ਜਲੰਧਰ— ਸੋਸ਼ਲ ਨੈੱਟਵਰਕਿੰਗ ਸਾਈਟ ਫੇਸਬੁੱਕ ਨੇ ਆਪਣੇ ਮੈਸੇਂਜਰ ਐਪ 'ਚੇ ਸ਼ਤਰੰਜ ਦੇ ਸ਼ੌਕੀਨਾਂ ਇਕ ਨਵਾਂ ਫੀਚਰ ਪੇਸ਼ ਕੀਤਾ ਹੈ। ਜੇਕਰ ਤੁਸੀਂ ਵੀ ਸ਼ਤਰੰਜ ਖੇਡਣ ਦੇ ਸ਼ੌਕੀਨ ਹੋ ਤਾਂ ਹੁਣ ਤੁਹਾਨੂੰ ਕੰਪਿਊਟਰ 'ਚ ਸ਼ਤਰੰਜ ਦੀ ਗੇਮ ਡਾਊਨਲੋਡ ਕਰਨ ਦੀ ਲੋੜ ਨਹੀਂ ਹੋਵੇਗੀ ਕਿਉਂਕ ਤੁਸੀਂ ਫੇਸਬੁੱਕ ਮੈਸੇਂਜਰ 'ਤੇ ਹੀ ਆਪਣੇ ਦੋਸਤਾਂ ਨਾਲ ਆਨਲਾਈਨ ਸ਼ਤਰੰਜ ਖੇਡ ਸਕਦੇ ਹੋ।
ਫੇਸਬੁੱਕ ਦਾ ਇਹ ਹਿਡਨ ਫੀਚਰ ਹੈ ਪਰ ਇਹ ਬਹੁਤ ਕੰਮ ਦਾ ਹੈ। ਇਸ ਲਈ ਕਿਸੇ ਥਰਡ ਪਾਰਟੀ ਐਪ ਦੀ ਲੋੜ ਨਹੀਂ ਹੁੰਦੀ। ਤੁਹਾਨੂੰ ਫੇਸਬੁੱਕ ਚੈਟ ਬਾਕਸ 'ਚ '@Fbchess play' ਟਾਈਪ ਕਰਨਾ ਪਵੇਗਾ। ਐਂਟਰ ਦਬਾਉਂਦੇ ਹੀ ਤੁਹਾਨੂੰ ਇਥੇ ਇਕ ਛੋਟਾ ਚੈੱਸ ਬੋਰਡ ਦਿਸੇਗਾ। ਜਿਸ ਵੱਲ ਵਾਈਟ ਹੋਵੇਗਾ ਉਹ ਸਖਸ਼ ਆਪਣੀ ਪਹਿਲੀ ਚਾਲ ਚੱਲੇਗਾ। ਇੰਨਾ ਹੀ ਨਹੀਂ ਇਥੋਂ ਤੁਸੀਂ ਖੇਡਣ ਦੇ ਤਰੀਕੇ ਬਾਰੇ ਵੀ ਜਾਣਕਾਰੀ ਲੈ ਸਕਦੇ ਹੋ। ਇਸ ਲਈ ਤੁਹਾਨੂੰ ਚੈਟਬਾਕਸ 'ਚ '@Fbchess help' ਟਾਈਪ ਕਰਨਾ ਪਵੇਗਾ।
ਇਥੇ ਤੁਹਾਨੂੰ ਸਾਰੀਆਂ ਕਮਾਂਡਸ ਦਿਸਣਗੀਆਂ ਜਿਨ੍ਹਾਂ ਦੀ ਮਦਦ ਨਾਲ ਤੁਸੀਂ ਸ਼ਤਰੰਜ ਖੇਡ ਸਕਦੇ ਹੋ। ਚੈੱਸ ਬੋਰਡ 'ਚ Undo ਬਟਨ ਵੀ ਹੈ ਜਿਸ ਨਾਲ ਚਾਲ ਵਾਪਸ ਲਈ ਜਾ ਸਕਦੀ ਹੈ। ਇਸ ਤਰ੍ਹਾਂ ਸ਼ਤਰੰਜ ਖੇਡਣਾ ਕਾਫੀ ਆਸਾਨ ਹੈ ਅਤੇ ਇਸ ਨਾਲ ਤੁਹਾਡੇ ਸਿਸਟਮ ਦਾ ਜ਼ਿਆਦਾ ਡਾਟਾ ਵੀ ਖਰਚ ਨਹੀਂ ਹੋਵੇਗਾ। ਇਸ ਗੇਮ 'ਚ ਤੁਸੀਂ ਆਪਣੇ ਦੋਸਤ ਮਤਲਬ ਤੁਸੀਂ ਜਿਸ ਨਾਲ ਸ਼ਤਰੰਜ ਖੇਡ ਰਹੇ ਹੋ, ਉਸ ਨਾਲ ਗੱਲ ਵੀ ਕਰ ਸਕਦੇ ਹੋ। ਇਸ ਦੌਰਾਨ ਤੁਹਾਡੀ ਗੇਮ ਉਥੇ ਹੀ ਰਹੇਗੀ ਜਿਥੇ ਤੁਸੀਂ ਆਖਰੀ ਚਾਲ ਚੱਲੀ ਸੀ।
ਵਾਟਰਪਰੂਫ ਤਕਨੀਕ ਨਾਲ ਲੈਸ ਐਪਲ iPhone 7
NEXT STORY