ਜਲੰਧਰ— ਵਟਸਐਪ ਤੋਂ ਬਾਅਦ ਇੰਸਟੈਂਟ ਮੈਸੇਜਿੰਗ ਐਪ ਵਾਈਬਰ ਨੇ ਵੀ ਆਪਣੇ ਗਾਹਕਾਂ ਦੇ ਲਿਖਿਤ ਸੰਦੇਸ਼ਾਂ ਅਤੇ ਕਾਲਾਂ ਨੂੰ ਗੁੱਪਤ ਰੱਖਣ ਦਾ ਐਲਾਨ ਕੀਤਾ ਹੈ। ਇਸ ਤਹਿਤ ਉਹ ਇਨ੍ਹਾਂ ਸੰਦੇਸ਼ਾਂ ਨੂੰ 'ਇਨਕ੍ਰਿਪਟ' ਕਰ ਦੇਵੇਗਾ ਮਤਲਬ ਸੁਰੱਖਿਆ ਏਜੰਸੀਆਂ ਅਤੇ ਹੋਰ ਲੋਕ ਉਨ੍ਹਾਂ ਤੱਕ ਨਹੀਂ ਪਹੁੰਚ ਸਕਣਗੇ। ਵਾਈਬਰ ਦੇ ਸੀ.ਈ.ਓ. ਮਾਈਕਲ ਸ਼ਮੀਲੋਵ ਨੇ ਇਕ ਬਲਾਗ ਪੋਸਟ 'ਚ ਇਹ ਜਾਣਕਾਰੀ ਦਿੱਤੀ ਹੈ। ਇਸ ਮੁਤਾਬਕ ਹੈਕਰ ਜਾਂ ਏਜੰਸੀਆਂ ਵਾਈਬਰ ਦੇ ਯੂਜ਼ਰਜ਼ ਦੀ ਗੱਲਬਾਤ ਜਾਂ ਕਾਲ 'ਚ ਦਖਲ ਨਹੀਂ ਦੇ ਸਕਣਗੇ। ਸ਼ਮੀਲੋਵ ਨੇ ਲਿਖਿਆ ਹੈ ਕਿ ਵਾਈਬਰ 'ਚ ਸਾਡੀ ਟੀਮ, ਤੁਹਾਨੂੰ (ਗਾਹਕਾਂ ਨੂੰ) ਅਤੇ ਤੁਹਾਡੀ ਨਿਜੀ ਗੱਲਬਾਤ 'ਤੇ ਜ਼ਿਆਦਾ ਕੰਟਰੋਲ ਕਰਨ ਲਈ ਸਖਤ ਮਿਹਨਤ ਕਰ ਰਹੀ ਸੀ।
ਅੱਜ ਅਸੀਂ ਇਸ ਦਿਸ਼ਾ 'ਚ ਇਕ ਹੋਰ ਕਦਮ ਚੁਕਦੇ ਹੋਏ ਤੁਹਾਡੀ ਨਿਜੀ ਚੈਟ ਨੂੰ ਇਨਕ੍ਰਿਪਸ਼ਨ ਰਾਹੀਂ ਜ਼ਿਆਦਾ ਸੁਰੱਖਿਅਤ ਬਣਾ ਰਹੇ ਹਾਂ। ਇਨਕ੍ਰਿਪਸ਼ਨ ਦੇ ਤਹਿਤ ਕਿਸੇ ਟੈਕਸਟ ਜਾਂ ਆਡੀਓ ਕਾਲ ਨੂੰ ਕੂਟ ਭਾਸ਼ਾ 'ਚ ਬਦਲ ਦਿੱਤਾ ਜਾਂਦਾ ਹੈ ਜਿਸ ਨਾਲ ਹੈਕਰ ਜਾਂ ਹੋਰ ਏਜੰਸੀਆਂ ਇਨ੍ਹਾਂ ਨੂੰ ਪੜ੍ਹ ਜਾਂ ਸੁਣ ਨਹੀਂ ਸਕਦੇ। ਇਨਕ੍ਰਿਪਸ਼ਨ ਤੋਂ ਬਾਅਦ ਸਾਰੀ ਸਮੱਗਰੀ ਇਕ ਤਰ੍ਹਾਂ ਨਾਲ ਗੁੱਪਤ ਹੋ ਜਾਂਦੀ ਹੈ। ਇਸ ਮਹੀਨੇ ਫੇਸਬੁੱਕ ਦੀ ਮਲਕੀਅਤ ਵਾਲੀ ਵਟਸਐਪ ਨੇ ਵੀ ਆਪਣੇ ਇਕ ਅਰਬ ਤੋਂ ਜ਼ਿਆਦਾ ਯੂਜ਼ਰਜ਼ ਦੀ ਨਿਜੀ ਗੱਲ ਨੂੰ ਇਨਕ੍ਰਿਪਸ਼ਨ ਰਾਹੀਂ ਗੁੱਪਤ ਬਣਾਉਣ ਦਾ ਐਲਾਨ ਕੀਤਾ ਸੀ।
WhatsApp ਨੂੰ ਲੈ ਕੇ ਭਾਰਤ ਸਰਕਾਰ ਨੇ ਕੀਤਾ ਇਹ ਵੱਡਾ ਐਲਾਨ
NEXT STORY