ਜਲੰਧਰ- ਸੋਸ਼ਲ ਸਾਈਟ ਫੇਸਬੁੱਕ ਨੇ ਪਿਛਲੇ ਮਹੀਨੇ ਆਪਣੇ ਯੂਜ਼ਰਜ਼ ਲਈ ਇਕ ਨਵੇਂ ਫੀਚਰ ਨੂੰ ਟੈਸਟਿੰਗ ਲਈ ਜਾਰੀ ਕੀਤਾ ਸੀ। ਕੰਪਨੀ ਨੇ 'Hello' ਬਟਨ ਫੀਚਰ ਨੂੰ ਚੁਪਚਾਪ ਯੂਜ਼ਰਜ਼ ਲਈ ਰੋਲਆਊਟ ਕੀਤਾ ਸੀ, ਜਿਸ ਤੋਂ ਬਾਅਦ ਯੂਜ਼ਰਜ਼ ਇਸ ਫੀਚਰ ਤੋਂ ਪਰੇਸ਼ਾਨ ਹੋ ਰਹੇ ਹਨ ਅਤੇ ਇਸ ਨੂੰ ਗਲਤੀ ਨਾਲ ਇਸਤੇਮਾਲ ਕਰਨ ਬਾਰੇ ਸ਼ਿਕਾਇਤ ਕਰ ਰਹੇ ਹਨ। 'Hello' ਬਟਨ ਯੂਜ਼ਰਜ਼ ਨੂੰ ਲੋਕਾਂ ਦੇ ਧਿਆਨ ਨੂੰ ਇਕ ਵਰਚੁਅਲ 'Wave' ਰਾਹੀਂ ਆਪਣੇ ਵਲ ਕਰਨ 'ਚ ਮਦਦ ਕਰ ਰਿਹਾ ਹੈ। ਇਹ ਬਿਲਕੁਲ ਫੇਸਬੁੱਕ 'Poke' ਦੀ ਤਰ੍ਹਾਂ ਕੰਮ ਕਰਦਾ ਹੈ।
ਰਿਪੋਰਟ 'ਚ ਕਿਹਾ ਗਿਆ ਹੈ ਕਿ 'Hello' 'Add Friend' ਬਟਨ ਦੇ ਨਾਲ ਹੈ ਜਿਸ ਕਾਰਨ ਕੁਝ ਯੂਜ਼ਰਜ਼ ਗਲਤੀ ਨਾਲ ਇਸ 'ਤੇ ਕਲਿੱਕ ਕਰ ਦਿੰਦੇ ਹਨ, ਜਿਸ ਤੋਂ ਬਾਅਦ ਉਹ ਇਕ ਅਜੀਬ ਹਾਲਾਤ 'ਚ ਫਸ ਜਾਂਦੇ ਹਨ। ਇਹ ਹਾਲਾਤ ਉਦੋਂ ਹੋਰ ਅਜੀਬ ਹੋ ਜਾਂਦੇ ਹਨ ਜਦੋਂ ਤੁਸੀਂ ਕਿਸੇ ਅਜਿਹੇ ਵਿਅਕਤੀ ਦੀ ਪ੍ਰੋਫਾਇਲ ਦੀ ਜਾਂਚ ਕਰ ਰਹੇ ਹੋਵੋ, ਜਿਸ ਨੂੰ ਤੁਸੀਂ ਜਾਣਦੇ ਹੈ ਜਾਂ ਫਿਰ ਤੁਸੀਂ ਆਪਣੇ ਪੁਰਾਣੇ ਪਾਰਟਨਰ ਨੂੰ ਸਟੋਕ ਕਰ ਰਹੇ ਹੋਵੇ। ਹਾਲਾਂਕਿ, ਯੂਜ਼ਰਜ਼ ਫਿਰ ਤੋਂ ਬਟਨ 'ਤੇ ਟੈਪ ਕਰਕੇ ਅਤੇ 'Ok' ਆਪਸ਼ਨ ਨੂੰ ਪ੍ਰੈੱਸ ਕਰਕੇ ਆਪਣੀ ਗਲਤਤੀ ਨੂੰ ਠੀਕ ਕਰ ਸਕਦੇ ਹੋ ਜੋ ਪਾਪਅਪ ਹੋ ਜਾਂਦਾ ਹੈ। ਨਲਾ ਹੀ ਕਿਹਾ ਗਿਆ ਹੈ ਕਿ ਇਸ ਫੀਚਰ ਨੂੰ ਹੁਣ ਵੀ ਟੈਸਟ ਕੀਤਾ ਜਾ ਰਿਹਾ ਹੈ ਅਤੇ ਇਹ ਸਾਰੇ ਯੂਜ਼ਰਜ਼ ਲਈ ਉਪਲੱਬਧ ਨਹੀਂ ਹੈ।
ਫੇਸਬੁੱਕ ਨੇ ਇਕ ਨਵੇਂ ਫੀਚਰ ਨੂੰ ਇੰਪਲੀਮੈਂਟ ਕਰਨਾ ਸ਼ੁਰੂ ਕਰ ਦਿੱਤਾ ਹੈ ਜਿਸ ਨਾਲ ਸੋਸ਼ਲ ਨੈੱਟਵਰਕ 'ਤੇ ਫੇਕ ਨਿਊਜ਼ ਨੂੰ ਰੋਕਿਆ ਜਾ ਸਕਦਾ ਹੈ। ਫੇਸਬੁੱਕ ਨੇ ਨਾਨ ਪਬਲਿਸ਼ਰ ਪੇਜ ਨੂੰ ਖਤਮ ਕਰਨਾ ਸ਼ੁਰੂ ਕਰ ਦਿੱਤਾ ਹੈ, ਜੋ ਲਿੰਕ ਪ੍ਰਿਵਿਊ ਨੂੰ ਐਡਿਟ ਕਰਕੇ ਵੈੱਬਸਾਈਟ 'ਤੇ ਸ਼ੋਅ ਕਰਦਾ ਹੈ। ਜਿਸ ਵਿਚ ਸਟੋਰੀ ਪੋਸਟ, ਹੈੱਡਲਾਈ, ਈਮੇਜ ਸ਼ਾਮਲ ਹਨ। ਸੋਸ਼ਲ ਨੈੱਟਵਰਕ ਦਾ ਕਹਿਣਾ ਹੈ ਕਿ ਨਵੇਂ ਫੀਚਰ 'ਫੇਕ ਨਿਊਜ਼ ਪੋਸਟ ਕਰਨ ਵਾਲੇ ਚੈਨਲ ਨੂੰ ਐਲੀਮਿਨੇਟ ਕਰਨ 'ਚ ਮਦਦ ਕਰੇਗੀ।
ਭਾਰਤੀ ਬਾਜ਼ਾਰ 'ਚ ਲਾਂਚ ਹੋਈ ਨਵੀਂ MV Agusta Brutale 800 ਬਾਈਕ
NEXT STORY