ਗੈਜੇਟ ਡੈਸਕ– ਰੈੱਡਮੀ ਨੋਟ 8 ਸਮਾਰਟਫੋਨ ਨੇ ਆਪਣੀ ਬਿਲਡ-ਕੁਆਲਿਟੀ ਦਾ ਸ਼ਾਨਦਾਰ ਨਮੂਨਾ ਪੇਸ਼ ਕੀਤਾ ਹੈ। ਹਾਲ ਹੀ ’ਚ ਸ਼ਾਓਮੀ ਦੇ ਪ੍ਰਸ਼ੰਸਕਾਂ ਨੇ ਆਪਣੇ ਰੈੱਡਮੀ ਨੋਟ 8 ਸਮਾਰਟਫੋਨ ਦੇ ਅਨੁਭਵ ਨੂੰ ਸਾਂਝਾ ਕੀਤਾ ਹੈ। ਪ੍ਰਸ਼ੰਸਕ ਨੇ ਦੱਸਿਆ ਕਿ ਉਸ ਦਾ ਫੋਨ ਗਲਤੀ ਨਾਲ ਇਕ ਇਮਾਰਤ ਦੀ 8ਵੀਂ ਮੰਜ਼ਿਲ ਤੋਂ ਹੇਠਾਂ ਪਾਣੀ ’ਚ ਡਿੱਗ ਗਿਆ ਸੀ। ਇਸ ਵਿਚ ਹੈਰਾਨ ਕਰਨ ਵਾਲੀ ਗੱਲ ਇਹ ਰਹੀ ਕਿ ਇੰਨੀ ਉੱਚਾਈ ਤੋਂ ਡਿੱਗਣ ਤੋਂ ਬਾਅਦ ਵੀ ਫੋਨ ਸਹੀ ਢੰਗ ਨਾਲ ਕੰਮ ਕਰ ਰਿਹਾ ਸੀ।
ਉਪਭੋਗਤਾ ਨੇ ਦੱਸਿਆ ਕਿ ਫੋਨ ਡਿੱਗਣ ਤੋਂ ਬਾਅਦ ਜਦੋਂ ਉਹ ਫੋਨ ਨੂੰ ਚੁੱਕਣ ਪਹੁੰਚਿਆ ਤਾਂ ਉਹ ਆਨ ਸੀ ਅਤੇ ਕੰਮ ਕਰ ਰਿਹਾ ਸੀ। ਹਾਲਾਂਕਿ, ਇੰਨੀ ਉੱਚਾਈ ਤੋਂ ਡਿੱਗਣ ਤੋਂ ਬਾਅਦ ਫੋਨ ਨੂੰ ਬਾਹਰੀ ਨੁਕਸਾਨ ਜ਼ਰੂਰ ਹੋਇਆ ਹੈ। ਉੱਚਾਈ ਤੋਂ ਡਿੱਗਣ ਕਾਰਨ ਫੋਨ ਨੂੰ ਭਾਰੀ ਪ੍ਰਭਾਵ ਸਹਿਣਾ ਪਿਆ ਸੀ। ਇਸ ਕਾਰਨ ਫੋਨ ਦੀ ਡਿਸਪਲੇਅ ਪੂਰੀ ਤਰ੍ਹਾਂ ਕ੍ਰੈਕ ਹੋ ਗਈ ਸੀ ਪਰ ਕਮਾਲ ਦੀ ਗੱਲ ਇਹ ਰਹੀ ਹੀ ਟੱਚ ਫੰਕਸ਼ਨ ਸਹੀ ਢੰਗ ਨਾਲ ਕੰਮ ਕਰ ਰਿਹਾ ਸੀ। ਇਸ ਤੋਂ ਇਲਾਵਾ ਫੋਨ ਥੋੜ੍ਹਾ ਮੁੜ ਗਿਆ ਗਿਆ ਸੀ ਅਤੇ ਵਿਖਣ ’ਚ ਇਹ ਕਰਵਡ ਸਕਰੀਨ ਵਾਲਾ ਹੈਂਡਸੈੱਟ ਲੱਗਣ ਲੱਗਾ ਸੀ।
