ਗੈਜੇਟ ਡੈਸਕ– Fire-Boltt Rage ਸਮਾਰਟਵਾਚ ਨੂੰ ਭਾਰਤ ’ਚ ਲਾਂਚ ਕਰ ਦਿੱਤਾ ਗਿਆ ਹੈ। ਇਸ ਸਮਾਰਟਵਾਚ ’ਚ 1.28 ਇੰਚ ਦੀ ਫੁਲ ਟੱਚ ਐੱਚ.ਡੀ. ਸਰਕੁਲਰ ਡਿਸਪਲੇਅ 240x240 ਪਿਕਸਲ ਰੈਜ਼ੋਲਿਊਸ਼ਨ ਨਾਲ ਦਿੱਤੀ ਗਈ ਹੈ। ਕੰਪਨੀ ਦਾ ਦਾਅਵਾ ਹੀ ਕਿ ਇਸ ਵਿਚ 60 ਸਪੋਰਟਸ ਮੋਡਸ ਦਿੱਤੇ ਗਏ ਹਨ। ਨਵੀਂ Fire-Boltt Rage ਸਮਾਰਟਵਾਚ ’ਚ 24/7 ਡਾਇਨਾਮਿਕ ਹਾਰਟ ਰੇਟ ਟ੍ਰੈਕਿੰਗ, ਸਲੀਪ ਮਾਨੀਟਰ ਅਤੇ SpO2 ਲੈਵਲ ਮੀਜਰਮੇਂਟ ਦਿੱਤਾ ਗਿਆ ਹੈ। ਇਸ ਬਲੂਟੁੱਥ ਸਮਾਰਟਵਾਚ ’ਚ ਵਾਟਰ ਰੈਸਿਸਟੈਂਟ ਲਈ IP68 ਰੇਟਿੰਗ ਦਿੱਤੀ ਗਈ ਹੈ। ਕੰਪਨੀ ਦਾ ਦਾਅਵਾ ਹੈ ਕਿ ਇਸ ਦੀ ਬੈਟਰੀ 7 ਦਿਨਾਂ ਤਕ ਚੱਲੇਗੀ।
Fire-Boltt Rage ਦੀ ਕੀਮਤ ਤੇ ਉਪਲੱਬਧਤਾ
Fire-Boltt Rage ਸਮਾਰਟਵਾਚ ਦੀ ਕੀਮਤ 2,499 ਰੁਪਏ ਰੱਖੀ ਗਈ ਹੈ। ਇਸ ਸਮਾਰਟਵਾਚ ਨੂੰ ਈ-ਕਾਮਰਸ ਸਾਈਟ ਐਮਾਜ਼ੋਨ ਤੋਂ ਖਰੀਦਿਆ ਜਾ ਸਕਦਾ ਹੈ। ਗਾਹਕ ਇਸ ਵਾਚ ਨੂੰ Fire-Boltt ਦੀ ਅਧਿਕਾਰਤ ਵੈੱਬਸਾਈਟ ਤੋਂ 2,199 ਰੁਪਏ ’ਚ ਖਰੀਦ ਸਕਦੇ ਹਨ। Fire-Boltt Rage ਸਮਾਰਟਵਾਚ ਨੂੰ ਕਾਲੇ, ਨੀਲੇ, ਬਲੈਕ ਗੋਲਡ, ਰੋਜ ਗੋਲਡ ਅਤੇ ਗ੍ਰੇਅ ਰੰਗ ’ਚ ਪੇਸ਼ ਕੀਤਾ ਗਿਆ ਹੈ।
Fire-Boltt Rage ਦੇ ਫੀਚਰਜ਼
Fire-Boltt Rage ਸਮਾਰਟਵਾਚ ’ਚ 1.28 ਇੰਚ ਦੀ ਫੁਲ ਟੱਚ ਐੱਚ.ਡੀ. ਸਰਕੁਲਰ ਡਿਸਪਲੇਅ ਦਿੱਤੀ ਗਈ ਹੈ। ਇਸ ਦਾ ਪਿਕਸਲ ਰੈਜ਼ੋਲਿਊਸ਼ਨ 240x240 ਹੈ। ਇਸ ਵਿਚ 60 ਸਪੋਰਟਸ ਮੋਡ ਦਿੱਤੇ ਗਏ ਹਨ। ਇਸ ਵਿਚ ਰਨਿੰਗ, ਸਾਈਕਲਿੰਗ, ਸਵੀਮਿੰਗ ਅਤੇ ਦੂਜੇ ਮੋਡਸ ਸ਼ਾਮਲ ਹਨ।
Fire-Boltt Rage ਸਮਾਰਟਵਾਚ ’ਚ ਇਨ-ਬਿਲਟ ਗੇਮਿੰਗ ਆਪਸ਼ਨ ਵੀ ਦਿੱਤਾ ਗਿਆ ਹੈ। ਇਸ ਸਮਾਰਟਵਾਚ ’ਚ SpO2 ਮਾਨੀਟਰ, 24 ਘੰਟੇ ਹਾਰਟ ਰੇਟ ਟ੍ਰੈਕਿੰਗ ਅਤੇ ਇਕ ਸਲੀਪ ਮਾਨੀਟਰ ਦਿੱਤਾ ਗਿਆ ਹੈ। ਇਸ ਵਿਚ ਮਲਟੀਸਪੋਰਟ ਟ੍ਰੈਕਰ, ਮਿਊਜ਼ਿਕ ਅਤੇ ਕੈਮਰਾ ਕੰਟਰੋਲ, ਸਮਾਰਟ ਨੋਟੀਫਿਕੇਸ਼ਨ ਪੈਡੋਮੀਟਰ ਵਰਗੇ ਫੀਚਰਜ਼ ਵੀ ਦਿੱਤੇ ਗਏ ਹਨ।
40 ਘੰਟਿਆਂ ਦੇ ਬੈਕਅਪ ਨਾਲ Dizo Buds P ਭਾਰਤ ’ਚ ਲਾਂਚ, ਕੀਮਤ 1500 ਰੁਪਏ ਤੋਂ ਵੀ ਘੱਟ
NEXT STORY