ਗੈਜੇਟ ਡੈਸਕ - ਡਿਸਟ੍ਰਿਕਟ ਕੰਜ਼ਿਊਮਰ ਡਿਸਪਿਊਟਸ ਰੈਡਰੈਸਲ ਫੋਰਮ-III (ਪੱਛਮੀ) ਨੇ ਈ-ਕਾਮਰਸ ਦਿੱਗਜ ਕੰਪਨੀ ਫਲਿੱਪਕਾਰਟ (Flipkart Internet Pvt. Ltd.) ਦੇ ਖਿਲਾਫ ਸਖਤ ਫੈਸਲਾ ਸੁਣਾਉਂਦੇ ਹੋਏ ਇਕ ਗਾਹਕ ਨੂੰ ਖਰਾਬ ਟੈਬਲੇਟ ਲਈ ਰਿਫੰਡ ਅਤੇ ਮੁਆਵਜ਼ਾ ਦੇਣ ਦਾ ਹੁਕਮ ਦਿੱਤਾ ਹੈ। ਅਦਾਲਤ ਨੇ ਪਾਇਆ ਕਿ ਕੰਪਨੀ ਆਪਣੀ ਹੀ '30 ਦਿਨਾਂ ਦੀ ਰਿਪਲੇਸਮੈਂਟ ਗਾਰੰਟੀ' ਨੀਤੀ ਦਾ ਪਾਲਣ ਕਰਨ 'ਚ ਅਸਫਲ ਰਹੀ ਹੈ।
ਕੀ ਹੈ ਪੂਰਾ ਮਾਮਲਾ?
ਇਹ ਵਿਵਾਦ ਸਤੰਬਰ 2020 'ਚ ਸ਼ੁਰੂ ਹੋਇਆ ਸੀ ਜਦੋਂ ਵਿਕਾਸਪੁਰੀ ਦੇ ਨਿਵਾਸੀ ਰਾਜੀਵ ਮਹਾਏ ਨੇ ਫਲਿੱਪਕਾਰਟ ਤੋਂ 10,999 ਰੁਪਏ 'ਚ ਇਕ Lenovo Tab M10 ਖਰੀਦਿਆ ਸੀ। 27 ਸਤੰਬਰ 2020 ਨੂੰ ਡਿਲੀਵਰੀ ਮਿਲਣ 'ਤੇ ਗਾਹਕ ਨੇ ਦੇਖਿਆ ਕਿ ਡਿਵਾਈਸ ਦੀ ਡਿਸਪਲੇਅ ਕੰਮ ਨਹੀਂ ਕਰ ਰਹੀ ਸੀ। ਗਾਹਕ ਨੇ ਉਸੇ ਦਿਨ ਆਨਲਾਈਨ ਸ਼ਿਕਾਇਤ ਦਰਜ ਕਰਵਾਈ ਅਤੇ ਫਲਿੱਪਕਾਰਟ ਵੱਲੋਂ ਭੇਜੇ ਗਏ ਟੈਕਨੀਸ਼ੀਅਨ ਨੇ ਵੀ ਪੁਸ਼ਟੀ ਕੀਤੀ ਕਿ ਡਿਵਾਈਸ ਖਰਾਬ ਹੈ, ਫਿਰ ਵੀ ਕੰਪਨੀ ਨੇ ਇਸ ਨੂੰ ਵਾਪਸ ਲੈਣ ਦੀ ਪ੍ਰਕਿਰਿਆ ਸ਼ੁਰੂ ਨਹੀਂ ਕੀਤੀ।
ਅਦਾਲਤ 'ਚ ਕੰਪਨੀ ਦੀਆਂ ਦਲੀਲਾਂ
