ਗੈਜੇਟ ਡੈਸਕ– ਸਾਲ 2019 ’ਚ ਸੋਸ਼ਲ ਨੈੱਟਵਰਕਿੰਗ ਖੇਤਰ ’ਚ ਫੇਸਬੁੱਕ ਇਕ ਕਿੰਗ ਹੀ ਸਾਬਤ ਹੋਇਆ ਹੈ। ਇਸ ਸਾਲ ਫੇਸਬੁੱਕ ਨੇ ਢੇਰਾਂ ਨੇਵਂ ਯੂਜ਼ਰਜ਼ ਨੂੰ ਆਪਣੇ ਨਾਲ ਜੋੜਿਆ ਅਤੇ ਲਗਾਤਾਰ ਨਵੇਂ ਅਪਡੇਟਸ ਦੇ ਨਾਲ ਇਸ ਵਿਚ ਕੁਝ ਕਮਾਲ ਦੇ ਫੀਚਰਜ਼ ਵੀ ਸ਼ਾਮਲ ਕੀਤੇ। ਇਸ ਸਾਲ ਫੇਸਬੁੱਕ ’ਚ ਕਈ ਬਦਲਾਅ ਹੋਏ ਹਨ ਜਿਨ੍ਹਾਂ ਬਾਰੇ ਇਸ ਰਿਪੋਰਟ ਰਾਹੀਂ ਅੱਜ ਅਸੀਂ ਤੁਹਾਨੂੰ ਦੱਸਣ ਵਾਲੇ ਹਾਂ।
ਲੋਗੋ ’ਚ ਹੋਇਆ ਬਦਲਾਅ
ਸ਼ੁਰੂ ਤੋਂ ਹੀ ਫੇਸਬੁੱਕ ਦਾ ਲੋਗੋ ਇਕ ਚੌਰਸ ਡਿਜ਼ਾਈਨ ਦਾ ਬਣਿਆ ਹੋਇਆ ਸੀ ਜਿਸ ’ਤੇ ਖੱਬੇ ਪਾਸੇ ‘f’ ਲਿਖਿਆ ਸੀ। ਇਸ ਨੂੰ ਗੂੜੇ ਨੀਲੇ ਰੰਗ ਨਾਲ ਡਿਜ਼ਾਈਨ ਕੀਤਾ ਗਿਆ ਸੀ। ਸਾਲ 2019 ’ਚ ਕੰਪਨੀ ਨੇ ਆਪਣੇ ਲੋਗੋ ’ਚ ਬਦਲਾਅ ਕੀਤਾ ਅਤੇ ਹੁਣ ਇਸ ਦਾ ਆਕਾਰ ਗੋਲ ਕਰ ਦਿੱਤਾ ਗਿਆ ਹੈ।

ਫੇਸਬੁੱਕ ਸਟੋਰੀ ’ਚ ਸ਼ਾਮਲ ਕੀਤੇ ਵਿਗਿਆਪਨ
ਫੇਸਬੁੱਕ ਸਟੋਰੀਜ਼ ਦੇਖਣ ’ਤੇ ਹਮੇਸ਼ਾ ਤੁਹਾਨੂੰ ਸਪਾਂਸਰਡ ਵਿਗਿਆਪਨ ਦਿਸਦੇ ਹਨ। ਇਨ੍ਹਾਂ ਨੂੰ ਸਾਲ 2019 ’ਚ ਸ਼ੁਰੂ ਕੀਤਾ ਗਿਆ ਹੈ। ਫੇਸਬੁੱਕ ਤੋਂ ਇਲਾਵਾ ਇੰਸਟਾਗ੍ਰਾਮ ’ਤੇ ਵੀ ਇਸੇ ਫੀਚਰ ਨੂੰ ਲਿਆਇਆ ਗਿਆ ਹੈ। ਹੁਣ ਯੂਜ਼ਰ ਸਟੋਰੀ ’ਚ ਦਿਸ ਰਹੇ ਪ੍ਰੋਡਕਟਸ ਨੂੰ ਐਕਸਪਲੋਰ ਕਰ ਸਕਦੇ ਹਨ।

