ਭੁੱਚੋ ਮੰਡੀ (ਨਾਗਪਾਲ) : ਬਠਿੰਡਾ-ਬਰਨਾਲਾ ਨੈਸ਼ਨਲ ਹਾਈਵੇ ਮਾਰਗ 'ਤੇ ਸਥਿਤ ਪਿੰਡ ਲਹਿਰਾਂ ਮਹੁੱਬਤ ਥਰਮਲ ਪਲਾਂਟ ਦੇ ਸੂਏ 'ਚੋਂ ਇੱਕ ਅਣਪਛਾਤੀ ਔਰਤ ਦੀ ਲਾਸ਼ ਮਿਲੀ ਹੈ। ਸਹਾਰਾ ਸਮਾਜ ਸੇਵਾ ਦੇ ਪ੍ਰਧਾਨ ਸੰਦੀਪ ਵਰਮਾ ਨੇ ਦੱਸਿਆ ਕਿ ਪੁਲਸ ਚੌਂਕੀ ਭੁੱਚੋ ਮੰਡੀ ਤੋਂ ਇਤਲਾਹ ਮਿਲੀ ਕਿ ਥਰਮਲ ਪਲਾਂਟ ਦੇ ਸੂਏ 'ਚ ਇੱਕ ਜਾਲ ਬਣਿਆ ਹੋਇਆ ਹੈ। ਉਸ 'ਚ ਇੱਕ ਅਣਪਛਾਤੀ ਔਰਤ ਦੀ ਲਾਸ਼ ਫਸੀ ਹੋਈ ਹੈ ਤਾਂ ਤੁਰੰਤ ਸਹਾਰਾ ਦੇ ਵਾਇਸ ਪ੍ਰਧਾਨ ਸੁਖਦੇਵ ਸਿੰਘ ਕਾਲਾ, ਸੁਖਚੈਨ ਸਿੰਘ ਸੁੱਖਾ, ਗੁਰਤੇਜ ਸਿੰਘ ਕਾਲਾ ਸੰਸਥਾ ਦੀ ਐਂਬੂਲੈਂਸ ਲੈ ਕੇ ਘਟਨਾ ਸਥਾਨ 'ਤੇ ਪਹੁੰਚੇ। ਉੱਥੇ ਪੁਲਸ ਚੌਂਕੀ ਭੁੱਚੋ ਮੰਡੀ ਦੇ ਮੁਲਾਜ਼ਮ ਮੌਜੂਦ ਸਨ।
ਮ੍ਰਿਤਕ ਔਰਤ ਨੂੰ ਸਹਾਰਾ ਵਰਕਰਾਂ ਨੇ ਪੁਲਸ ਦੀ ਮੌਜੂਦਗੀ 'ਚ ਸੂਏ ਵਿੱਚੋਂ ਬਾਹਰ ਕੱਢਿਆ। ਉਨ੍ਹਾਂ ਦੱਸਿਆਂ ਕਿ ਲਾਸ਼ 2 ਦਿਨ ਪੁਰਾਣੀ ਜਾਪ ਰਹੀ ਹੈ, ਉਸ ਕੋਲੋਂ ਕੋਈ ਵੀ ਪਛਾਣ ਪੱਤਰ ਨਹੀਂ ਮਿਲਿਆ। ਲਾਸ਼ ਨੂੰ ਪੁਲਸ ਦੀ ਮੌਜੂਦਗੀ 'ਚ 72 ਘੰਟੇ ਸ਼ਨਾਖਤ ਲਈ ਸਿਵਲ ਹਸਪਤਾਲ ਰਾਮਪੁਰਾ ਫੂਲ ਦੀ ਮੋਰਚਰੀ 'ਚ ਰੱਖਿਆ ਗਿਆ ਹੈ। ਪੁਲਸ ਅਤੇ ਸਹਾਰਾ ਦੀ ਟੀਮ ਇਸ ਦੇ ਪਰਿਵਾਰਿਕ ਮੈਂਬਰਾਂ ਦੀ ਭਾਲ 'ਚ ਜੁੱਟ ਗਈ ਹੈ, ਜੇਕਰ ਇਸ ਔਰਤ ਸਬੰਧੀ ਕਿਸੇ ਕੋਲੇ ਕੋਈ ਜਾਣਕਾਰੀ ਹੋਏ ਤਾਂ ਉਹ ਪੁਲਸ ਜਾਂ ਸਹਾਰਾ ਦੇ ਕੰਟਰੋਲ ਰੂਮ ਵਿੱਚ ਸਪੰਰਕ ਕਰ ਸਕਦਾ ਹੈ।
ਪੰਜਾਬੀਆਂ ਦੇ ਅਚਾਨਕ ਖੜਕਣ ਲੱਗੇ ਫੋਨ! ਨਾ ਨਿਕਲਿਓ ਘਰੋਂ ਬਾਹਰ, ਅਗਲੇ 3 ਦਿਨ ਅਹਿਮ
NEXT STORY