ਸ਼ਾਓਮੀ ਦੇ ਫਾਊਂਡਰ ਅਤੇ ਚੇਅਰਮੈਨ ਲੀ ਜੂ ਨੇ ਇਕ ਪੋਸਟ ਸਾਂਝੀ ਕਰਕੇ ਰੈੱਡਮੀ ਨੋਟ 8 ਦੀ ਕੁਆਲਿਟੀ ਦੀ ਤਾਰੀਫ ਕੀਤੀ ਹੈ। ਉਨ੍ਹਾਂ ਆਪਣੀ ਪੋਸਟ ’ਚ ਇਹ ਵੀ ਕਿਹਾ ਕਿ ਰੈੱਡਮੀ ਨੋਟ 8 ਦੀ ਕਾਰੀਗਰੀ ਦੀ ਤੁਲਨਾ ਨੋਕੀਆ ਨਾਲ ਕੀਤੀ ਜਾ ਸਕਦੀ ਹੈ। ਫੋਨ ਨੂੰ ਹੋਏ ਨੁਕਸਾਨ ਬਾਰੇ ਉਨ੍ਹਾਂ ਕਿਹਾ ਕਿ ਇਸ ਦੇ ਕੈਮਰੇ ’ਚ ਪਾਣੀ ਵੜ ਗਿਆ ਸੀ ਅਤੇ ਫੋਨ ਦੀ ਸਕਰੀਨ ਲੀਕ ਕਰ ਰਹੀ ਸੀ। ਇਸ ਤੋਂ ਇਲਾਵਾ ਫੋਨ ਦੇ ਸਾਰੇ ਫੰਕਸ਼ਨ ਅਤੇ ਟੱਚ ਸਹੀ ਢੰਗ ਨਾਲ ਕੰਮ ਕਰ ਰਹੇ ਸਨ।
Redmi Note 8 ਦੇ ਫੀਚਰਜ਼
ਫੋਨ ’ਚ 1080x2280 ਪਿਕਸਲ ਰੈਜ਼ੋਲਿਊਸ਼ਨ ਦੇ ਨਾਲ 6.39 ਇੰਚ ਦੀ ਫੁਲ-ਐੱਚ.ਡੀ. ਪਲੱਸ ਡਿਸਪਲੇਅ ਦਿੱਤੀ ਗਈ ਹੈ। 6 ਜੀ.ਬੀ. ਤਕ ਦੀ ਰੈਮ ਨਾਲ ਆਉਣ ਵਾਲੇ ਇਸ ਫੋਨ ’ਚ ਸਨੈਪਡ੍ਰੈਗਨ 665 ਪ੍ਰੋਸੈਸਰ ਲੱਗਾ ਹੈ। ਕਵਾਡ ਰੀਅਰ ਕੈਮਰਾ ਸੈੱਟਅਪ ਨਾਲ ਆਉਣ ਵਾਲੇ ਇਸ ਫੋਨ ’ਚ 48 ਮੈਗਾਪਿਕਸਲ ਦਾ ਪ੍ਰਾਈਮਰੀ ਕੈਮਰਾ ਮੌਜੂਦ ਹੈ। ਉਥੇ ਹੀ ਸੈਲਫੀ ਲਈ ਇਸ ਫੋਨ ’ਚ ਤੁਹਾਨੂੰ 13 ਮੈਗਾਪਿਕਸਲ ਦਾ ਕੈਮਰਾ ਮਿਲੇਗਾ।
128 ਜੀ.ਬੀ. ਦੀ ਇੰਟਰਨਲ ਸਟੋਰੇਜ ਵਾਲੇ ਇਸ ਫੋਨ ਦੀ ਮੈਮਰੀ ਨੂੰ ਮਾਈਕ੍ਰੋ-ਐੱਸ.ਡੀ. ਕਾਰਡ ਦੀ ਮਦਦ ਨਾਲ 512 ਜੀ.ਬੀ. ਤਕ ਵਧਾਇਆ ਜਾ ਸਕਦਾ ਹੈ। ਰੀਅਰ ਫਿੰਗਰਪ੍ਰਿੰਟ ਸੈਂਸਰ ਨਾਲ ਆਉਣ ਵਾਲੇ ਇਸ ਫੋਨ ’ਚ 18 ਵਾਟ ਦੀ ਫਾਸਟ ਚਾਰਜਿੰਗ ਨਾਲ 4000mAh ਦੀ ਬੈਟਰੀ ਦਿੱਤੀ ਗਈ ਹੈ।
ਟਿਕਟੌਕ ਦੀ ਬੋਲੀ ਲਗਾਉਣ ‘ਚ ਮਾਈਕ੍ਰੋਸਾਫਟ ਨਾਲ ਆਈ ਵਾਲਮਾਰਟ
NEXT STORY