ਜਲੰਧਰ- ਸ਼ੁਰੂਆਤੀ ਦੌਰ 'ਚ ਇਹ ਫੋਨ ਨਾਲ ਕੁਨੈਕਟ ਹੋਣ ਵਾਲਾ ਫਲਿਰ ਵਨ ਥਰਮਲ ਕੈਮਰਾ ਸਿਰਫ ਆਈਫੋਨ ਲਈ ਹੀ ਕੰਮ ਕਰਨਯੋਗ ਸੀ ਪਰ ਹੁਣ ਇਸ ਦੀ ਦੂਸਰੀ ਜਨਰੇਸ਼ਨ ਦੀ ਡਿਵਾਈਸ ਐਂਡ੍ਰਾਇਡ ਫੋਨ ਲਈ ਵੀ ਕੰਮ ਕਰੇਗੀ।
ਫਲਿਰ ਵਨ ਨੂੰ ਆਪਣੀ ਮੋਬਾਇਲ ਡਿਵਾਈਸ ਨਾਲ ਅਟੈਚ ਕਰੋ ਅਤੇ ਤੁਸੀਂ ਆਪਣੇ ਆਲੇ ਦੁਆਲੇ ਦੇ ਲਾਈਵ ਥਰਮਲ ਦ੍ਰਿਸ਼ ਨੂੰ ਦੇਖ ਸਕਦੇ ਹੋ। ਜੇਕਰ ਤੁਸੀਂ ਆਪਣੇ ਨਵੇਂ ਘਰ ਲਈ ਮਾਰਕੀਟ 'ਚ ਹੋ ਅਤੇ ਆਪਣੇ ਮੌਜੂਦਾ ਘਰ ਦਾ ਤਾਪਮਾਨ ਦੇਖਣਾ ਚਾਹੁੰਦੇ ਹੋ ਤਾਂ ਇਹ ਕੈਮਰਾ ਤੁਹਾਨੂੰ ਜਾਣਕਾਰੀ ਦੇਣ ਦੇ ਨਾਲ-ਨਾਲ ਤੁਹਾਡਾ ਮਨੋਰੰਜਨ ਵੀ ਕਰੇਗਾ। ਇਸ ਦੇ ਨਾਲ ਹੀ ਇਹ ਫਲਿਰ ਵਨ ਟਾਈਮਲੈਪਸ ਐਪਸ 'ਚ ਵੀ ਸ਼ਾਮਿਲ ਹੈ ਜੋ ਥਰਮਲ ਤਸਵੀਰਾਂ ਦੀ ਇਕ ਲੜੀ ਨੂੰ ਟਾਈਮਲੈਪਸ ਵੀਡੀਓ 'ਚ ਬਦਲ ਦਿੰਦਾ ਹੈ ਜਿਸ ਨਾਲ ਇਹ ਕਮਰੇ ਦੇ ਤਾਪਮਾਨ ਨੂੰ ਵਧੇਰੇ ਸਮੇਂ ਲਈ ਦਰਸਾਉਂਦਾ ਹੈ। ਇਹ ਹਰ ਕਿਸੇ ਲਈ ਇਕ ਵਧੀਆ ਤੋਹਫਾ ਹੈ ਜੋ ਘਰ ਅਤੇ ਵਿਗਿਆਨ 'ਚ ਸੁਧਾਰ ਕਰ ਸਕਦਾ ਹੈ।
ਭਾਰਤ 'ਚ ਲਾਂਚ ਹੋਇਆ Redmi Note Prime
NEXT STORY