ਵੈੱਬ ਡੈਸਕ - ਮੈਟਾ ਦੀ ਮਲਕੀਅਤ ਵਾਲੇ ਫੇਸਬੁੱਕ ਨੇ ਸੋਸ਼ਲ ਮੀਡੀਆ ਕੰਟੈਂਟ ਕ੍ਰਿਏਟਰਾਂ ਲਈ ਇਕ ਨਵਾਂ ਅਤੇ ਧਮਾਕੇਦਾਰ ਪ੍ਰੋਗਰਾਮ Creator Fast Track ਲਾਂਚ ਕੀਤਾ ਹੈ। ਇਸ ਪ੍ਰੋਗਰਾਮ ਦਾ ਮੁੱਖ ਮਕਸਦ ਨਵੇਂ ਅਤੇ ਪੁਰਾਣੇ ਕ੍ਰਿਏਟਰਾਂ ਨੂੰ ਪਲੇਟਫਾਰਮ 'ਤੇ ਤੇਜ਼ੀ ਨਾਲ ਵਧਣ ਅਤੇ ਮੋਟੀ ਕਮਾਈ ਕਰਨ ਦਾ ਮੌਕਾ ਦੇਣਾ ਹੈ।
ਕਿਵੇਂ ਹੋਵੇਗੀ ਕਮਾਈ ਅਤੇ ਕਿਸ ਨੂੰ ਮਿਲੇਗਾ ਫਾਇਦਾ?
ਇਸ ਪ੍ਰੋਗਰਾਮ ਤਹਿਤ ਫੇਸਬੁੱਕ ਨੇ ਤਿੰਨ ਮਹੀਨਿਆਂ ਤੱਕ ਗਾਰੰਟੀਸ਼ੁਦਾ ਭੁਗਤਾਨ ਅਤੇ ਰੀਲਜ਼ (Reels) ਲਈ ਜ਼ਿਆਦਾ ਰੀਚ ਦੇਣ ਦਾ ਵਾਅਦਾ ਕੀਤਾ ਹੈ। ਕਮਾਈ ਦੀ ਮਾਤਰਾ ਕ੍ਰਿਏਟਰ ਦੇ ਦੂਜੇ ਪਲੇਟਫਾਰਮਾਂ 'ਤੇ ਫਾਲੋਅਰਜ਼ ਦੀ ਗਿਣਤੀ 'ਤੇ ਨਿਰਭਰ ਕਰਦੀ ਹੈ :-
- ਜਿਨ੍ਹਾਂ ਕ੍ਰਿਏਟਰਾਂ ਦੇ ਇੰਸਟਾਗ੍ਰਾਮ, ਟਿਕਟਾਕ ਜਾਂ ਯੂਟਿਊਬ 'ਤੇ 1 ਲੱਖ ਤੋਂ ਵੱਧ ਫਾਲੋਅਰਜ਼ ਹਨ, ਉਹ ਹਰ ਮਹੀਨੇ 1,000 ਡਾਲਰ ਕਮਾ ਸਕਦੇ ਹਨ।
- ਜਿਨ੍ਹਾਂ ਦੇ 10 ਲੱਖ (1 ਮਿਲੀਅਨ) ਤੋਂ ਵੱਧ ਫਾਲੋਅਰਜ਼ ਹਨ, ਉਹ ਹਰ ਮਹੀਨੇ 3,000 ਡਾਲਰ (ਲਗਭਗ 2.78 ਲੱਖ ਰੁਪਏ) ਤੱਕ ਦੀ ਕਮਾਈ ਕਰ ਸਕਦੇ ਹਨ।
ਕ੍ਰਿਏਟਰ ਇਕਾਨਮੀ 'ਤੇ ਫੇਸਬੁੱਕ ਦਾ ਵੱਡਾ ਦਾਅ
ਸਰੋਤਾਂ ਅਨੁਸਾਰ, ਫੇਸਬੁੱਕ ਨੇ ਸਾਲ 2025 'ਚ ਕ੍ਰਿਏਟਰਾਂ ਨੂੰ ਲਗਭਗ 3 ਬਿਲੀਅਨ ਡਾਲਰ ਵੰਡੇ ਹਨ, ਜੋ ਕਿ ਪਿਛਲੇ ਸਾਲ ਦੇ ਮੁਕਾਬਲੇ 35% ਜ਼ਿਆਦਾ ਹੈ। ਖਾਸ ਗੱਲ ਇਹ ਹੈ ਕਿ ਇਸ ਕਮਾਈ ਦਾ 60% ਹਿੱਸਾ ਰੀਲਜ਼ ਤੋਂ ਆ ਰਿਹਾ ਹੈ। ਹੁਣ ਕ੍ਰਿਏਟਰ ਸਿਰਫ਼ ਵੀਡੀਓਜ਼ ਹੀ ਨਹੀਂ, ਸਗੋਂ ਫੋਟੋਆਂ, ਸਟੋਰੀਜ਼ ਅਤੇ ਟੈਕਸਟ ਪੋਸਟਾਂ ਰਾਹੀਂ ਵੀ ਪੈਸੇ ਕਮਾ ਸਕਦੇ ਹਨ।
ਨਵੇਂ Features ਅਤੇ ਜੁੜਨ ਦਾ ਤਰੀਕਾ
ਕ੍ਰਿਏਟਰਾਂ ਦੀ ਸਹੂਲਤ ਲਈ ਕੰਪਨੀ ਨੇ ਕੁਝ ਨਵੇਂ ਮੈਟ੍ਰਿਕਸ ਜਿਵੇਂ 'Qualified Views' ਅਤੇ 'Earnings Rate' ਵੀ ਪੇਸ਼ ਕੀਤੇ ਹਨ, ਜਿਸ ਨਾਲ ਉਹ ਇਹ ਸਮਝ ਸਕਣਗੇ ਕਿ ਕਿਸ ਕੰਟੈਂਟ ਤੋਂ ਕਿੰਨੀ ਕਮਾਈ ਹੋ ਰਹੀ ਹੈ। ਫਿਲਹਾਲ ਇਹ ਪ੍ਰੋਗਰਾਮ ਸਿਰਫ਼ ਸੱਦੇ (Invite-only) ਰਾਹੀਂ ਉਪਲਬਧ ਹੈ। ਹਾਲਾਂਕਿ, ਜਿਹੜੇ ਕ੍ਰਿਏਟਰ ਇਸ 'ਚ ਸ਼ਾਮਲ ਹੋਣਾ ਚਾਹੁੰਦੇ ਹਨ, ਉਹ ਆਪਣੇ ਮੋਬਾਈਲ ਐਪ ਦੇ Professional Dashboard 'ਚ ਜਾ ਕੇ 'Monetization' ਟੈਬ ਦੇ ਅੰਦਰ Interest Form ਭਰ ਸਕਦੇ ਹਨ। ਇਸ ਨਾਲ ਉਨ੍ਹਾਂ ਨੂੰ ਭਵਿੱਖ 'ਚ ਇਸ ਪ੍ਰੋਗਰਾਮ ਦਾ ਹਿੱਸਾ ਬਣਨ ਦਾ ਮੌਕਾ ਮਿਲ ਸਕਦਾ ਹੈ।
ਅੱਧੀ ਕੀਮਤ 'ਤੇ ਮਿਲ ਰਿਹੈ Samsung ਦਾ ਧਾਕੜ ਸਮਾਰਟਫੋਨ! ਜਾਣੋ ਕੀ ਹੈ ਆਫਰ
NEXT STORY