ਗੈਜੇਟ ਡੈਸਕ– ਸਮਾਰਟਫੋਨ ਦੇ ਕੈਮਰਿਆਂ ਨੂੰ ਹੋਰ ਬਿਹਤਰ ਬਣਾਉਣ ਲਈ ਸੈਮਸੰਗ 10xoptical zoom ਤਕਨੀਕ ਲਿਆਉਣ ਵਾਲੀ ਹੈ। ਫੋਨ ਅਰੀਨਾ ਦੀ ਰਿਪੋਰਟ ਅਨੁਸਾਰ ਦੱਖਣੀ ਕੋਰੀਆਈ ਇਲੈਕਟ੍ਰਾਨਿਕਸ ਕੰਪਨੀ ਸੈਮਸੰਗ ਇਜ਼ਰਾਈਲ ਦੀ corephotonics ਨਾਲ ਇਸ ਮਾਮਲੇ ਨੂੰ ਲੈ ਕੇ ਗੱਲਬਾਤ ਚੱਲ ਰਹੀ ਹੈ ਤਾਂ ਜੋ ਆਉਣ ਵਾਲੇ ਸਮੇਂ ਵਿਚ ਸਮਾਰਟਫੋਨ ਕੈਮਰਿਆਂ ਵਿਚ ਬਿਹਤਰੀਨ ਜ਼ੂਮ ਦਿੱਤੀ ਜਾ ਸਕੇ।

ਬਿਹਤਰੀਨ ਕੈਮਰਿਆਂ ਦੀ ਰੇਸ ਵਿਚ ਓਪੋ ਵੀ ਸ਼ਾਮਲ
ਦੱਸ ਦੇਈਏ ਕਿ Oppo ਵੀ ਅਜਿਹੀ ਤਕਨੀਕ ’ਤੇ ਕੰਮ ਕਰ ਰਹੀ ਹੈ ਜੋ ਜ਼ੂਮ ਕਰਨ ’ਤੇ ਫੋਟੋ ਦੀ ਕੁਆਲਟੀ ਖਰਾਬ ਹੋਏ ਬਿਨਾਂ ਕੈਪਚਰ ਕਰਨ ਵਿਚ ਮਦਦ ਕਰੇਗੀ। ਇਸ ਤਕਨੀਕ ਨੂੰ ਆਉਣ ਵਾਲੇ ਸਮੇਂ ਵਿਚ ਬਾਰਸੀਲੋਨਾ (ਸਪੇਨ) ਵਿਚ ਆਯੋਜਿਤ MWC 2019 ਕਾਨਫਰੰਸ ਦੌਰਾਨ ਸਭ ਤੋਂ ਪਹਿਲਾਂ ਦਿਖਾਇਆ ਜਾਵੇਗਾ।
PUBG ਦੇ Vikendi ਮੈਪ ਸ਼ਾਮਲ ਹੈ ਖੁਫੀਆ ਗੁਫਾ, ਸਾਹਮਣੇ ਆਈ ਵੀਡੀਓ
NEXT STORY