ਜਲੰਧਰ— ਫੇਸਬੁੱਕ ਨੇ ਐਪਲ 3D ਟੱਚ ਵਾਲੇ ਨਵੇਂ ਆਈਫੋਨ ਲਈ ਪਹਿਲਾਂ ਹੀ ਕੁਝ ਫੀਚਰਸ ਦਿੱਤੇ ਹਨ। ਹੁਣ ਇਸ ਸੋਸ਼ਲ ਨੈੱਟਵਰਕਿੰਗ ਸਾਈਟ ਨੇ ਆਈਫੋਨ ਯੂਜ਼ਰਸ ਲਈ ਇਕ ਹੋਰ ਫੀਚਰ ਐਡ ਕਰ ਰਹੀ ਹੈ। ਹਾਲਾਂਕਿ ਇਹ ਸਾਰੇ iPhone 6S ਅਤੇ 6S ਪਲਸ ਯੂਜ਼ਰਸ ਤਕ ਪਹੁੰਚਨ ਤਕ ਕੁਝ ਸਮਾਂ ਲੱਗ ਸਕਦਾ ਹੈ।
ਫੇਸਬੁੱਕ ਨੇ iOS ਦੇ ਹਫ਼ਤਾਵਾਰ ਅਪਡੇਟ ਦੇ ਤਹਿਤ iPhone 6S ਅਤੇ 6S Plus ਯੂਜ਼ਰਸ ਲਈ ' Peek ' ਅਤੇ 'Pop' ਜੇਸਚਰ ਫੀਚਰ ਦਵੇਗਾ। ਇਸ ਫੀਚਰ ਨੂੰ ਯੂਜ਼ ਕਰਨ ਲਈ ਆਈਫੋਨ ਯੂਜ਼ਰਸ ਨੂੰ ਕਿਸੇ ਯੂਜ਼ਰ ਦੇ ਫੇਸਬੁੱਕ ਪ੍ਰੋਫਾਈਲ, ਲਿੰਕ ਅਤੇ ਪੇਜ 'ਤੇ ਹੌਲੀ ਜਿਹੀ ਪ੍ਰੈਸ ਕਰਨ 'ਤੇ ਇਕ Preview ਟੈਬ ਓਪਨ ਹੋਵੇਗਾ, ਜਦਕਿ ਜੋਰ ਨਾਲ ਪ੍ਰੈਸ ਕਰਨ ਤੇ ਜਾਂ 'Pop' ਕਰਨ 'ਤੇ ਉਹ ਲਿੰਕ ਓਪਨ ਹੋਵੇਗੀ। ਇਸ ਨਾਲ ਯੂਜ਼ਰਸ ਨੂੰ ਆਪਸ਼ਨਸ ਸਲੈਕਟ ਕਰਨ 'ਚ ਅਸਾਨੀ ਹੋਵੇਗੀ। ਇਸ ਤੋਂ ਇਲਾਵਾ ਨਵੇਂ ਅਪਡੇਟ ਨਾਲ ਫੇਸਬੁੱਕ ਐਪ ਆਈਕਨ 'ਤੇ 'Quick Action' ਵੀ ਮਿਲੇਗਾ ਜੋ ਸ਼ਾਰਟਕੱਟ ਹੋਮ ਪੇਜ 'ਤੇ ਬਣਾਇਆ ਜਾ ਸਕੇਗਾ। ਇਸ ਨੂੰ ਕਲਿੱਕ ਕਰਦੇ ਹੀ ਉਸ ਯੂਜ਼ਰ ਦੇ ਫੇਸਬੁੱਕ ਪ੍ਰੋਫਾਈਲ 'ਤੇ ਪਹੁੰਚ ਜਾਵੋਗੇ ਜਿਸ ਦਾ ਸ਼ਾਰਟਕੱਟ ਬਣਾਇਆ ਸੀ।
ਦ ਵਰਜ ਦਾ ਫੇਸਬੁੱਕ ਇਹ ਫਿਲਹਾਲ ਕੁਝ ਯੂਜ਼ਰਸ ਨੂੰ ਹੀ ਦੇ ਰਿਹਾ ਹੈ। ਪਹਿਲਾਂ ਵੀ ਫੇਸਬੁੱਕ ਨੇ 3D ਟੱਚ ਲਈ ਅਪਡੇਟ ਦਿੱਤਾ ਸੀ ਉਹ ਵੀ ਸ਼ੁਰੂਆਤ 'ਚ ਸਿਰਫ ਕੁਝ ਯੂਜ਼ਰਸ ਨੂੰ ਹੀ ਦਿੱਤਾ ਸੀ।
ਐਪਲ ਦੇ Titan ਪ੍ਰਾਜੈਕਟ ਦੇ ਹੈੱਡ Steve Zadesky ਨੇ ਛੱਡਿਆ Apple ਦਾ ਸਾਥ
NEXT STORY