ਗੈਜੇਟ ਡੈਸਕ—ਟੈਸਲਾ ਦੇ ਸੀ.ਈ.ਓ. ਐਲਨ ਮਸਕ ਇਨ੍ਹਾਂ ਦਿਨਾਂ ਕਾਫੀ ਚਰਚਾ 'ਚ ਬਣੇ ਹੋਏ ਹਨ। ਹਾਲ ਹੀ 'ਚ ਐਲਨ ਨੇ ਆਪਣੇ ਆਧਿਕਾਰਿਤ ਟਵਿਟਰ ਅਕਾਊਂਟ 'ਤੇ ਫੇਸਬੁੱਕ ਨੂੰ ਲੈ ਕੇ ਵੱਡਾ ਬਿਆਨ ਦਿੱਤਾ ਸੀ। ਉਨ੍ਹਾਂ ਨੇ ਟਵੀਟ ਕਰਦੇ ਹੋਏ ਲਿਖਿਆ ਸੀ ਕਿ ਸਾਰਿਆਂ ਲੋਕਾਂ ਨੂੰ ਆਪਣੇ ਫੋਨ 'ਚੋਂ ਫੇਸਬੁੱਕ ਨੂੰ ਡਿਲੀਟ ਕਰ ਦੇਣੀ ਚਾਹੀਦੀ ਹੈ। ਦਰਅਸਲ ਐਲਨ ਮਸਕ ਨੇ ਇਸ ਤਰ੍ਹਾਂ ਦਾ ਬਿਆਨ ਇਸ ਲਈ ਦਿੱਤਾ ਸੀ ਕਿਉਂਕਿ ਲੋਕਪ੍ਰਸਿੱਧ ਅਭਿਨੇਤਰੀ Sacha Baron Cohen ਨੇ ਫਰਜ਼ੀ ਖਬਰਾਂ ਨੂੰ ਲੈ ਕੇ ਫੇਸਬੁੱਕ 'ਤੇ ਨਿਸ਼ਾਨਾ ਸਾਧਿਆ ਸੀ। ਇਨ੍ਹਾਂ ਹੀ ਨਹੀਂ ਉਨ੍ਹਾਂ ਨੇ ਫੇਸਬੁੱਕ ਦੀ ਭਰੋਸੇਯੋਗਤਾ 'ਤੇ ਵੀ ਸਵਾਲ ਚੁੱਕੇ ਸਨ।
ਉਨ੍ਹਾਂ ਨੇ ਟਵੀਟ ਕਰਕੇ ਕਿਹਾ ਸੀ ਕਿ ਇਕ ਵਿਅਕਤੀ 2.5 ਅਰਬ ਲੋਕਾਂ ਲਈ ਪਾਣੀ ਦਾ ਇੰਤਜ਼ਾਮ ਨਹੀਂ ਕਰ ਸਕਦਾ, ਇਕ ਵਿਅਕਤੀ 2.5 ਅਰਬ ਲੋਕਾਂ ਲਈ ਬਿਜਲੀ ਦਾ ਇੰਤਜ਼ਾਮ ਨਹੀਂ ਕਰ ਸਕਦਾ ਤਾਂ ਫਿਰ ਇਕ ਵਿਅਕਤੀ 2.5 ਅਰਬ ਲੋਕਾਂ ਦੇ ਡਾਟਾ ਨੂੰ ਕਿਵੇਂ ਕੰਟਰੋਲ ਕਰ ਸਕਦਾ ਹੈ। ਸਰਕਾਰ ਨੂੰ ਫੇਸਬੁੱਕ 'ਤੇ ਲਗਾਮ ਲਗਾਉਣ ਦੀ ਜ਼ਰੂਰਤ ਹੈ।
ਐਲਨ ਮਸਕ ਫੇਸਬੁੱਕ ਨੂੰ ਨਹੀਂ ਕਰਦੇ ਪਸੰਦ
ਤੁਹਾਨੂੰ ਦੱਸ ਦੇਈਏ ਕਿ ਐਲਨ ਮਸਕ ਲੰਬੇ ਸਮੇਂ ਤੋਂ ਫੇਸਬੁੱਕ ਦੀਆਂ ਆਲੋਚਾਨਾਵਾਂ ਕਰਦੇ ਆਏ ਹਨ। ਉਨ੍ਹਾਂ ਨੇ ਟਵਿਟਰ ਰਾਹੀਂ ਫੇਸਬੁੱਕ ਦੀ ਭਰੋਸੇਯੋਗਤਾ ਨੂੰ ਲੈ ਕੇ ਸਵਾਲ ਚੁੱਕੇ ਸਨ। ਉੱਥੇ, ਦੂਜੇ ਪਾਸੇ ਟੈਲੀਗ੍ਰਾਮ ਦੇ ਸੀ.ਈ.ਓ. ਪਰੇਲ ਡੁਓਰੋਵ ਨੇ ਪਿਛਲੇ ਹਫਤੇ ਹੀ ਵਟਸਐਪ ਨੂੰ ਲੈ ਕੇ ਵੱਡਾ ਬਿਆਨ ਦਿੱਤਾ ਸੀ।
ਟੈਲੀਗ੍ਰਾਮ ਦੇ ਸੀ.ਈ.ਓ. ਨੇ ਵਟਸਐਪ ਨੂੰ ਕਿਹਾ ਖਤਰਨਾਕ
Pavel Durov ਨੇ ਫੇਸਬੁੱਕ ਦੀ ਮਲਕੀਅਤ ਵਾਲੇ ਵਟਸਐਪ 'ਤੇ ਵੱਡਾ ਬਿਆਨ ਦਿੱਤਾ ਸੀ। ਪਾਵੇਲ ਨੇ ਕਿਹਾ ਸੀ ਕਿ ਵਟਸਐਪ ਬਹੁਤ ਖਤਰਨਾਕ ਐਪ ਹੈ ਅਤੇ ਇਸ ਨਾਲ ਲੱਖਾਂ ਯੂਜ਼ਰਸ ਦੇ ਡਾਟਾ ਨੂੰ ਖਤਰਾ ਹੈ। ਉਨ੍ਹਾਂ ਨੇ ਅਗੇ ਕਿਹਾ ਕਿ ਸਾਰੇ ਯੂਜ਼ਰਸ ਨੂੰ ਮੈਸੇਜਿੰਗ ਲਈ ਟੈਲੀਗ੍ਰਾਮ ਐਪ ਦਾ ਇਸਤੇਮਾਲ ਕਰਨਾ ਚਾਹੀਦਾ ਹੈ। ਦੱਸ ਦੇਈਏ ਕਿ ਜੇਫ ਬੇਜੋਸ ਦਾ ਵਟਸਐਪ ਡਾਟਾ ਲੀਕ ਹੋਇਆ ਸੀ ਜਿਸ ਤੋਂ ਬਾਅਦ ਟੈਲੀਗ੍ਰਾਮ ਦੇ ਸੀ.ਈ.ਓ. ਪਾਵੇਲ ਨੇ ਵਟਸਐਪ ਇਸਤੇਮਾਲ ਨਾ ਕਰਨ ਦੀ ਸਲਾਹ ਦਿੱਤੀ ਸੀ।
Swiggy ਦੇ ਨਾਂ 'ਤੇ ਇੰਝ ਹੋ ਰਹੀ ਠੱਗੀ, ਕੰਪਨੀ ਨੇ ਯੂਜ਼ਰਸ ਲਈ ਜਾਰੀ ਕੀਤੀ 'ਵਾਰਨਿੰਗ'
NEXT STORY