ਜਲੰਧਰ : ਅਸੀਂ ਸਭ ਜਾਣਦੇ ਹਾਂ ਕਿ ਐਪਲ ਆਪਣੀ ਖੁਦ ਦੀ ਇਲੈਕਟ੍ਰਿਕ ਕਾਰ (ਆਟੋਨੋਮਸ ਕਾਰ) ਦੇ ਪ੍ਰਾਜੈਕਟ 'ਤੇ ਪਿਛਲੇ ਕੁਝ ਸਾਲਾਂ ਤੋਂ ਕੰਮ ਕਰ ਰਿਹਾ ਹੈ। ਇਸ ਪ੍ਰਾਜੈਕਟ ਦਾ ਨਾਂ 'ਟਾਈਟਨ' ਰੱਖਿਆ ਗਿਆ ਸੀ। ਇਸ ਨੂੰ ਲੈ ਕੇ ਇਕ ਵੱਡੀ ਖਬਰ ਸਾਹਮਣੇ ਆਈ ਹੈ ਕਿ ਇਸ ਪ੍ਰਾਜੈਕਟ ਦੇ ਹੈੱਡ ਸਟੀਵ ਜ਼ਾਡੈਸਕੀ ਕੰਪਨੀ ਨੂੰ ਛੱਡ ਰਹੇ ਹਨ। ਇਸ 'ਤੇ ਉਨ੍ਹਾਂ ਕਿਹਾ ਕਿ ਰਿਜ਼ਾਈਨ ਦੇਣ ਪਿੱਛੇ ਉਨ੍ਹਾਂ ਦੇ ਕੁਝ ਨਿੱਜੀ ਕਾਰਨ ਹਨ। ਕੰਪਨੀ ਦੇ ਨਾਲ 16 ਸਾਲ ਤੱਕ ਜੁੜੇ ਰਹਿਣ ਵਾਲੇ ਸਟੀਵ ਜ਼ਾਡੈਸਕੀ ਨੇ ਆਈਫੋਨ ਤੇ ਆਈਪਾਡ ਜਿਹੇ ਪ੍ਰਾਜੈਕਟਸ 'ਤੇ ਵੀ ਕੰਮ ਕੀਤਾ ਸੀ। ਜ਼ਿਕਰਯੋਗ ਹੈ ਸਟੀਵ ਜ਼ਾਡੈਸਕੀ ਐਪਲ ਤੋਂ ਪਹਿਲਾਂ ਫੋਰਡ 'ਚ ਕਮ ਕਰ ਚੁੱਕੇ ਹਨ।
ਇਹ ਗੱਲ ਵੀ ਸਾਹਮਣੇ ਆਈ ਹੈ ਕਿ ਐਪਲ ਟੈਸਲਾ, ਮਰਸਡੀਜ਼ ਬੈਂਜ਼ ਵਰਗੀਆਂ ਵਡੀਆਂ ਕੰਪਨੀਆਂ ਤੋਂ ਆਟੋਮੋਟਿਮ ਇੰਜੀਨੀਅਰਜ਼ ਨੂੰ ਹਾਇਰ ਕਰ ਰਿਹਾ ਹੈ। ਜ਼ਾਡੈਸਕੀ ਦੇ ਜਾਣ ਦਾ ਕੋਈ ਵੀ ਕਾਰਨ ਰਿਹਾ ਹੋਵੇ ਪਰ ਇਕ ਦੂਰਦਰਸ਼ੀ ਦਾ ਕੰਪਨੀ ਤੋਂ ਚਲੇ ਜਾਣਾ ਕੰਪਨੀ 'ਤੇ ਕੀ ਇਫੈਕਟ ਪਾਂਦਾ ਹੈ, ਇਹ ਭਵਿੱਖ ਹੀ ਦੱਸੇਗਾ।
ਸ਼ੁਰੂ ਹੋਇਆ ਦੁਨੀਆ ਦਾ ਪਹਿਲਾ ਗੇਮਿੰਗ ਹੋਟਲ
NEXT STORY