ਵੈੱਬ ਡੈਸਕ- ਯੂਟਿਊਬ ਤੋਂ ਬਾਅਦ ਹੁਣ ਫੇਸਬੁੱਕ ਨੇ ਵੀ ਕਾਪੀ ਪੇਸਟ ਕੰਟੈਂਟ ਨੂੰ ਲੈ ਕੇ ਨਵਾਂ ਸਖਤ ਨਿਯਮ ਲਾਗੂ ਕੀਤਾ ਹੈ। ਇਸ ਨਵੇਂ ਨਿਯਮ ਤਹਿਤ, ਜਿਨ੍ਹਾਂ ਅਕਾਊਂਟਸ 'ਤੇ ਕਿਸੇ ਹੋਰ ਕ੍ਰਿਏਟਰ ਵੱਲੋਂ ਬਣਾਈ ਗਈ ਫੋਟੋ, ਵੀਡੀਓ ਜਾਂ ਲਿਖਤੀ ਪੋਸਟ ਬਿਨਾਂ ਇਜਾਜ਼ਤ ਦੇ ਰੀ-ਪੋਸਟ ਕੀਤੀ ਜਾਵੇਗੀ, ਉਨ੍ਹਾਂ ਪੇਜਾਂ ਦੀ ਰੀਚ ਘਟਾ ਦਿੱਤੀ ਜਾਵੇਗੀ ਅਤੇ ਉਨ੍ਹਾਂ ਦੀ ਮੋਨੇਟਾਈਜ਼ੇਸ਼ਨ ਰੋਕ ਦਿੱਤੀ ਜਾਵੇਗੀ।
ਇਹ ਵੀ ਪੜ੍ਹੋ: ਸ਼ੂਟਿੰਗ ਦੌਰਾਨ ਸਟੰਟਮੈਨ ਦੀ ਮੌਤ ਮਗਰੋਂ ਅਕਸ਼ੈ ਕੁਮਾਰ ਦੀ ਵੱਡੀ ਪਹਿਲ ; 650 ਵਰਕਰਾਂ ਨੂੰ ਕਰਵਾਇਆ Insure
ਮੂਲ ਕਨਟੈਂਟ ਦੀ ਕ੍ਰਿਏਟੀਵਿਟੀ ਨੂੰ ਮਿਲੇਗਾ ਸਨਮਾਨ
ਮੈਟਾ ਵੱਲੋਂ ਜਾਰੀ ਬਲੌਗ ਪੋਸਟ ਵਿੱਚ ਕਿਹਾ ਗਿਆ ਹੈ ਕਿ ਕ੍ਰਿਏਟਰਾਂ ਨੂੰ ਖੁਦ ਦੀ ਕ੍ਰਿਏਟੀਵਿਟੀ, ਆਵਾਜ਼ ਅਤੇ ਕਲਾ ਨੂੰ ਅੱਗੇ ਰੱਖਣਾ ਚਾਹੀਦਾ ਹੈ ਨਾ ਕਿ ਕਿਸੇ ਹੋਰ ਦੇ ਕੰਟੈਂਟ ਨੂੰ ਬਿਨਾਂ ਪਰਮਿਸ਼ਨ ਦੇ ਰੀ-ਪੋਸਟ ਕਰਕੇ ਅੱਗੇ ਵਧਣਾ ਚਾਹੀਦਾ ਹੈ। ਇਸ ਨਵੇਂ ਨਿਯਮ ਨਾਲ ਮੂਲ ਕਨਟੈਂਟ ਬਣਾਉਣ ਵਾਲਿਆਂ ਨੂੰ ਮੋਟੀਵੇਸ਼ਨ ਮਿਲੇਗੀ ਅਤੇ ਫੇਸਬੁੱਕ ਉੱਤੇ ਅਸਲੀ ਅਤੇ ਉਚਤ ਜਾਣਕਾਰੀ ਵਾਲੀ ਸਮੱਗਰੀ ਵਧੇਗੀ।
ਇਹ ਵੀ ਪੜ੍ਹੋ: ਫਿਲਮ ਇੰਡਸਟਰੀ 'ਚ ਸੋਗ ਦੀ ਲਹਿਰ, ਮਸ਼ਹੂਰ ਨਿਰਦੇਸ਼ਕ ਤੇ ਅਦਾਕਾਰ ਦਾ ਦੇਹਾਂਤ
ਸਪੈਮੀ ਅਤੇ ਡੁਪਲੀਕੇਟ ਅਕਾਊਂਟਾਂ 'ਤੇ ਵੱਡੀ ਕਾਰਵਾਈ
ਫੇਸਬੁੱਕ ਨੇ ਦੱਸਿਆ ਕਿ 2025 ਦੀ ਪਹਿਲੀ ਛਮਾਹੀ ਵਿੱਚ 5 ਲੱਖ ਤੋਂ ਵੱਧ ਸਪੈਮੀ ਅਤੇ ਜਾਲਸਾਜੀ ਵਾਲੇ ਅਕਾਊਂਟਾਂ 'ਤੇ ਕਾਰਵਾਈ ਕੀਤੀ ਗਈ, ਜਿਸ ਵਿੱਚ, ਉਨ੍ਹਾਂ ਦੇ ਕਮੈਂਟ ਅਤੇ ਕੰਟੈਂਟ ਦੀ ਰੀਚ ਘਟਾਈ ਗਈ। ਉਨ੍ਹਾਂ ਦੀ ਮੋਨੇਟਾਈਜ਼ੇਸ਼ਨ ਨੂੰ ਰੋਕਿਆ ਗਿਆ। ਲਗਭਗ 1 ਕਰੋੜ ਪ੍ਰੋਫਾਈਲਾਂ ਨੂੰ ਪਲੇਟਫਾਰਮ ਤੋਂ ਹਟਾਇਆ ਗਿਆ।
ਇਹ ਵੀ ਪੜ੍ਹੋ: ਮਸ਼ਹੂਰ ਅਦਾਕਾਰ ਵਿਜੇ ਦੇਵਰਕੋਂਡਾ ਦੀ ਵਿਗੜੀ ਸਿਹਤ, ਹਸਪਤਾਲ 'ਚ ਦਾਖਲ
ਕੀ ਹੋਵੇਗਾ ਨਵੇਂ ਨਿਯਮ ਤਹਿਤ?
