ਗੈਜੇਟ ਡੈਸਕ - Oppo ਨੇ ਭਾਰਤੀ ਬਾਜ਼ਾਰ 'ਚ ਆਪਣੀ A-ਸੀਰੀਜ਼ ਦਾ ਨਵਾਂ ਸਮਾਰਟਫੋਨ Oppo A6s 5G ਲਾਂਚ ਕਰ ਦਿੱਤਾ ਹੈ। ਇਹ ਫੋਨ ਖਾਸ ਤੌਰ 'ਤੇ ਉਨ੍ਹਾਂ ਯੂਜ਼ਰਸ ਲਈ ਪੇਸ਼ ਕੀਤਾ ਗਿਆ ਹੈ ਜੋ ਘੱਟ ਬਜਟ 'ਚ ਸ਼ਕਤੀਸ਼ਾਲੀ ਬੈਟਰੀ ਅਤੇ ਵਧੀਆ ਕੈਮਰਾ ਫੀਚਰਸ ਦੀ ਭਾਲ ਕਰ ਰਹੇ ਹਨ।
ਕੀਮਤ ਅਤੇ ਉਪਲਬਧਤਾ
Oppo A6s 5G ਦੀ ਭਾਰਤ 'ਚ ਸ਼ੁਰੂਆਤੀ ਕੀਮਤ 18,999 ਰੁਪਏ ਹੈ, ਜਿਸ 'ਚ 4GB ਰੈਮ ਅਤੇ 128GB ਸਟੋਰੇਜ ਵਾਲਾ ਵੇਰੀਐਂਟ ਮਿਲਦਾ ਹੈ। ਇਸ ਦੇ ਦੂਜੇ ਵੇਰੀਐਂਟ (6GB + 128GB) ਦੀ ਕੀਮਤ 20,999 ਰੁਪਏ ਰੱਖੀ ਗਈ ਹੈ। ਇਹ ਸਮਾਰਟਫੋਨ ਅੱਜ ਤੋਂ ਹੀ Amazon, Flipkart, Oppo.com ਅਤੇ ਆਫਲਾਈਨ ਰਿਟੇਲ ਸਟੋਰਾਂ 'ਤੇ ਵਿਕਰੀ ਲਈ ਉਪਲਬਧ ਹੈ। ਗਾਹਕ ਇਸ ਨੂੰ Aurora Gold ਅਤੇ Plum Purple ਰੰਗਾਂ 'ਚ ਖਰੀਦ ਸਕਦੇ ਹਨ।
ਬੈਟਰੀ ਅਤੇ ਚਾਰਜਿੰਗ
ਇਸ ਫੋਨ ਦੀ ਸਭ ਤੋਂ ਵੱਡੀ ਖਾਸੀਅਤ ਇਸ ਦੀ 6500mAh ਦੀ ਵੱਡੀ ਬੈਟਰੀ ਹੈ। ਕੰਪਨੀ ਦਾ ਦਾਅਵਾ ਹੈ ਕਿ ਇਹ ਬੈਟਰੀ 22.4 ਘੰਟੇ ਤੱਕ ਵੀਡੀਓ ਪਲੇਬੈਕ ਦਾ ਸਪੋਰਟ ਦਿੰਦੀ ਹੈ। ਫੋਨ ਨੂੰ ਤੇਜ਼ੀ ਨਾਲ ਚਾਰਜ ਕਰਨ ਲਈ ਇਸ 'ਚ 45W SUPERVOOC ਫਾਸਟ ਚਾਰਜਿੰਗ ਦੀ ਸੁਵਿਧਾ ਦਿੱਤੀ ਗਈ ਹੈ।
ਸ਼ਾਨਦਾਰ ਡਿਸਪਲੇਅ ਅਤੇ ਪਰਫਾਰਮੈਂਸ
