ਜਲੰਧਰ : ਇੰਸਟਾਗ੍ਰਾਮ 'ਚ ਸਮੈਪਚੈਟ ਵਰਗਾ ਫੀਚਰ ਐਡ ਹੋਣ ਤੋਂ ਬਾਅਦ ਹੁਣ ਫੇਸਬੁਕ 'ਕਵਿਕ ਅਪਡੇਟਸ' ਦੇ ਨਾਲ ਵੀ ਅਜਿਹਾ ਕੁਝ ਹੀ ਕਰਨ ਜਾ ਰਿਹਾ ਹੈ, ਜਿਸ ਤਹਿਤ ਯੂਜ਼ਰ ਵੱਲੋਂ ਸ਼ੇਅਰ ਕੀਤੀਆਂ ਗਈਆਂ ਫੋਟੋਜ਼ ਤੇ ਵੀਡੀਓਜ਼ 24 ਘੰਟੇ ਬਾਅਦ ਆਪਣੇ-ਆਪ ਗਇਬ ਹੋ ਜਾਂਦੀਆਂ ਹਨ। ਜਿਵੇਂ ਸਨੈਪਚੈਟ 'ਚ 'ਸਟੋਰੀਜ਼' ਸੈਕਸ਼ਨ ਕੰਮ ਕਰਦਾ ਹੈ, ਉਂਝ ਹੀ ਫੇਸਬੁਕ 'ਚ ਫੀਡਜ਼ ਦੇ ਨਾਲ ਇਕ ਬਟਨ ਐਡ ਕੀਤਾ ਗਿਆ ਹੈ, ਜਿਸ ਦੀ ਮਦਦ ਨਾਲ ਇਸ ਫੀਚਰ ਨੂੰ ਐਕਸੈਸ ਕੀਤਾ ਜਾ ਸਕਦਾ ਹੈ।
ਕਵਿਕ ਅਪਡੇਟਸ ਦਾ ਡਿਜ਼ਾਈਨ ਸਮੈਪਚੈਟ ਤੋਂ ਨਹੀਂ ਲਿਆ ਗਿਆ ਤੇ ਇਹ ਅਜੇ ਸਾਰੇ ਯੂਜ਼ਰਜ਼ ਲਈ ਮੌਜੂਦ ਨਹੀਂ ਹੈ। ਫੇਸਬੁਕ ਨੇ ਦੱਸਿਆ ਕਿ ਇਹ ਇਕ ਐਕਸਪੈਰੀਮੈਂਟ ਦੇ ਤੌਰ 'ਤੇ ਸ਼ੁਰੂ ਕੀਤਾ ਗਿਆ ਫੀਚਰ ਹੈ ਤੇ ਕੁਝ ਯੂਜ਼ਰਜ਼ ਲਈ ਹੀ ਮੌਜੂਦ ਹੈ ਪਰ ਇਕ ਵਾਰ ਸ਼ੁਰੂ ਹੋਣ ਤੋਂ ਬਾਅਦ ਇਸ ਨੂੰ ਅੱਗੇ ਵਧਾਇਆ ਜਾਵੇਗਾ। ਫੇਸਬੁਕ ਦੇ ਸਪੋਕਸ ਪਰਸਨ ਦੀ ਮੰਨੀਏ ਤਾਂ ਫੇਸਬੁਕ ਵੱਲੋਂ ਇਸ ਫੀਚਰ ਨੂੰ ਜ਼ਿਆਦਾ ਵਧਾ-ਚੜ੍ਹਾ ਕੇ ਇੰਟ੍ਰੋਡਿਊਸ ਨਹੀਂ ਕੀਤਾ ਜਾਵੇਗਾ ਤੇ ਇਕ ਐਕਸਪੈਰੀਮੈਂਟ ਦੇ ਤੌਰ 'ਤੇ ਸਿਰਫ ਕੁਝ ਯੂਜ਼ਰਜ਼ ਵੱਲੋਂ ਹੀ ਵਰਤਿਆ ਜਾਵੇਗਾ।
ਰੀਓ ਓਲੰਪਿਕ 2016 ਦੀ ਸ਼ੁਰੂਆਤ ਲਈ ਗੂਗਲ ਨੇ ਬਣਾਇਆ ਖਾਸ ਡੂਡਲ
NEXT STORY