ਨੈਸ਼ਨਲ ਡੈਸਕ– ਭਾਰਤ ਸਰਕਾਰ ਦੇ ਹੁਕਮਾਂ ’ਤੇ ਟਵਿੱਟਰ ਇੰਡੀਆ ਨੇ ਸੰਯੁਕਤ ਰਾਸ਼ਟਰ, ਤੁਰਕੀ, ਈਰਾਨ ਤੇ ਮਿਸਰ ’ਚ ਸਥਿਤ ਪਾਕਿਸਤਾਨੀ ਅੰਬੈਸੀ ਦੇ ਅਕਾਊਂਟ ਭਾਰਤ ਵਿਚ ਬੈਨ ਕਰਵਾ ਦਿੱਤੇ ਹਨ ਭਾਵ ਹੁਣ ਇਨ੍ਹਾਂ ਟਵਿਟਰ ਅਕਾਊਂਟਸ ਰਾਹੀਂ ਜੋ ਵੀ ਪੋਸਟ ਕੀਤਾ ਜਾਵੇਗਾ, ਉਹ ਭਾਰਤ ਵਿਚ ਨਹੀਂ ਵੇਖਿਆ ਜਾ ਸਕੇਗਾ। ਭਾਰਤ ਸਰਕਾਰ ਦੇ ਹੁਕਮਾਂ ’ਤੇ ਟਵਿੱਟਰ ਇੰਡੀਆ ਇਸ ਤੋਂ ਪਹਿਲਾਂ ਪਾਕਿਸਤਾਨ ਦੇ ਸਰਕਾਰੀ ਰੇਡੀਓ ‘ਰੇਡੀਓ ਪਾਕਿਸਤਾਨ’ ’ਤੇ ਪਾਬੰਦੀ ਲਾ ਚੁੱਕਾ ਹੈ।
ਕਈ ਯੂ-ਟਿਊਬ ਚੈਨਲ ਪਹਿਲਾਂ ਹੀ ਹੋ ਚੁੱਕੇ ਹਨ ਬੈਨ
ਭਾਰਤ ’ਚ ਆਪਣੇ ਖਿਲਾਫ ਇਸ ਕਾਰਵਾਈ ਤੋਂ ਬਾਅਦ ਪਾਕਿਸਤਾਨੀ ਵਿਦੇਸ਼ ਮੰਤਰਾਲਾ ਨੇ ਟਵਿੱਟਰ ਨੂੰ ਇਨ੍ਹਾਂ ਅਕਾਊਂਟਸ ਨੂੰ ਬਹਾਲ ਕਰਨ ਦੀ ਅਪੀਲ ਕੀਤੀ ਹੈ। ਹਾਲਾਂਕਿ ਅਜੇ ਤਕ ਇਸ ’ਤੇ ਕੋਈ ਕਾਰਵਾਈ ਨਹੀਂ ਹੋਈ।
ਮੋਦੀ ਸਰਕਾਰ ਦਾ ਇਹ ਫੈਸਲਾ ਅਜਿਹੇ ਵੇਲੇ ਸਾਹਮਣੇ ਆਇਆ ਹੈ ਜਦੋਂ ਸੂਚਨਾ ਤੇ ਪ੍ਰਸਾਰਣ ਮੰਤਰਾਲਾ ਇਸ ਤੋਂ ਪਹਿਲਾਂ ਪਾਕਿਸਤਾਨ ਦੇ 6 ਚੈਨਲਾਂ ਸਮੇਤ 16 ਯੂ-ਟਿਊਬ ਨਿਊਜ਼ ਚੈਨਲਾਂ ਨੂੰ ਬਲਾਕ ਕਰਵਾ ਚੁੱਕਾ ਹੈ।
ਯੂ-ਟਿਊਬ ’ਤੇ ਚੱਲ ਰਹੇ ਇਨ੍ਹਾਂ ਚੈਨਲਾਂ ’ਤੇ ਭਾਰਤ ਵਿਰੁੱਧ ਭੜਕਾਊ ਸਮੱਗਰੀ ਪੇਸ਼ ਕਰਨ ਦਾ ਦੋਸ਼ ਸੀ। ਇਨ੍ਹਾਂ ਚੈਨਲਾਂ ਦੇ ਕੁਲ ਦਰਸ਼ਕ 68 ਕਰੋੜ ਤੋਂ ਵੱਧ ਸਨ।
ਸੋਸ਼ਲ ਮੀਡੀਆ ’ਤੇ ਸੈਂਕੜੇ ਫਰਜ਼ੀ ਅਕਾਊਂਟ
ਸਰਕਾਰ ਨੇ ਇਨ੍ਹਾਂ ਯੂ-ਟਿਊਬ ਚੈਨਲਾਂ ’ਤੇ ਕਾਰਵਾਈ ਕਰਦੇ ਹੋਏ ਕਿਹਾ ਕਿ ਕਿਸੇ ਵੀ ਡਿਜੀਟਲ ਨਿਊਜ਼ ਪ੍ਰਕਾਸ਼ਕ ਨੇ ਆਈ. ਟੀ. ਨਿਯਮ, 2021 ਦੇ ਨਿਯਮ 18 ਤਹਿਤ ਮੰਤਰਾਲਾ ਨੂੰ ਜ਼ਰੂਰੀ ਜਾਣਕਾਰੀ ਨਹੀਂ ਦਿੱਤੀ ਸੀ। ਪਾਕਿਸਤਾਨ ਆਧਾਰਿਤ ਯੂ-ਟਿਊਬ ਚੈਨਲਾਂ ਨੂੰ ਭਾਰਤ ਬਾਰੇ ਫਰਜ਼ੀ ਖ਼ਬਰਾਂ ਪੋਸਟ ਕਰਨ ਲਈ ਯੋਜਨਾਬੱਧ ਢੰਗ ਨਾਲ ਵਰਤੋਂ ਵਿਚ ਲਿਆਂਦਾ ਗਿਆ ਸੀ।
ਭਾਰਤੀ ਖੁਫੀਆ ਸੂਤਰਾਂ ਮੁਤਾਬਕ ਪਾਕਿਸਤਾਨੀ ਆਈ. ਐੱਸ. ਆਈ. ਨੇ ਟਵਿੱਟਰ ਤੇ ਫੇਸਬੁੱਕ ਸਮੇਤ ਸੋਸ਼ਲ ਮੀਡੀਆ ’ਤੇ ਸੈਂਕੜੇ ਫਰਜ਼ੀ ਅਕਾਊਂਟ ਬਣਾਏ ਹੋਏ ਹਨ, ਜਿਨ੍ਹਾਂ ’ਤੇ ਦਿਨ-ਰਾਤ ਭਾਰਤ ਵਿਰੁੱਧ ਭੜਕਾਊ ਸਮੱਗਰੀ ਪੋਸਟ ਕੀਤੀ ਜਾਂਦੀ ਹੈ ਤਾਂ ਜੋ ਭਾਰਤ ਨੂੰ ਦੁਨੀਆ ’ਚ ਨੀਵਾਂ ਦਿਖਾਇਆ ਜਾ ਸਕੇ।
ਭਾਰਤ ’ਚ ਲਾਂਚ ਹੋਈ Kawasaki Versys 650, ਕੀਮਤ 7.36 ਲੱਖ ਰੁਪਏ
NEXT STORY