ਸਮਾਰਟਫੋਨ 'ਚ 6.75 ਇੰਚ ਦੀ HD+ LCD ਡਿਸਪਲੇਅ ਦਿੱਤੀ ਗਈ ਹੈ, ਜੋ 120Hz ਰਿਫ੍ਰੈਸ਼ ਰੇਟ ਅਤੇ 1125 nits ਦੀ ਪੀਕ ਬ੍ਰਾਈਟਨੈੱਸ ਨੂੰ ਸਪੋਰਟ ਕਰਦੀ ਹੈ। ਬਿਹਤਰ ਪਰਫਾਰਮੈਂਸ ਲਈ ਇਸ 'ਚ MediaTek Dimensity 6300 ਪ੍ਰੋਸੈਸਰ ਦਿੱਤਾ ਗਿਆ ਹੈ। ਇਹ ਫੋਨ ਐਂਡਰਾਇਡ 'ਤੇ ਅਧਾਰਤ ColorOS 15 'ਤੇ ਚੱਲਦਾ ਹੈ ਅਤੇ ਇਸ 'ਚ AI GameBoost ਅਤੇ AI LinkBoost 3.0 ਵਰਗੇ ਸਮਾਰਟ ਫੀਚਰਸ ਵੀ ਸ਼ਾਮਲ ਹਨ।
ਕੈਮਰਾ ਅਤੇ ਡਿਜ਼ਾਈਨ
ਫੋਟੋਗ੍ਰਾਫੀ ਲਈ ਇਸ 'ਚ ਡਿਊਲ ਰੀਅਰ ਕੈਮਰਾ ਸੈੱਟਅੱਪ ਹੈ, ਜਿਸ 'ਚ 50 ਮੈਗਾਪਿਕਸਲ ਦਾ ਮੁੱਖ ਕੈਮਰਾ ਅਤੇ 2 ਮੈਗਾਪਿਕਸਲ ਦਾ ਸੈਕੰਡਰੀ ਲੈਂਸ ਦਿੱਤਾ ਗਿਆ ਹੈ। ਸੈਲਫੀ ਲਈ ਫੋਨ ਦੇ ਫਰੰਟ 'ਚ 5 ਮੈਗਾਪਿਕਸਲ ਦਾ ਕੈਮਰਾ ਹੈ। ਫੋਨ ਦਾ ਡਿਜ਼ਾਈਨ ਕਾਫੀ ਪ੍ਰੀਮੀਅਮ ਹੈ ਅਤੇ ਇਸ ਵਿਚ ਮੈਟਲ ਫ੍ਰੇਮ ਦੀ ਵਰਤੋਂ ਕੀਤੀ ਗਈ ਹੈ।
ਖਾਸ ਆਫਰਸ
ਖਰੀਦਦਾਰਾਂ ਲਈ ਕੰਪਨੀ ਨੇ ਕਈ ਆਕਰਸ਼ਕ ਆਫਰ ਵੀ ਪੇਸ਼ ਕੀਤੇ ਹਨ। ਚੁਣੇ ਹੋਏ ਬੈਂਕ ਕਾਰਡਾਂ 'ਤੇ 1,000 ਰੁਪਏ ਦਾ ਇੰਸਟੈਂਟ ਕੈਸ਼ਬੈਕ ਮਿਲ ਰਿਹਾ ਹੈ। ਇਸ ਤੋਂ ਇਲਾਵਾ, 3 ਮਹੀਨਿਆਂ ਤੱਕ ਦੀ ਨੋ-ਕੋਸਟ EMI ਅਤੇ ਕੁਝ ਫਾਈਨਾਂਸ ਪਾਰਟਨਰਜ਼ ਰਾਹੀਂ 8 ਮਹੀਨਿਆਂ ਤੱਕ ਦੀ ਜ਼ੀਰੋ ਡਾਊਨ ਪੇਮੈਂਟ ਸਕੀਮ ਦਾ ਲਾਭ ਵੀ ਲਿਆ ਜਾ ਸਕਦਾ ਹੈ।
Instagram ਨੇ ਲਾਂਚ ਕੀਤਾ ਨਵਾਂ AI ਫੀਚਰ ! ਬਦਲ ਜਾਵੇਗਾ ਚੈਟ ਕਰਨ ਦਾ ਅੰਦਾਜ਼
NEXT STORY