ਜਲੰਧਰ— ਜਿਓਨੀ ਨੇ ਹਾਲ ਹੀ 'ਚ ਪਾਇਨੀਅਰ ਪੀ5 ਮਿੰਨੀ ਅਤੇ ਪਾਇਨੀਅਰ ਪੀ5ਐੱਲ (2016) ਸਮਾਰਟਫੋਨ ਲਾਂਚ ਕੀਤੇ ਸਨ। ਹੁਣ ਕੰਪਨੀ ਨੇ ਪਾਇਨੀਅਰ ਸੀਰੀਜ਼ ਦਾ ਨਵਾਂ ਸਮਾਰਟਫੋਨ ਪਾਇਨੀਅਰ ਪੀ5 ਡਬਲਿਯੂ ਲਾਂਚ ਕਰ ਦਿੱਤਾ ਹੈ। ਇਸ ਸਮਾਰਟਫੋਨ ਦੀ ਕੀਮਤ 6,499 ਰੁਪਏ ਹੈ। ਸਮਾਰਟਫੋਨ ਕੰਪਨੀ ਦੀ ਵੈੱਬਸਾਈਟ 'ਤੇ ਖਰੀਦਣ ਲਈ ਉਪਲੱਬਧ ਹੈ
ਜਿਓਨੀ ਪਾਇਨੀਅਰ ਪੀ5ਡਬਲੀਯੂ ਸਮਾਰਟਫੋਨ ਦੀ ਸਭ ਤੋਂ ਵੱਡੀ ਖਾਸਿਅਤ ਹੈ ਇਸ ਦੀ (720x1280 ਪਿਕਸਲ) ਰੈਜ਼ੋਲਿਊਸ਼ਨ ਵਾਲੀ 5 ਇੰਚ ਦੀ ਐੱਚ. ਡੀ ਆਈ. ਪੀ. ਐੱਸ ਡਿਸਪਲੇ। ਸਕ੍ਰੀਨ ਦੀ ਡੇਨਸਿਟੀ 294 ਪੀ. ਪੀ. ਆਈ ਹੈ। ਐਂਡ੍ਰਾਇਡ 5.1 ਲਾਲੀਪਾਪ 'ਤੇ ਚੱਲਣ ਵਾਲੇ ਸਮਾਰਟਫੋਨ 'ਤੇ ਏਮਿਗੋ 3.1 ਯੂ. ਆਈ ਸਕਿਨ ਦਿੱਤੀ ਗਈ ਹੈ। ਡਿਊਲ ਸਿਮ ਸਪੋਰਟ ਵਾਲਾ ਇਹ ਫੋਨ 1.3 ਗੀਗਾਹਰਟਜ਼ ਕਵਾਡ - ਕੋਰ ਪ੍ਰੋਸੈਸਰ ਦੇ ਨਾਲ ਆਉਂਦਾ ਹੈ ।
ਗੱਲ ਕਰੀਏ ਕੈਮਰੇ ਕੁਆਲਿਟੀ ਦੀ ਤਾਂ ਇਸ ਜਿਓਨੀ ਪਾਇਨੀਅਰ ਪੀ5ਡਬਲਿਊ ਸਮਾਰਟਫੋਨ 'ਚ ਐੱਲ. ਈ. ਡੀ ਫਲੈਸ਼ ਦੇ ਨਾਲ 5 ਮੈਗਾਪਿਕਸਲ ਦਾ ਆਟੋਫੋਕਸ ਫੀਚਰ ਨਾਲ ਲੈਸ ਰਿਅਰ ਕੈਮਰਾ ਦਿੱਤਾ ਗਿਆ ਹੈ। ਫ੍ਰੰਟ ਕੈਮਰਾ 2 ਮੈਗਾਪਿਕਸਲ ਦਾ ਹੈ। ਫੋਨ 'ਚ 1 ਜੀ.ਬੀ ਰੈਮ ਅਤੇ 16 ਜੀ. ਬੀ ਦੀ ਇਨ-ਬਿਲਟ ਸਟੋਰਜ਼ ਦੇ ਨਾਲ ਆਉਂਦਾ ਹੈ ਜਿਸ ਨੂੰ ਮਾਈਕ੍ਰੋਐੱਸ. ਡੀ ਕਾਰਡ ਦੇ ਜ਼ਰੀਏ 128 ਜੀ.ਬੀ ਤੱਕ ਵਧਾਈ ਜਾ ਸਕਦੀ ਹੈ। ਫੋਨ ਨੂੰ ਪਾਵਰਫੁੱਲ ਬਣਾਉਂਦੀ ਹੈ ਇਸ 'ਚ ਦਿੱਤੀ ਗਈ 2000 ਐਮ.ਏ ਐੱਚ ਦੀ ਬੈਟਰੀ, ਜੋ 3ਜੀ ਨੈੱਟਵਰਕ 'ਤੇ 10 ਘੰਟੇ ਤੱਕ ਦਾ ਟਾਕ ਟਾਈਮ ਅਤੇ 288 ਘੰਟੇ ਤੱਕ ਦਾ ਸਟੈਂਡਬਾਏ ਟਾਈਮ ਦੇਣ ਦਾ ਦਾਅਵਾ ਕੀਤਾ ਗਿਆ ਹੈ।
ਕੁਨੈੱਕਟੀਵਿਟੀ ਲਈ ਫੋਨ 'ਚ 3ਜੀ, ਜੀ. ਪੀ. ਆਰ. ਐੱਸ, ਯੂ ਐੱਸ. ਬੀ ਓ. ਟੀ. ਜੀ ਨਾਲ ਮਾਇਕ੍ਰੋ - ਯ. ੂਐੱਸ. ਬੀ ਵੀ2.0, ਏ-ਜੀ. ਪੀ. ਐੱਸ, ਬਲੂਟੁੱਥ ਅਤੇ ਵਾਈ-ਫਾਈ 802.11 ਬੀ/ਜੀ/ਐੱਨ ਜਿਹੇ ਫੀਚਰ ਮੌਜੂਦ ਹਨ। ਪਰ ਫੋਨ 4ਜੀ ਐੱਲ. ਟੀ. ਈ ਨੂੰ ਸਪੋਰਟ ਨਹੀਂ ਕਰਦਾ।
ਪਾਇਨੀਅਰ ਪੀ5ਡਬਲਿਊ ਦਾ ਡਾਇਮੇਂਸ਼ਨ 143.3x72x8.9 ਮਿਲੀਮੀਟਰ ਅਤੇ ਭਾਰ 157 ਗ੍ਰਾਮ ਹੈ। ਹੈਂਡਸੈਂਟ ਨੂੰ ਰੈੱਡ, ਵਾਈਟ, ਬਲੈਕ, ਬਲੂ ਅਤੇ ਯੈਲੋ ਕਲਰ ਵੇਰਿਅੰਟ 'ਚ ਲਿਸਟ ਕੀਤਾ ਗਿਆ ਹੈ
Whatsapp ਤੋਂ ਬਾਅਦ ਹੁਣ 'ਵਾਈਬਰ' 'ਤੇ ਵੀ ਕਾਲ ਅਤੇ ਮੈਸੇਜ ਹੋਏ ਸੁਰੱਖਿਅਤ
NEXT STORY