ਗੈਜੇਟ ਡੈਸਕ– ਈ-ਕਾਮਰਸ ਵੈੱਬਸਾਈਟ ਫਲਿਪਕਾਰਟ ਨੇ ਅਗਸਤ ਮਹੀਨੇ ਦੇ ਅਖੀਰ ’ਚ ‘Month End Mobile Fest’ ਸੇਲ ਦੀ ਸ਼ੁਰੂਆਤ ਕਰ ਦਿੱਤੀ ਹੈ। 29 ਅਗਸਤ ਤੋਂ ਸ਼ੁਰੂ ਹੋਈ ਇਹ ਸੇਲ 31 ਅਗਸਤ ਤਕ ਚੱਲੇਗੀ। ਇਸ ਵਿਚ ਸਭ ਤੋਂ ਜ਼ਿਆਦਾ ਡਿਸਕਾਊਂਟ ਪ੍ਰੀਮੀਅਮ ਸੈਗਮੈਂਟ ਤੋਂ ਲੈ ਕੇ ਘੱਟ ਬਜਟ ਤਕ ਦੇ ਸਾਰੇ ਸਮਾਰਟਫੋਨਾਂ ’ਤੇ ਦਿੱਤਾ ਜਾ ਰਿਹਾ ਹੈ। ਉਥੇ ਹੀ ਕੁਝ ਮਾਡਲਾਂ ’ਤੇ ਤਾਂ ਕਈ ਆਕਰਸ਼ਕ ਆਫਰਸ ਵੀ ਮਿਲੇ ਹਨ।
- Month End Mobile Fest ਸੇਲ ’ਚ ਚੁਣੇ ਹੋਏ ਡਿਵਾਈਸਿਜ਼ ’ਤੇ 1,000 ਰੁਪਏ ਦੀ ਵਾਧੂ ਛੋਟ ਦਿੱਤੀ ਜਾਵੇਗੀ।
- ਗਾਹਕ ਐਕਸਚੇਂਜ ਆਫਰ ਦਾ ਲਾਭ ਚੁੱਕ ਕੇ ਨਵਾਂ ਸਮਾਰਟਫੋਨ ਖ਼ਰੀਦ ਸਕਦੇ ਹਨ।
- ਇਸ ਸੇਲ ’ਚ ਨੋ-ਕਾਸਟ ਈ.ਐੱਮ.ਆਈ. ਦੀ ਵੀ ਸੁਵਿਧਾ ਮਿਲੇਗੀ।
- ਇਸ ਤੋਂ ਇਲਾਵਾ ਗਾਹਕ ਫਲਿਪਕਾਰਟ ਐਕਸਿਸ ਬੈਂਗ ਕ੍ਰੈਡਿਟ ਕਾਰਡ ’ਤੇ 5 ਫੀਸਦੀ ਦਾ ਅਨਲਿਮਟਿਡ ਕੈਸ਼ਬੈਕ ਵੀ ਲੈ ਸਕਦੇ ਹਨ। ਜਦਕਿ RuPay ਡੈਬਿਟ ਕਾਰਡ ’ਤੇ 30 ਰੁਪਏ ਦਾ ਡਿਸਕਾਊਂਟ ਦਿੱਤਾ ਜਾ ਰਿਹਾ ਹੈ।
ਸੇਲ ’ਚ ਖ਼ਰੀਦ ਸਕੋਗੇ ਇਹ ਫੋਨ
ਇਸ ਸੇਲ ’ਚ Redmi K20 ਦਾ 128GB ਮਾਡਲ 21,999 ਰੁਪਏ ’ਚ ਖ਼ਰੀਦਿਆ ਜਾ ਸਕੇਗਾ। ਉਥੇ ਹੀ POCO X2 17,499 ਰੁਪਏ ’ਚ ਮਿਲ ਰਿਹਾ ਹੈ। ਇਨ੍ਹਾਂ ਤੋਂ ਇਲਾਵਾ Realme 6 ਦੇ ਨਾਲ ਗਾਹਕਾਂ ਨੂੰ ਐਕਸਚੇਂਜ ਆਫਰ ’ਚ 1,000 ਰੁਪਏ ਦੀ ਵਾਧੂ ਛੋਟ ਦਿੱਤਾ ਜਾ ਰਹੀ ਹੈ। ਜੇਕਰ ਤੁਸੀਂ ਇਸ ਸੇਲ ’ਚ ਆਈਫੋਨ ਖ਼ਰੀਦਣ ਬਾਰੇ ਸੋਚ ਰਹੇ ਹੋ ਤਾਂ ਤੁਸੀਂ iPhone XR ਦੇ 64 ਜੀ.ਬੀ. ਮਾਡਲ ਨੂੰ 44,999 ਰੁਪਏ ’ਚ ਖ਼ਰੀਦ ਸਕਦੇ ਹੋ।
Redmi Note 8 ਦਾ ਕਮਾਲ, 8ਵੀਂ ਮੰਜ਼ਿਲ ਤੋਂ ਡਿੱਗਣ ਤੋਂ ਬਾਅਦ ਵੀ ਕਰ ਰਿਹਾ ਸੀ ਕੰਮ
NEXT STORY