ਆਟੋ ਡੈਸਕ– ਮਾਰੂਤੀ ਸੁਜ਼ੂਕੀ ਨੇ ਸ਼ੁੱਕਰਵਾਰ ਨੂੰ ਬੀ.ਐੱਸ.-6 ਆਧਾਰਿਤ ਸੀ.ਐੱਨ.ਜੀ. ਨਾਲ ਚੱਲਣ ਵਾਲੀ ਮਲਟੀ ਪਰਪਜ਼ ਵ੍ਹੀਕਲ (ਐੱਮ.ਪੀ.ਵੀ.) ਅਰਟਿਗਾ ਨੂੰ ਪੇਸ਼ ਕੀਤਾ ਹੈ। ਦਿੱਲੀ ’ਚ ਇਸ ਦੀ ਕੀਮਤ 8.95 ਲੱਖ ਰੁਪਏ ਹੈ। ਕੰਪਨੀ ਨੇ ਕਿਹਾ ਕਿ ਅਰਟਿਗਾ ਐੱਸ.-ਸੀ.ਐੱਨ.ਜੀ. ਬੀ.ਐੱਸ.-6 ਨਿਯਮਾਂ ਨੂੰ ਪੂਰਾ ਕਰਦੀ ਹੈ ਅਤੇ ਦੇਸ਼ ’ਚ ਇਕਮਾਤਰ ਐੱਮ.ਪੀ.ਵੀ. ਹੈ ਜਿਸ ਵਿਚ ਮਾਰੂਤੀ ਸੁਜ਼ੂਕੀ ਦੇ ਕਾਰਖਾਨੇ ਤੋਂ ਹੀ ਸੀ.ਐੱਨ.ਜੀ. ਕਿੱਟ ਲੱਗੀ ਹੋਵੇਗੀ।
- ਮਾਰੂਤੀ ਸੁਜ਼ੂਕੀ ਇੰਡੀਆ ਲਿਮਟਿਡ ਦੇ ਨਿਰਦੇਸ਼ਕ ਸ਼ੰਸ਼ਾਕ ਸ਼੍ਰੀਵਾਸਤਵ ਨੇ ਕਿਹਾ ਕਿ ਅਰਟਿਗਾ ਮਲਟੀ ਪਰਪਜ਼ ਵ੍ਹੀਕਲ ’ਚ ਅਗੁਵਾ ਹੈ ਅਤੇ ਬੀ.ਐੱਸ.-6 ਐੱਸ.-ਸੀ.ਐੱਨ.ਜੀ. ਪੇਸ਼ ਕੀਤੇ ਜਾਣ ਨਾਲ ਇਸ ਦਾ ਦਬਦਬਾ ਹੋਰ ਵਧੇਗਾ। ਕੰਪਨੀ ਨੇ 2012 ’ਚ ਅਰਟਿਗਾ ਪੇਸ਼ ਕੀਤੀ ਅਤੇ ਹੁਣ ਤਕ ਇਸ ਦੀਆਂ 5.28 ਲੱਖ ਇਕਾਈਆਂ ਵਿਕ ਚੁੱਕੀਆਂ ਹਨ।
ਐਪਲ ’ਤੇ ਲੱਗਾ 200 ਕਰੋੜ ਦਾ ਜੁਰਮਾਨਾ, ਜਾਣ ਬੁੱਝ ਕੇ ਸਲੋਅ ਕੀਤੇ ਪੁਰਾਣੇ iPhone
NEXT STORY