ਜੋ ਅਕਾਊਂਟ ਬਾਰ-ਬਾਰ ਹੋਰਾਂ ਦੇ ਵੀਡੀਓਜ਼, ਫੋਟੋਜ਼ ਜਾਂ ਲਿਖਤਾਂ ਨੂੰ ਰੀ-ਪੋਸਟ ਕਰਨਗੇ, ਉਹਨਾਂ ਦਾ ਮੋਨੇਟਾਈਜ਼ੇਸ਼ਨ ਐਕਸੈਸ ਅਸਥਾਈ ਤੌਰ 'ਤੇ ਰੋਕਿਆ ਜਾਵੇਗਾ। ਉਨ੍ਹਾਂ ਦੀਆਂ ਨਵੀਆਂ ਪੋਸਟਾਂ ਦੀ ਵੀ ਰੀਚ ਘਟਾ ਦਿੱਤੀ ਜਾਵੇਗੀ। ਡੁਪਲੀਕੇਟ ਵੀਡੀਓਜ਼ ਦੀ ਪਛਾਣ ਹੋਣ 'ਤੇ, ਉਨ੍ਹਾਂ ਦੀ ਸੰਖਿਆ ਘਟਾ ਦਿੱਤੀ ਜਾਵੇਗੀ।
ਇਹ ਵੀ ਪੜ੍ਹੋ: ਮਸ਼ਹੂਰ Singer ਨੇ ਛੱਡੀ ਦੁਨੀਆ, ਹਾਲ ਹੀ 'ਚ Instagram 'ਤੇ ਵਾਇਰਲ ਹੋਇਆ ਸੀ ਇਹ ਗਾਣਾ
ਓਰੀਜਨਲ ਕੰਟੈਂਟ ਲਈ ਨਵੀਂ ਟੈਸਟਿੰਗ
ਕੰਪਨੀ ਡੁਪਲੀਕੇਟ ਵੀਡੀਓਜ਼ 'ਤੇ ਲਿੰਕ ਜੋੜਨ ਦੀ ਟੈਸਟਿੰਗ ਕਰ ਰਹੀ ਹੈ, ਜੋ ਉਪਭੋਗਤਾਵਾਂ ਨੂੰ ਅਸਲ ਸਮੱਗਰੀ ਤੱਕ ਲੈ ਜਾਣਗੇ। ਫੇਸਬੁੱਕ ਦੇ ਇਸ ਕਦਮ ਨਾਲ ਓਰੀਜਨਲ ਕ੍ਰਿਏਟਰਸ ਨੂੰ ਕਾਫੀ ਫਾਇਦਾ ਹੋਵੇਗਾ।
ਇਹ ਵੀ ਪੜ੍ਹੋ: ਮਸ਼ਹੂਰ ਸਿੰਗਿੰਗ ਰਿਐਲਟੀ ਸ਼ੋਅ ਦੀ ਮਿਊਜ਼ਿਕ ਸੁਪਰਵਾਈਜ਼ਰ ਤੇ ਉਨ੍ਹਾਂ ਦੇ ਪਤੀ ਦਾ ਗੋਲ਼ੀਆਂ ਮਾਰ ਕੇ ਕਤਲ
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
Airtel ਮੁਫਤ ਦੇਵੇਗਾ 17000 ਰੁਪਏ ਦੀ ਸਰਵਿਸ, ਕਰੋੜਾਂ ਗਾਹਕਾਂ ਨੇ ਮਿਲੇਗਾ ਫਾਇਦਾ
NEXT STORY