ਜਲੰਧਰ- ਫਲਿਪਕਾਰਟ ਅਤੇ ਅਮੇਜ਼ਨ ਵਿਚਾਲੇ ਸਖਤ ਟੱਕਰ ਨਾਲ ਕਸਟਮਰਜ਼ ਲਈ ਇਸ ਮਹੀਨੇ 'ਹੋਲੀ-ਦੀਵਾਲੀ' ਹੋਣ ਵਾਲੀ ਹੈ। ਇਸ ਮਹੀਨੇ ਦੇਸ਼ ਦੇ 2 ਮਹਾਰਥੀ ਆਨਲਾਈਨ ਮਾਰਕੀਟ ਪਲੇਸ ਇਕੋ ਹੀ ਸਮੇਂ ਆਪਣੀ ਸੇਲ ਚਲਾਉਣ ਜਾ ਰਹੇ ਹਨ। ਇਨ੍ਹਾਂ 'ਚ ਕੰਜ਼ਿਊਮਰਸ ਨੂੰ ਫੈਸਟਿਵ ਸੀਜ਼ਨ ਤੋਂ ਪਹਿਲਾਂ ਇਕ ਹੋਰ ਡਿਸਕਾਊਂਟ 'ਤੇ ਪ੍ਰੋਡਕਟਸ ਖਰੀਦਣ ਦਾ ਚੰਗਾ ਮੌਕਾ ਮਿਲੇਗਾ। ਇਹ ਮਹਾਸੇਲ ਦੋਵਾਂ ਆਨਲਾਈਨ ਪਲੇਟਫਾਰਮਰਸ ਦੇ ਉਨ੍ਹਾਂ ਵਿਕ੍ਰੇਤਾਵਾਂ ਲਈ ਵੀ ਇਕ ਵੱਡਾ ਮੌਕਾ ਹੈ, ਜਿਨ੍ਹਾਂ ਨੂੰ ਨੋਟਬੰਦੀ ਤੋਂ ਬਾਅਦ ਨਕਦੀ ਦੀ ਤੰਗੀ ਕਾਰਨ ਵੱਡਾ ਘਾਟਾ ਹੋਇਆ ਸੀ।
ਇਸ ਦੌਰਾਨ ਹੈਰਾਨ ਕਰਨ ਵਾਲੀਆਂ ਕੀਮਤਾਂ 'ਤੇ ਹਜ਼ਾਰਾਂ ਬਲਾਕਬਸਟਰ ਡੀਲਸ ਕਸਟਮਰਜ਼ ਨੂੰ ਮਿਲਣਗੀਆਂ। ਫਲਿਪਕਾਰਟ ਅਤੇ ਅਮੇਜ਼ਨ ਨੇ ਵਿਕ੍ਰੇਤਾਵਾਂ ਅਤੇ ਬਰਾਂਡਸ ਨੂੰ ਭਾਰੀ ਡਿਸਕਾਊਂਟ ਪੇਸ਼ ਕਰਨ ਲਈ ਕਿਹਾ ਹੈ। ਇਨ੍ਹਾਂ ਦੇ ਟਾਪ 3 ਵਿਕ੍ਰੇਤਾਵਾਂ ਨੇ ਦੱਸਿਆ ਕਿ ਇਸ ਦੇ ਲਈ ਆਨਲਾਈਨ ਮਾਰਕੀਟ ਪਲੇਸ ਵੱਲੋਂ ਮੁਆਵਜ਼ਾ ਵੀ ਦਿੱਤਾ ਜਾਵੇਗਾ। ਇਨ੍ਹਾਂ 'ਚ ਐਡੀਸ਼ਨਲ ਡਿਸਕਾਊਂਟ ਡਿਜੀਟਲ ਪੇਮੈਂਟ ਲਈ ਕੈਸ਼ ਬੈਕ ਦੇ ਤੌਰ 'ਤੇ ਮੁਹੱਈਆ ਕਰਵਾਇਆ ਜਾਵੇਗਾ। ਉਨ੍ਹਾਂ ਦੱਸਿਆ ਕਿ ਇਸ ਦੌਰਾਨ ਫਲਿਪਕਾਰਟ ਦੀ ਫ਼ੈਸ਼ਨ ਈ-ਟੇਲਰ ਮਿੰਤਰਾ ਵੀ ਆਪਣਾ ਮੈਗਾ ਡਿਸਕਾਊਂਟ ਸੇਲ ਚਲਾਏਗਾ। ਇਕ ਟਾਪ ਆਨਲਾਈਨ ਵਿਕ੍ਰੇਤਾ ਨੇ ਕਿਹਾ, ''ਫਲਿਪਕਾਰਟ ਨੇ ਸੰਕੇਤ ਦਿੱਤਾ ਹੈ ਕਿ ਆਪਣੀ 10ਵੀਂ ਵਰ੍ਹੇਗੰਢ 'ਤੇ ਹੋਣ ਵਾਲੀ ਸੇਲ 'ਚ ਉਹ ਜ਼ਬਰਦਸਤ ਡਿਸਕਾਊਂਟ ਦੇਵੇਗੀ।
ਕਦੋਂ ਲੱਗੇਗੀ ਸੇਲ
ਫਲਿਪਕਾਰਟ ਆਪਣੀ 10ਵੀਂ ਵਰ੍ਹੇਗੰਢ 'ਤੇ 14 ਤੋਂ 18 ਮਈ ਤੱਕ 'ਬਿੱਗ-10' ਨਾਂ ਨਾਲ ਮੈਗਾ ਸੇਲ ਚਲਾਵੇਗੀ। ਕੰਪਨੀ ਕਈ ਪ੍ਰੋਡਕਟਸ ਅਤੇ ਬਰਾਂਡਸ 'ਤੇ 80 ਫ਼ੀਸਦੀ ਤੱਕ ਡਿਸਕਾਊਂਟ ਆਫਰ ਕਰੇਗੀ। ਦੇਸ਼ ਦੇ ਇਸ ਸਭ ਤੋਂ ਵੱਡੇ ਮਾਰਕੀਟ ਪਲੇਸ ਨੇ ਆਪਣੇ ਵਿਕ੍ਰੇਤਾਵਾਂ ਨੂੰ ਕਿਹਾ ਹੈ ਕਿ ਉਹ ਮੈਗਾ ਸੇਲ ਦੌਰਾਨ ਮਾਲੀਏ 'ਚ 3 ਤੋਂ 4 ਗੁਣਾ ਵਾਧਾ ਹਾਸਲ ਹੋਣ ਦਾ ਅੰਦਾਜ਼ਾ ਲਾ ਰਹੀ ਹੈ। ਅਜਿਹੇ 'ਚ ਮੁਕਾਬਲੇਬਾਜ਼ ਅਮੇਜ਼ਨ ਪਿੱਛੇ ਨਹੀਂ ਰਹਿਣਾ ਚਾਹੁੰਦੀ । ਉਸਨੇ ਵੀ ਆਪਣੀ 'ਗ੍ਰੇਟ ਇੰਡੀਆ ਸੇਲ' ਦੀ ਵਾਪਸੀ ਦਾ ਐਲਾਨ ਕਰਦੇ ਹੋਏ 1 ਤੋਂ 14 ਮਈ ਦਾ ਟਾਈਮ ਦੇ ਦਿੱਤਾ ਹੈ।
ਇਨ੍ਹਾਂ ਵਸਤਾਂ 'ਤੇ ਮਿਲੇਗਾ ਡਿਸਕਾਊਂਟ
- ਸਮਾਰਟਫੋਨ
- ਟੀ. ਵੀ.
- ਕੰਜ਼ਿਊਮਰ ਇਲੈਕਟ੍ਰਾਨਿਕਸ
- ਫ਼ੈਸ਼ਨ ਅਤੇ ਐਕਸੈੱਸਰੀਜ਼
ਜਲਦ ਹੀ ਭਾਰਤ 'ਚ ਲਾਂਚ ਹੋ ਸਕਦਾ ਹੈ Xiaomi Redmi 4 ਸਮਾਰਟਫੋਨ
NEXT STORY