ਗੈਜੇਟ ਡੈਸਕ– ਪਬਜੀ ਮੋਬਾਇਲ ’ਤੇ ਭਾਰਤ ’ਚ ਜਿਵੇਂ ਹੀ ਬੈਨ ਲੱਗਾ, ਅਭਿਨੇਤਾ ਅਕਸ਼ੈ ਕੁਮਾਰ ਨੇ FAU-G (Fearless and United Guards) ਨਾਮ ਦੀ ਇਕ ਗੇਮ ਦਾ ਟੀਜ਼ਰ ਸ਼ੇਅਰ ਕਰ ਦਿੱਤਾ ਸੀ। ਇਹ ਗੇਮ nCore ਗੇਮਿੰਗ ਨੇ ਡਿਵੈਲਪ ਕੀਤੀ ਹੈ। ਅਜੇ ਤਕ ਇਹ ਗੇਮ ਲਾਂਚ ਨਹੀਂ ਹੋਈ ਅਤੇ ਇਸੇ ਵਿਚਕਾਰ ਪਬਜੀ ਮੋਬਾਇਲ ਇੰਡੀਆ ਦੀ ਵਾਪਸੀ ਦੀਆਂ ਖ਼ਬਰਾਂ ਵੀ ਆ ਗਈਆਂ ਹਨ। ਫਿਲਹਾਲ, FAU-G ਲਈ ਗੂਗਲ ਪਲੇਅ ਸਟੋਰ ’ਤੇ ਪ੍ਰੀ-ਰਜਿਸਟ੍ਰੇਸ਼ਨ ਸ਼ੁਰੂ ਹੋ ਚੁੱਕੀ ਹੈ। ਇਸ ਤੋਂ ਪਹਿਲਾਂ ਗੂਗਲ ਪਲੇਅ ਸਟੋਰ ਤੋਂ FAU-G ਨਾਮ ਦੀਆਂ ਕਈ ਫਰਜ਼ੀ ਗੇਮਾਂ ਨੂੰ ਹਟਾਇਆ ਵੀ ਗਿਆ ਹੈ।
ਇਹ ਵੀ ਪੜ੍ਹੋ– ਭਾਰਤ ’ਚ ਲਾਂਚ ਹੋਇਆ ਸਭ ਤੋਂ ਸਸਤਾ 5G ਸਮਾਰਟਫੋਨ, ਜਾਣੋ ਕੀਮਤ ਤੇ ਹੋਰ ਖੂਬੀਆਂ
ਇਹ ਵੀ ਪੜ੍ਹੋ– ਐਪਲ ਨੇ ਆਈਫੋਨ ਦੇ ਇਸ ਫੀਚਰ ਨੂੰ ਲੈ ਕੇ ਬੋਲਿਆ ਝੂਠ, ਲੱਗਾ ਕਰੋੜਾਂ ਦਾ ਜੁਰਮਾਨਾ
FAU-G ਗੂਗਲ ਪਲੇਅ ਸਟੋਰ ’ਤੇ ਪ੍ਰੀ-ਰਜਿਸਟ੍ਰੇਸ਼ਨ ਲਈ ਉਪਲੱਬਧ ਹੈ। ਇਸ ਦੇ ਨਾਲ ਹੀ ਕੁਝ ਗੇਮ ਪਲੇਅ ਦੀਆਂ ਤਸਵੀਰਾਂ ਵੀ ਹਨ ਜਿਨ੍ਹਾਂ ਤੋਂ ਅੰਦਾਜ਼ਾ ਲਗਾਇਆ ਜਾ ਸਕਦਾ ਹੈ ਕਿ ਇਸ ਗੇਮ ਦਾ ਥੀਮ ਕੀ ਹੋਵੇਗਾ। ਇਸ ਤੋਂ ਪਹਿਲਾਂ ਇਸ ਗੇਮ ਦਾ ਇਕ ਵੀਡੀਓ ਟ੍ਰੇਲਰ ਵੀ ਆਇਆ ਸੀ ਜਿਸ ਵਿਚ ਭਾਰਤ-ਚੀਨ ਬਾਰਡਰ ’ਤੇ ਚੀਨੀ ਫੌਜੀਆਂ ਨਾਲ ਬਹਿਸ ਵੇਖੀ ਜਾ ਸਕਦੀ ਹੈ। ਗੂਗਲ ਪਲੇਅ ਸਟੋਰ ’ਤੇ ਅਪਲੋਡ ਕੀਤੀਆਂ ਗਈਆਂ ਤਸਵੀਰਾਂ ’ਚ ਫੌਜੀ ਇਕ-ਦੂਜੇ ਨਾਲ ਲੜਦੇ ਹੋਏ ਵਿਖਾਈ ਦੇ ਰਹੇ ਹਨ। ਪਹਾੜੀ ਇਲਾਕਾ ਹੈ ਅਤੇ ਇਹ ਲੜਾਈ ਹੱਥਾਂ ਨਾਲ ਹੁੰਦੀ ਵਿਖਾਈ ਦੇ ਰਹੀ ਹੈ। ਇਸ ਲਈ ਫੌਜੀਆਂ ਦੇ ਹੱਥਾਂ ’ਚ ਹਥਿਆਰ ਵੀ ਹਨ। ਜ਼ਿਕਰਯੋਗ ਹੈ ਕਿ ਇਸ ਗੇਮ ਦੇ ਕਈ ਲੈਵਲ ਅਤੇ ਟਾਸਕ ਹੋਣਗੇ ਅਤੇ ਭਾਰਤ ਦੇ ਉੱਤਰੀ ਬਾਰਡਰ ’ਤੇ ਇਹ ਗੇਮ ਪਲੇਅ ਹੋਵੇਗੀ। ਇਸ ਗੇਮ ਦੀ ਡਿਸਕ੍ਰਿਪਸ਼ਨ ’ਚ ਲਿਖਿਆ ਹੈ ਕਿ FAU-G ਕਮਾਂਡੋਜ਼ ਖ਼ਤਰਨਾਕ ਬਾਰਡਰ ਇਲਾਕੇ ’ਚ ਪੈਟਰੋਲਿੰਗ ਕਰ ਰਹੇ ਹਨ ਅਤੇ ਭਾਰਤ ਦੇ ਦੁਸ਼ਮਣਾਂ ਨਾਲ ਦੋ-ਦੋ ਹੱਥ ਕਰਨਗੇ।
ਇਹ ਵੀ ਪੜ੍ਹੋ– Airtel ਗਾਹਕਾਂ ਨੂੰ ਮੁਫ਼ਤ ਮਿਲ ਰਿਹੈ 5GB ਡਾਟਾ, ਬਸ ਕਰਨਾ ਹੋਵੇਗਾ ਇਹ ਕੰਮ
ਇਹ ਵੀ ਪੜ੍ਹੋ– OnePlus Buds ’ਚ ਆ ਰਹੀ ਇਹ ਸਮੱਸਿਆ, ਯੂਜ਼ਰਸ ਪਰੇਸ਼ਾਨ
ਇੰਝ ਕਰੋ ਰਜਿਸਟ੍ਰੇਸ਼ਨ
FAU-G ਗੇਮ ਦੀ ਪ੍ਰੀ-ਰਜਿਸਟ੍ਰੇਸ਼ਨ ਲਈ ਯੂਜ਼ਰਸ ਨੂੰ nCore ਦੇ ਟਵਿਟਰ ਹੈਂਡਲ ’ਤੇ ਵਿਜ਼ਟ ਕਰਨਾ ਹੋਵੇਗਾ, ਜਿਥੇ ਤੁਹਾਨੂੰ ਰਜਿਸਟ੍ਰੇਸ਼ਨ ਦਾ ਲਿੰਕ ਮਿਲੇਗਾ।
- ਇਸ ਤੋਂ ਇਲਾਵਾ ਯੂਜ਼ਰਸ ਸਿੱਧਾ ਹੀ ਗੂਗਲ ਪਲੇਅ ਸਟੋਰ ’ਤੇ ਵਿਜ਼ਟ ਕਰਕੇ ਵੀ ਰਜਿਸਟ੍ਰੇਸ਼ਨ ਕਰ ਸਕਣਗੇ।
- ਸਭ ਤੋਂ ਪਹਿਲਾਂ ਗੂਗਲ ਪਲੇਅ ਸਟੋਰ ਨੂੰ ਓਪਨ ਕਰਨਾ ਹੋਵੇਗਾ। ਇਸ ਤੋਂ ਬਾਅਦ ਤੁਹਾਨੂੰ ਗੇਮ ਦੇ ਪ੍ਰੀ-ਰਜਿਸਟਰ ਲਈ ਗੂਗਲ ਪਲੇਅ ਸਟੋਰ ’ਤੇ FAU-G ਲਿਖ ਕੇ ਸਰਚ ਕਰਨਾ ਹੋਵੇਗਾ।
- ਜਿਥੇ ਤੁਹਾਨੂੰ FAU-G ਲਈ ਪ੍ਰੀ-ਰਜਿਸਟ੍ਰੇਸ਼ਨ ਦਾ ਆਪਸ਼ਨ ਵਿਖੇਗਾ। ਇਸ ਤੋਂ ਬਾਅਦ ਰਜਿਸਟ੍ਰੇਸ਼ਨ ਬਟਨ ’ਤੇ ਟੈਪ ਕਰਕੇ ਗੇਮ ਦਾ ਪ੍ਰੀ-ਰਜਿਸਟ੍ਰੇਸ਼ਨ ਕੀਤਾ ਜਾ ਸਕੇਗਾ।
OnePlus Buds ’ਚ ਆ ਰਹੀ ਇਹ ਸਮੱਸਿਆ, ਯੂਜ਼ਰਸ ਪਰੇਸ਼ਾਨ
NEXT STORY