ਸੁਣਵਾਈ ਦੌਰਾਨ ਫਲਿੱਪਕਾਰਟ ਨੇ ਬਚਾਅ ਕਰਦਿਆਂ ਕਿਹਾ ਕਿ ਉਹ ਸਿਰਫ ਇਕ 'ਵਿਚੋਲਾ ਮਾਰਕੀਟਪਲੇਸ' (intermediary) ਵਜੋਂ ਕੰਮ ਕਰਦੀ ਹੈ ਅਤੇ ਇਹ ਉਤਪਾਦ ਕਿਸੇ ਹੋਰ ਵਿਕਰੇਤਾ (ਹੈਲਥ ਐਂਡ ਹੈਪੀਨੇਸ ਪ੍ਰਾਈਵੇਟ ਲਿਮਟਿਡ) ਦੁਆਰਾ ਵੇਚਿਆ ਗਿਆ ਸੀ। ਕੰਪਨੀ ਨੇ ਇਹ ਵੀ ਦੋਸ਼ ਲਾਇਆ ਕਿ ਟੈਬਲੇਟ ਗਾਹਕ ਦੀ ਗਲਤੀ ਕਾਰਨ ਖਰਾਬ ਹੋਈ ਸੀ। ਹਾਲਾਂਕਿ, ਅਦਾਲਤ ਨੇ ਇਨ੍ਹਾਂ ਦਲੀਲਾਂ ਨੂੰ ਰੱਦ ਕਰ ਦਿੱਤਾ। ਇਹ ਵੀ ਸਾਹਮਣੇ ਆਇਆ ਕਿ ਫਲਿੱਪਕਾਰਟ ਨੇ ਗਾਹਕ ਨੂੰ 15,000 ਰੁਪਏ ਦੇ ਸਮਝੌਤੇ ਦੀ ਪੇਸ਼ਕਸ਼ ਕੀਤੀ ਸੀ, ਜਿਸ ਨੂੰ ਸ਼ਿਕਾਇਤਕਰਤਾ ਨੇ ਠੁਕਰਾ ਦਿੱਤਾ ਸੀ।
ਅਦਾਲਤ ਦਾ ਫੈਸਲਾ ਅਤੇ ਜੁਰਮਾਨਾ
12 ਮਾਰਚ ਨੂੰ ਸੁਣਾਏ ਗਏ ਫੈਸਲੇ ਵਿਚ ਖਪਤਕਾਰ ਕਮਿਸ਼ਨ ਨੇ ਫਲਿੱਪਕਾਰਟ ਨੂੰ ਸੇਵਾਵਾਂ ਵਿਚ ਘੋਰ ਕਮੀ ਦਾ ਦੋਸ਼ੀ ਪਾਇਆ। ਅਦਾਲਤ ਨੇ ਹੇਠ ਲਿਖੇ ਨਿਰਦੇਸ਼ ਦਿੱਤੇ ਹਨ:
- ਗਾਹਕ ਨੂੰ ਟੈਬਲੇਟ ਦੀ ਪੂਰੀ ਕੀਮਤ 10,999 ਰੁਪਏ ਰਿਫੰਡ ਕੀਤੀ ਜਾਵੇ।
- ਮੁਆਵਜ਼ੇ ਵਜੋਂ 5,000 ਰੁਪਏ ਦਿੱਤੇ ਜਾਣ।
- ਕਾਨੂੰਨੀ ਕਾਰਵਾਈ ਦੇ ਖਰਚੇ ਲਈ 4,000 ਰੁਪਏ ਦਾ ਵੱਖਰਾ ਭੁਗਤਾਨ ਕੀਤਾ ਜਾਵੇ।
ਫਲਿੱਪਕਾਰਟ ਨੂੰ ਇਹਨਾਂ ਹੁਕਮਾਂ ਦੀ ਪਾਲਣਾ ਕਰਨ ਲਈ 30 ਦਿਨਾਂ ਦਾ ਸਮਾਂ ਦਿੱਤਾ ਗਿਆ ਹੈ।
Airtel ਦਾ ਧਮਾਕਾ! ਹੁਣ 60 ਦਿਨਾਂ ਤੱਕ ਰੀਚਾਰਜ ਦੀ ਟੈਂਸ਼ਨ ਖ਼ਤਮ, ਦੇਖੋ ਸਭ ਤੋਂ ਸਸਤਾ ਪਲਾਨ
NEXT STORY