ਜਲੰਧਰ- ਤੁਰਕੀ ਦੀ ਮੋਬਾਇਲ ਨਿਰਮਾਤਾ ਕੰਪਨੀ ਜਨਰਲ ਮੋਬਾਇਲ ਨੇ ਮੰਗਲਵਾਰ ਨੂੰ ਐੱਮ. ਡਬਲਯੂ. ਸੀ. 2017 'ਚ ਆਪਣਾ ਲੇਟੈਸਟ ਐਂਡਰਾਇਡ ਵਨ ਸਮਾਰਟਫੋਨ ਜੀ. ਐੱਮ. 6 ਲਾਂਚ ਕਰ ਦਿੱਤਾ ਹੈ। ਕੰਪਨੀ ਨੇ ਜਿੱਥੇ ਇਸ ਸਮਾਰਟਫੋਨ ਦਾ ਖੁਲਾਸਾ ਕਰ ਦਿੱਤਾ ਹੈ, ਹੁਣ ਇਸ ਦੀ ਕੀਮਤ ਅਤੇ ਉਪਲੱਬਧਤਾ ਦੀ ਜਾਣਕਾਰੀ ਮਿਲਣੀ ਬਾਕੀ ਹੈ।
ਜਨਰਲ ਮੋਬਾਇਲ ਜੀ. ਐੱਮ. 6 ਐਂਡਰਾਇਡ 7.0 ਨੂਗਾ 'ਤੇ ਚੱਲਦਾ ਹੈ। ਇਸ ਫੋਨ 'ਚ 5 ਇੰਚ ਐੱਚ. ਡੀ. (720x1280 ਪਿਕਸਲ) ਆਈ. ਪੀ. ਐੱਸ. ਡਿਸਪਲੇ ਹੈ। ਸਕਰੀਨ ਡੇਨਸਿਟੀ 294 ਪੀ. ਪੀ. ਆਈ. ਹੈ ਅਤੇ ਸੁਰੱਖਿਆ ਲਈ ਕਾਰਨਿੰਗ ਗੋਰਿਲਾ ਗਲਾਸ 4 ਪ੍ਰੋਟੈਕਸ਼ਨ ਦਿੱਤਾ ਗਿਆ ਹੈ। ਫੋਨ 'ਚ 1.5 ਗੀਗਾਹਟਰਜ਼ ਕਵਾਡ-ਕੋਰ ਮੀਡੀਆਟੇਕ ਐੱਮ. ਟੀ. 6737 ਟੀ ਪ੍ਰੋਸੈਸਰ ਦਿੱਤਾ ਗਿਆ ਹੈ। ਫੋਨ 'ਚ 3 ਜੀਬੀ ਰੈਮ ਹੈ। ਜੀ ਐੱਮ. 6 'ਚ 13 ਮੈਗਾਪਿਕਸਲ ਦਾ ਡਿਊਲ ਐੱਲ. ਈ. ਡੀ. ਰਿਅਰ ਆਟੋਫੋਕਸ ਕੈਮਰਾ ਹੈ ਅਤੇ ਫੋਨ 'ਚ ਸੈਲਫੀ ਫਲੈਸ਼ ਨਾਲ 8 ਮੈਗਾਪਿਕਸਲ ਦਾ ਫਰੰਟ ਕੈਮਰਾ ਦਿੱਤਾ ਗਿਆ ਹੈ।
ਕਨੈਕਟੀਵਿਟੀ ਦੀ ਗੱਲ ਕਰੀਏ ਤਾਂ ਜਨਰਲ ਜੀ ਐੱਮ. 6 'ਚ 4ਜੀ ਐੱਲ. ਟੀ. ਈ+ 4.5ਜੀ, ਵਾਈ-ਫਾਈ, 802.11 ਬੀ/ਜੀ/ਐੱਨ, ਬਲੂਟੁਥ 4.2 ਜੀ. ਪੀ. ਐੱਸ/ਏ-ਜੀ. ਪੀ. ਐੱਸ. ਅਤੇ ਇਕ ਮਾਈਕ੍ਰੋ-ਯੂ. ਐੱਸ. ਬੀ. ਪੋਰਟ ਦਿੱਤਾ ਗਿਆ ਹੈ। ਫੋਨ 'ਚ ਐਕਸੇਲੇਰੋਮੀਟਰ, ਐਂਬੀਅੰਟ ਲਾਈਟ ਸੈਂਸਰ, ਜ਼ਾਇਰੋਸਕੋਪ, ਮੈਗਨੇਟੋਮੀਟਰ ਅਤੇ ਪ੍ਰਕਿਸਮਿਟੀ ਸੈਂਸਰ ਵੀ ਹੈ। ਇਸ ਫੋਨ 'ਚ ਹੋਮ ਬਟਨ 'ਚ ਹੀ ਫਿੰਗਰਪ੍ਰਿੰਟ ਸੈਂਸਰ ਨੂੰ ਇੰਟੀਗ੍ਰੇਟ ਕੀਤਾ ਗਿਆ ਹੈ ਅਤੇ ਕੰਪਨੀ ਦਾ ਦਾਅਵਾ ਹੈ ਕਿ ਇਹ 0.2 ਸੈਕਿੰਡ 'ਚ ਹੀ ਫਿੰਗਰਪ੍ਰਿੰਟ ਦੀ ਪਛਾਣ ਕਰ ਸਕਦਾ ਹੈ। ਇਸ ਐਂਡਰਾਇਡ ਫੋਨ ਦਾ ਡਾਈਮੈਂਸ਼ਨ 144x71.3x8.6 ਮਿਲੀਮੀਟਰ ਅਤੇ ਵਜਨ 150 ਗ੍ਰਾਮ ਹੈ। ਇਹ ਫੋਨ ਗੋਲਡ, ਰੋਜ਼ ਗੋਲਡ ਅਤੇ ਸਪੇਸ ਗ੍ਰੇ ਕਲਰ 'ਚ ਉਪਲੱਬਧ ਹੋਵੇਗਾ।
ਤੁਹਾਡੇ ਐਂਡਰਾਇਡ ਸਮਾਰਟਫੋਨ ਨੂੰ ਵਾਇਰਸ ਤੋਂ ਬਚਾਉਣ 'ਚ ਮਦਦ ਕਰਨਗੇ ਇਹ ਫ੍ਰੀ AntiVirus Apps
NEXT STORY