂ ’ਚ ਪਹਿਲਾਂ ਸ਼ੁਰੂ ਕਰੇਗਾ 5ਜੀ ਇੰਟਰਨੈੱਟ
ਰਿਲਾਇੰਸ ਦੇ ਚੇਅਰਮੈਨ ਮੁਕੇਸ਼ ਅੰਬਾਨੀ ਨੇ 5ਜੀ ਲਾਂਚਿੰਗ ਦੌਰਾਨ ਕਿਹਾ ਕਿ ਦੇਸ਼ ’ਚ ਸਭ ਤੋਂ ਪਹਿਲਾਂ ਜੀਓ 5ਜੀ ਸਰਵਿਸ ਨੂੰ ਲਾਂਚ ਕਰੇਗਾ। 2023 ਤਕ ਦੇਸ਼ ਦੀ ਗਲੀ-ਗਲੀ ’ਚ 5ਜੀ ਸਰਵਿਸ ਹੋਵੇਗੀ। ਅੰਬਾਨੀ ਨੇ ਕਿਹਾ ਕਿ 5ਜੀ ਕਿਫਾਇਤੀ ਹੋਵੇਗਾ ਅਤੇ ਆਮ ਆਦਮੀ ਤਕ ਇਸਦੀ ਪਹੁੰਚ ਹੋਵੇਗੀ। ਪਹਿਲੇ ਪੜਾਅ ’ਚ ਦੇਸ਼ ਦੇ ਪ੍ਰਮੁੱਖ 13 ਸ਼ਹਿਰਾਂ- ਅਹਿਮਦਾਬਾਦ, ਬੇਂਗਲੁਰੂ, ਚੰਡੀਗੜ੍ਹ, ਚੇਨਈ, ਦਿੱਲੀ, ਗਾਂਧੀਨਗਰ, ਗੁਰੂਗ੍ਰਾਮ, ਜਾਮਨਗਰ, ਕੋਲਕਾਤਾ, ਲਖਨਊ, ਮੁੰਬਈ ਅਤੇ ਪੁਣੇ ’ਚ ਜੀਓ 5ਜੀ ਕੁਨੈਕਟੀਵਿਟੀ ਦੀ ਸ਼ੁਰੂਆਤ ਹੋਵੇਗੀ। ਇਸਤੋਂ ਬਾਅਦ ਇਸਨੂੰ ਦਸੰਬਰ 2023 ਤਕ ਦੇਸ਼ ਦੇ ਸਾਰੇ ਜ਼ਿਲ੍ਹਿਆਂ ਤਕ ਪਹੁੰਚਾਇਆ ਜਾਵੇਗਾ।
ਇਹ ਵੀ ਪੜ੍ਹੋ- Airtel ਦੇ ਗਾਹਕਾਂ ਨੂੰ ਫ੍ਰੀ ’ਚ ਮਿਲ ਰਿਹੈ 5GB ਡਾਟਾ, ਇੰਝ ਕਰੋ ਕਲੇਮ
ਕਿਵੇਂ ਮਿਲੇਗਾ 5ਜੀ ਦਾ ਲਾਭ, ਕੀ 5ਜੀ ਲਈ ਬਦਲਣਾ ਪਵੇਗਾ SIM? ਜਾਣੋ ਸਭ ਕੁਝ
NEXT STORY