ਕਲੀਅਰ ਹਿਸਟਰੀ ਫੀਚਰ
ਇਸ ਫੀਚਰ ਦਾ ਯੂਜ਼ਰ ਲੰਬੇ ਸਮੇਂ ਤੋਂ ਇੰਤਜ਼ਾਰ ਕਰ ਰਹੇ ਸਨ ਜਿਸ ਨੂੰ ਅਗਸਤ 2019 ਤੋਂ ਬਾਅਦ ਲਿਆਇਆ ਗਿਆ। ਇਸ ਫੀਚਰ ਰਾਹੀਂ ਤੁਸੀਂ ਸੈਟਿੰਗਸ ’ਚ ਜਾ ਕੇ ਉਨ੍ਹਾਂ ਐਪਸ ਅਤੇ ਲਿੰਕਸ ਨਾਲ ਜੁੜੀ ਹਿਸਟਰੀ ਕਲੀਅਰ ਕਰ ਸਕਦੇ ਹੋ, ਜਿਨ੍ਹਾਂ ’ਤੇ ਤੁਸੀਂ ਫੇਸਬੁੱਕ ਦੀ ਮਦਦ ਨਾਲ ਗਏ ਸੀ ਜਾਂ ਫਿਰ ਆਪਣੇ ਫੇਸਬੁੱਕ ਦੀ ਮਦਦ ਨਾਲ ਕਦੇ ਲਾਗ-ਇਨ ਕੀਤਾ ਸੀ।
ਫੇਸਬੁੱਕ ਪੇਮੈਂਟ ਸਰਵਿਸ
ਅਮਰੀਕਾ ’ਚ ਫੇਸਬੁੱਕ, ਵਟਸਐਪ, ਮੈਸੇਂਜਰ ਅਤੇ ਇੰਸਟਾਗ੍ਰਾਮ ’ਤੇ ਭੁਗਤਾਨ ਕਰਨ ਲਈ ਨਵੇਂ ਭੁਗਤਾਨ ਸਿਸਟਮ ‘ਫੇਸਬੁੱਕ ਪੇਅ’ ਨੂੰ ਇਸ ਸਾਲ ਲਾਂਚ ਕੀਤਾ ਗਿਆ। ਫਿਲਹਾਲ ਇਸ ਫੀਚਰ ਨੂੰ ਅਮਰੀਕਾ ’ਚ ਫੰਡਰੇਜਿੰਗ, ਇਨ-ਗੇਮ ਖਰੀਦਾਰੀ, ਪ੍ਰੋਗਰਾਮਾਂ ਦੀਆਂ ਟਿਕਟਾਂ, ਮੈਸੇਂਜਰ ’ਤੇ ਲੋਕਾਂ ਨੂੰ ਭੁਗਤਾਨ (ਪਰਸਨ ਟੂ ਪਰਸਨ ਪੇਮੈਂਟ) ਕਰਨ ਲਈ ਸ਼ੁਰੂ ਕੀਤਾ ਗਿਆ ਹੈ।

ਬਰਥ ਡੇਅ ਸਟੋਰੀਜ਼
ਫੇਸਬੁੱਕ ਨੇ ਸਾਲ 2019 ’ਚ ਬਰਥ ਡੇਅ ਰਿਮਾਇੰਡਰ ਅਤੇ ਸਟੋਰੀਜ਼ ਫੀਚਰ ਨੂੰ ਇਕੱਠੇ ਲਾਂਚ ਕੀਤਾ। ਇਸ ਫੀਚਰ ਦੇ ਆਉਣ ਨਾਲ ਯੂਜ਼ਰਜ਼ ਨੂੰ ਆਪਣੇ ਦੋਸਤਾਂ ਨੂੰ ਸਟੋਰੀਜ਼ ਦੀ ਮਦਦ ਨਾਲ ਬਰਥ ਡੇਅ ਵਿਸ਼ ਕਰਨ ਦਾ ਆਪਸ਼ਨ ਮਿਲਿਆ। ਕਿਸੇ ਦੋਸਤ ਦਾ ਜਨਮਦਿਨ ਹੋਣ ’ਤੇ ਜਿਵੇਂ ਹੀ ਤੁਸੀਂ ਉਸ ਦੀ ਵਾਲ ’ਤੇ ਜਾਓਗੇ ਤਾਂ ਤੁਹਾਨੂੰ ਫੇਸਬੁੱਕ ਸਟੋਰੀ ਦੀ ਮਦਦ ਨਾਲ ਜਨਮਦਿਨ ਦੀ ਵਧਾਉਣ ਦੇਣ ਵਾਲਾ ਆਪਸ਼ਨ ਸ਼ੋਅ ਹੋਣ ਲੱਗੇਗਾ।
Year Ender 2019: ਬੈਸਟ ਇਲੈਕਟ੍ਰਿਕ ਬਾਈਕ ਤੇ ਸਕੂਟਰ
NEXT STORY