ਜਲੰਧਰ- ਟੈਲੀਕਾਮ ਰੈਗਿਊਲੈਟ੍ਰੀ ਅਥਾਰਿਟੀ ਆਫ ਇੰਡੀਆ ( TRAI ) ਨੇ ਭਾਰਤ 'ਚ ਫੇਸਬੁੱਕ ਦੁਆਰਾ ਚਲਾਈ ਜਾ ਰਹੀ ਮੁਹਿੰਮ ਫ੍ਰੀ ਬੇਸਿਕਸ ਨੂੰ ਖਾਰਜ ਕਰ ਦਿੱਤਾ ਹੈ ਅਤੇ ਨੈੱਟ ਨਿਊਟਰੈਲਿਟੀ ਦਾ ਪੱਖ ਲੈਂਦੇ ਹੋਏ ਭਾਰਤ 'ਚ ਇੰਟਰਨੈੱਟ ਦੀ ਅਜ਼ਾਦੀ ਨੂੰ ਬਣਾਈ ਰੱਖਿਆ ਹੈ। ਇਸ ਨਾ-ਮੰਨਜੂਰੀ ਦਾ ਮਤਲਬ ਹੈ ਕਿ ਫੇਸਬੁੱਕ ਭਾਰਤ 'ਚ ਫ੍ਰੀ ਬੇਸਿਕਸ ਸਰਵਿਸ ਨਹੀਂ ਚਲਾ ਸਕੇਗਾ। ਤੁਹਾਨੂੰ ਦੱਸ ਦਈਏ ਕਿ ਟਰਾਈ ਨੇ ਫੇਸਬੁੱਕ ਡਿਜ਼ੀਟਲ ਈਕੁਐਲਿਟੀ ਦੇ ਤਹਿਤ ਰਿਲਾਇੰਸ ਦੇ ਨਾਲ ਮਿਲ ਕੇ ਫ੍ਰੀ ਬੇਸਿਕਸ ਇੰਟਰਨੈੱਟ ਦੀ ਮੁਹਿੰਮ ਭਾਰਤ 'ਚ ਸ਼ੁਰੂ ਕੀਤੀ ਸੀ, ਜਿਸ ਨੂੰ ਹੁਣ ਟਰਾਈ ਨੇ ਨਾ-ਮੰਨਜੂਰ ਕਰ ਦਿੱਤਾ ਹੈ।
ਫੇਸਬੁੱਕ ਦੀ ਫ੍ਰੀ ਬੇਸਿਕਸ ਮੁਹਿੰਮ ਦੇ ਤਹਿਤ ਤੁਸੀ ਕੁੱਝ ਖਾਸ ਵੈੱਬਸਾਈਟਸ ਨੂੰ ਬਿਨ੍ਹਾਂ ਇੰਟਰਨੈੱਟ ਪੈਕ , ਡਾਟਾ ਵੀ ਐਕਸੈੱਸ ਕਰ ਸਕਦੇ ਸੀ ਅਤੇ ਬਾਕੀ ਸਾਈਟਸ ਲਈ ਤੁਹਾਨੂੰ ਭੁਗਤਾਨ ਕਰਨਾ ਪੈਂਦਾ ਸੀ, ਜੋ ਨੈੱਟ ਨਿਊਟ੍ਰੈਲਿਟੀ ਦਾ ਉਲੰਘਣ ਕਰਦਾ ਹੈ । ਇਸ ਮੁਹਿੰਮ ਨੂੰ ਲੈ ਕੇ ਟਰਾਈ ਨੂੰ ਯੂਜ਼ਰਜ਼ ਵੱਲੋਂ ਈਮੇਲ ਭੇਜੀਆਂ ਜਾ ਰਹੀਆਂ ਸਨ, ਜਿਸ 'ਚ ਯੂਜ਼ਰਜ਼ ਨੇ ਫ੍ਰੀ ਬੇਸਿਕਸ ਨੂੰ ਲੈ ਕੇ ਆਪਣੀ ਰਾਏ ਟਰਾਈ ਨੂੰ ਦੱਸੀ ਸੀ ਅਤੇ ਇਕ ਲੰਬੀ ਬਹਿਸ ਦੌਰਾਨ ਟਰਾਈ ਨੇ ਫੇਸਬੁੱਕ ਦੀ ਇਸ ਮੁਹਿੰਮ 'ਤੇ ਰੋਕ ਲਗਾ ਦਿੱਤੀ ਹੈ। ਨੈੱਟ ਨਿਊਟ੍ਰੈਲਿਟੀ ਜਾਂ ਨੈੱਟ ਦੀ ਆਜ਼ਾਦੀ ਤੋਂ ਭਾਵ ਤੁਹਾਡੇ ਕੋਲ ਮੋਬਾਇਲ ਹੈ ਅਤੇ ਤੁਸੀਂ ਇਸ 'ਚ ਇੰਟਰਨੈੱਟ ਕੁਨੈਕਸ਼ਨ ਵੀ ਲਿਆ ਹੈ। ਹੁਣ ਤੱਕ ਇਸ ਲਈ ਤੁਸੀ ਟੈਲੀਕਾਮ ਕੰਪਨੀ ਨੂੰ ਭੁਗਤਾਨ ਕਰਦੇ ਹੋ , ਪੈਸੇ ਦੇਣ ਤੋਂ ਬਾਅਦ ਤੁਸੀਂ ਵਟਸਐਪ , ਫੇਸਬੁੱਕ , ਟਵਿਟਰ, ਸਨੈਪਡੀਲ, ਗੂਗਲ, ਯੂ ਟਿਊਬ ਵਰਗੀਆਂ ਕਈ ਇੰਟਰਨੈੱਟ ਸੇਵਾਵਾਂ ਦੀ ਵਰਤੋਂ ਕਰ ਸਕਦੇ ਹੋ। ਹਰ ਵੈੱਬ ਪੇਜ਼ 'ਤੇ ਸਪੀਡ ਇਕੋ ਜਿਹੀ ਹੁੰਦੀ ਹੈ ਅਤੇ ਹਰ ਸਰਵਿਸ ਲਈ ਕੋਈ ਵੱਖਰੇ ਤਰ੍ਹਾਂ ਦਾ ਭੁਗਤਾਨ ਨਹੀਂ ਕਰਨਾ ਪੈਂਦਾ।
ਭਾਵ ਇੰਟਰਨੈੱਟ ਦੀ ਆਜ਼ਾਦੀ , ਇਕ ਵਾਰ ਇੰਟਰਨੈੱਟ ਲੈ ਲਿਆ ਤਾਂ ਹਰ ਸਰਵਿਸ ਨੂੰ ਇਕ ਤਰ੍ਹਾਂ ਦਾ ਹੀ ਦਰਜਾ ਮਿਲਣ ਦੀ ਆਜ਼ਾਦੀ ਹੈ । ਪਰ ਹੁਣ ਫੇਸਬੁੱਕ ਕੁੱਝ ਕੰਪਨੀਆਂ ਦੇ ਨਾਲ ਮਿਲ ਕੇ ਇੰਟਰਨੈੱਟ ਦੀ ਆਜ਼ਾਦੀ ਨੂੰ ਨਵੇਂ ਤਰੀਕੇ ਨਾਲ ਪੇਸ਼ ਕਰਨਾ ਚਾਹੁੰਦਾ ਸੀ। ਜਿਸ 'ਚ ਕੁੱਝ ਸਰਵਿਸਜ਼ ਮੁਫਤ ਹੋ ਸਕਦੀਆਂ ਹਨ ਤੇ ਕੁੱਝ ਲਈ ਭੁਗਤਾਨ ਜਾਂ ਕਰਨਾ ਪਵੇਗਾ। ਇੰਨਾ ਹੀ ਨਹੀਂ ਕੁੱਝ ਸਰਵਿਸਜ਼ ਲਈ ਜ਼ਿਆਦਾ ਸਪੀਡ ਤੇ ਕੁੱਝ ਲਈ ਘੱਟ ਸਪੀਡ ਦਾ ਅਧਿਕਾਰ ਵੀ ਕੰਪਨੀਆਂ ਆਪਣੇ ਕੋਲ ਰੱਖਣਾ ਚਾਹੁੰਦੀਆਂ ਸਨ।
ਫੇਸਬੁੱਕ ਮੈਸੇਂਜਰ 'ਤੇ ਹੁਣ ਚੈਟ ਦੇ ਨਾਲ-ਨਾਲ ਲਵੋ ਸ਼ਤਰੰਜ ਦਾ ਮਜ਼ਾ
NEXT STORY