ਗੈਜੇਟ ਡੈਸਕ– ਸੋਸ਼ਲ ਮੀਡੀਆ ਪਲੇਟਫਾਰਮ ਫੇਸਬੁੱਕ ਨੇ ਹੋਲੀ ਲਈ ਖ਼ਾਸਤੌਰ ’ਤੇ ਸਟੀਕਰ ਜਾਰੀ ਕੀਤੇ ਹਨ। ਫੇਸਬੁੱਕ ਦਾ ਹੋਲੀ ਅਵਤਾਰ ਸਟੀਕਰ ਫੇਸਬੁੱਕ ਐਪ ਅਤੇ ਮੈਸੇਂਜਰ ’ਚ ਆ ਗਿਆ ਹੈ। ਫੇਸਬੁੱਕ ਦਾ ਦਾਅਵਾ ਹੈ ਕਿ ਹੁਣ ਤਕ ਚਾਰ ਮਿਲੀਅਨ ਲੋਕਾਂ ਨੇ ਕਰੀਬ 6.6 ਮਿਲੀਅਨ ਪੋਸਟ ਹੋਲੀ ਨੂੰ ਲੈ ਕੇ ਸੋਸ਼ਲ ਮੀਡੀਆ ’ਤੇ ਕੀਤੇ ਹਨ।
ਅਜਿਹੇ ’ਚ ਲੋਕਾਂ ਦੀ ਜ਼ਰੂਰਤ ਅਤੇ ਦਿਲਚਸਪੀ ਨੂੰ ਵੇਖਦੇ ਹੋਏ ਹੋਲੀ ਦੇ ਖਾਸ ਮੌਕੇ ’ਤੇ ਫੇਸਬੁੱਕ ਨੇ ਇਹ ਸਟੀਕਰ ਜਾਰੀ ਕੀਤੇ ਹਨ। ਫੇਸਬੁੱਕ ਅਤੇ ਫੇਸਬੁੱਕ ਮੈਸੇਂਜਰ ਐਪ ਦੇ ਸਮਾਇਲੀ ਬਟਨ ’ਤੇ ਕਲਿੱਕ ਕਰਨ ’ਤੇ ਤੁਹਾਨੂੰ ਹੋਲੀ ਅਵਤਾਰ ਮਿਲੇਗਾ। ਆਓ ਇਸ ਨੂੰ ਇਸਤੇਮਾਲ ਕਰਨ ਦਾ ਤਰੀਕਾ ਜਾਣਦੇ ਹਾਂ।
ਹੋਲੀ ਅਵਤਾਰ ਸਟੀਕਰ ਨੂੰ ਇੰਝ ਕਰੋ ਇਸਤੇਮਾਲ
1. ਪਹਿਲਾ ਕੰਮ ਤਾਂ ਇਹ ਹੈ ਕਿ ਤੁਸੀਂ ਆਪਣੇ ਫੇਸਬੁੱਕ ਅਤੇ ਮੈਸੇਂਜਰ ਦੋਵਾਂ ਐਪ ਨੂੰ ਅਪਡੇਟ ਕਰੋ।
2. ਫੇਸਬੁੱਕ ਐਪ ’ਚ ਤੁਸੀਂ ਕਿਸੇ ਕੁਮੈਂਟ ਸੈਕਸ਼ਨ ਜਾ ਕੇ ਹੋਲੀ ਅਵਤਾਰ ਸਟੀਕਰ ਨੂੰ ਵੇਖ ਸਕਦੇ ਹੋ।
3. ਮੈਸੇਂਜਰ ਐਪ ’ਚ ਹੋਲੀ ਸਟੀਕਰ ਇਸਤੇਮਾਲ ਕਰਨ ਲਈ ਤੁਹਾਨੂੰ ਸਮਾਇਲੀ ਆਈਕਨ ’ਤੇ ਕਲਿੱਕ ਕਰਨਾ ਹੋਵੇਗਾ।
4. ਇਸ ਤੋਂ ਬਾਅਦ ਸਟੀਕਰ ਵਾਲੇ ਟੈਬ ’ਤੇ ਕਲਿੱਕ ਕਰੋ ਅਤੇ ਫਿਰ click on Create You Avatar ’ਤੇ ਕਲਿੱਕ ਕਰੋ।
5. ਇਸ ਤੋਂ ਬਾਅਦ ਤੁਸੀਂ ਆਪਣੀ ਸਕਿਨ ਟੋਨ ਅਤੇ ਵਾਲ ਸਿਲੈਕਟ ਕਰਕੇ ਅਵਤਾਰ ਬਣਾ ਸਕਦੇ ਹੋ।
ਆਈਫੋਨ ਯੂਜ਼ਰਸ ਵੀ ਖੇਡ ਸਕਣਗੇ FAU-G ਗੇਮ, ਐਪ ਸਟੋਰ ’ਤੇ ਹੋਈ ਉਪਲੱਬਧ
NEXT STORY