ਜਲੰਧਰ- ਗੂਗਲ ਵੱਲੋਂ ਹੁਣ ਤੱਕ ਕਈ ਮੌਕਿਆਂ 'ਤੇ ਡੂਡਲਜ਼ ਨੂੰ ਪੇਸ਼ ਕੀਤਾ ਜਾ ਚੁੱਕਾ ਹੈ। ਇਸ ਵਾਰ ਗੂਗਲ ਰੀਓ ਓਲੰਪਿਕਸ 2016 ਦੀ ਸ਼ੁਰੂਆਤ ਲਈ ਡੂਡਲ ਦੇ ਤੌਰ 'ਤੇ ਇਕ ਵੀਡੀਓ ਨੂੰ ਪੇਸ਼ ਕਰ ਰਹੀ ਹੈ। ਇਸ ਵੀਡੀਓ 'ਚ ਗੂਗਲ ਦੀ ਆਪਣੀ 2016 ਡੂਡਲ ਫਰੂਟ ਗੇਮਜ਼ ਨੂੰ ਦਿਖਾਇਆ ਗਿਆ ਹੈ। ਜਿਸ 'ਚ ਫਰੂਟਸ ਦੀ ਰੇਸਿੰਗ ਦੇ ਨਾਲ-ਨਾਲ ਫਰੂਟਸ ਵੱਲੋਂ ਹੋਰਨਾਂ ਗੇਮਾਂ ਦੇ ਪ੍ਰਦਰਸ਼ਨ ਨੂੰ ਵੀ ਦਿਖਾਇਆ ਗਿਆ ਹੈ। ਅਸਲ 'ਚ ਇਹ ਇਕ ਐਪ ਗੇਮ ਹੈ ਜਿਸ ਨੂੰ ਯੂਜ਼ਰਜ਼ ਆਪਣੇ ਐਂਡ੍ਰਾਇਡ ਅਤੇ ਆਈ.ਓ.ਐੱਸ. ਡਿਵਾਈਸਿਜ਼ 'ਤੇ ਖੇਡ ਸਕਦੇ ਹਨ।
ਇਸ ਗੇਮ 'ਚ ਤੁਸੀਂ ਇਕ ਫਰੂਟ ਸਟੈਂਡ 'ਚ ਇਕ ਫਰੂਟ ਹੋਵੋਗੇ ਜਿਸ ਨੂੰ ਸਾਰੀ ਮਾਰਕੀਟ ਨਾਲ ਮੁਕਾਬਲਾ ਕਰਨਾ ਹੋਵੇਗਾ ਇਕ ਫ੍ਰੈੱਸ਼ ਫਰੂਟ ਦੇ ਟਾਈਟਲ ਨੂੰ ਜਿੱਤਣ ਲਈ। ਇਸ ਗੇਮ 'ਚ ਕਈ ਟ੍ਰੈਕਸ ਅਤੇ ਫੀਲਡਸ ਹਨ ਜਿਨ੍ਹਾਂ ਨੂੰ ਪਾਰ ਕਰਨਾ ਹੋਵੇਗਾ। ਇਸ 'ਚ ਟੈਨਿਸ, ਵਾਟਰ ਪੋਲੋ ਅਤੇ ਹੋਰ ਵੀ ਕਈ ਆਪਸ਼ਨਜ਼ ਦਿੱਤੀਆਂ ਗਈਆਂ ਹਨ ਜਿਨ੍ਹਾਂ 'ਚੋਂ ਤੁਸੀਂ ਕਿਸੇ ਨੂੰ ਵੀ ਚੁਣ ਸਕਦੇ ਹੋ। ਇਹ ਗੇਮ ਗੂਗਲ ਐਪ 'ਤੇ ਮੁਫਤ ਉਪਲੱਬਧ ਹੈ। ਯੂਜ਼ਰਜ਼ ਨੂੰ ਸਿਰਫ ਆਪਣੀ ਡਿਵਾਈਸ 'ਚ ਡੂਡਲ 'ਤੇ ਕਲਿੱਕ ਕਰਨ ਦੀ ਲੋੜ ਹੈ ਅਤੇ ਇਸ ਤੋਂ ਬਾਅਦ ਯੂਜ਼ਰਜ਼ ਗੇਮ ਦਾ ਮਜ਼ਾ ਲੈ ਸਕਣਗੇ।
ਇਹ ਕੰਪਨੀ ਬਣਾ ਰਹੀ ਏ Nokia 1100 ਵਰਗਾ ਐਂਡ੍ਰਾਇਡ ਸਮਾਰਟਫੋਨ
NEXT STORY