ਗੈਜੇਟ ਡੈਸਕ– ਫੇਸਬੁੱਕ ਮੈਸੇਂਜਰ ਐਪ ’ਤੇ ਹੁਣ ਇੰਸਟਾਗ੍ਰਾਮ ਦਾ ਰੰਗ ਚੜ੍ਹ ਗਿਆ ਹੈ। ਮੈਸੇਂਜਰ ਐਪ ਦੇ ਲੋਗੋ ਦਾ ਰੰਗ ਬਦਲ ਕੇ ਹੁਣ ਇੰਸਟਾਗ੍ਰਾਮ ਵਰਗਾ ਹੋ ਗਿਆ ਹੈ, ਨਾਲ ਹੀ ਇਸ ਵਿਚ ਕਈ ਨਵੇਂ ਫੀਚਰਜ਼ ਵੀ ਜੁੜ ਗਏ ਹਨ। ਕਦੇ ਨੀਲੇ ਰੰਗ ਦਾ ਵਿਖਣ ਵਾਲਾ ਮੈਸੇਂਜਰ ਲੋਗੋ ਹੁਣਹਲਕਾ ਪਰਪਲ ਵੀ ਹੋ ਗਿਆ ਹੈ ਜੋ ਮੈਸੇਂਜਰ ਅਤੇ ਇੰਸਟਾਗ੍ਰਾਮ ਦੇ ਮਰਜਰ ਨੂੰ ਦਰਸ਼ਾਉਂਦਾ ਹੈ। ਡਿਜ਼ਾਇਨ ਬਦਲਣ ਦੇ ਨਾਲ ਹੀ ਮੈਸੇਂਜਰ ’ਚ ਨਵੇਂ ਚੈਟ ਥੀਮਸ, ਸੈਲਫੀ ਸਟਿਕਰਜ਼ ਅਤੇ ਵੈਨਿਸ਼ ਮੋਡ ਵੀ ਆ ਗਿਆ ਹੈ।
ਮੈਸੇਂਜਰ ਐਪ ਦੇ ਨਵੇਂ ਚੈਟ ਥੀਮਸ ਅਤੇ ਫੀਚਰਜ਼
ਮੈਸੇਂਜਰ ਐਪ ’ਚ ਲਵ ਅਤੇ ਟਾਈ-ਡਾਈ ਵਰਗੇ ਨਵੇਂ ਚੈਟ ਥੀਮਸ ਆ ਗਏ ਹਨ। ਇਸ ਤੋਂ ਇਲਾਵਾ ਯੂਜ਼ਰਸ ਨੂੰ ਕਸਟਮ ਰਿਐਕਸ਼ਨ, ਸੈਲਪੀ ਸਟਿਕਰਜ਼ ਅਤੇ ਵੈਨਿਸ਼ ਮੋਡ ਮਿਲਣ ਜਾ ਰਿਹਾ ਹੈ। ਵੈਨਿਸ਼ ਮੋਡ ਦਾ ਕੰਮ ਚੈਟ ਨੂੰ ਗਾਇਬ ਕਰਨ ਦਾ ਹੋਵੇਗਾ। ਮੈਸੇਂਜਰ ਦਾ ਡਿਫਾਲਟ ਚੈਟ ਕਲਰ ਵੀ ਲੋਗੋ ਦੀ ਤਰ੍ਹਾਂ ਹੀ ਬਦਲ ਜਾਵੇਗਾ। ਇਹ ਸਾਰੇ ਨਵੇਂ ਫੀਚਰਜ਼ ਇਕ-ਇਕ ਕਰਕੇ ਯੂਜ਼ਰਸ ਤਕ ਪਹੁੰਚ ਰਹੇ ਹਨ।
ਮੈਸੇਂਜਰ ਅਤੇ ਇੰਸਟਾਗ੍ਰਾਮ ਦਾ ਮਰਜਰ
ਮੈਸੇਂਜਰ ਨੂੰ ਮਿਲਣ ਵਾਲੇ ਇਹ ਨਵੇਂ ਫੀਚਰ ਇੰਸਟਾਗ੍ਰਾਮ ਨਾਲ ਮਰਜਰ ਦਾ ਹੀ ਹਿੱਸਾ ਹਨ। ਮਰਜਰ ਕਾਰਨ ਸਿਰਫ ਮੈਸੇਂਜਰ ਹੀ ਨਹੀਂ, ਇੰਸਟਾਗ੍ਰਾਮ ਨੂੰ ਵੀ ਨਵੇਂ ਫੀਚਰਜ਼ ਮਿਲੇ ਹਨ। ਇੰਸਟਾਗ੍ਰਾਮ ’ਚ ਵਾਚ ਟੁਗੈਦਰ, ਚੈਟ ਕਲਰਸ, ਫਾਰਵਰਡਿੰਗ, ਰਿਪਲਾਈਜ਼ ਅਤੇ ਐਨੀਮੇਟਿਡ ਮੈਸੇਜ ਇਫੈਕਟ ਵਰਗੇ ਮੈਸੇਂਜਰ ਫੀਚਰਜ਼ ਆ ਰਹੇ ਹਨ।
ਦਰਅਸਲ, ਫੇਸਬੁੱਕ ਆਪਣੇ ਦੋਵੇਂ ਚੈਟਿੰਗ ਐਪਸ ਵਿਚਾਲੇ ਕਮਿਊਨੀਕੇਸ਼ਨ ਇਨੇਬਲ ਕਰਨ ’ਤੇ ਕੰਮ ਕਰ ਰਹੀ ਹੈ। ਇੰਸਟਾਗ੍ਰਾਮ ਦੇ DM ਆਈਕਨ ਨੂੰ ਮੈਸੇਂਜਰ ਆਈਕਨ ਨਾਲ ਰਿਪਲੇਸ ਕਰ ਦਿੱਤਾ ਗਿਆ ਹੈ। ਮਰਜਰ ਨੂੰ ਫਿਲਹਾਲ ਟੈਸਟ ਕੀਤਾ ਜਾ ਰਿਹਾ ਹੈ ਅਤੇ ਇਸ ਦੀ ਸ਼ੁਰੂਆਤ ਯੂ.ਐੱਸ. ਤੋਂ ਕੀਤੀ ਗਈ ਹੈ।
iPhone 12 ਲਾਂਚ ਹੁੰਦੇ ਹੀ ਐਪਲ ਇੰਡੀਆ ਦੀ ਵੈੱਬਸਾਈਟ ਤੋਂ ਗਾਇਬ ਹੋਏ ਇਹ ਆਈਫੋਨ
NEXT STORY