ਨਵੀਂ ਦਿੱਲੀ— ਚੀਨ ਦੀ ਪ੍ਰਮੁੱਖ ਮੋਬਾਇਲ ਕੰਪਨੀ ਜਿਓਨੀ ਨੇ ਆਪਣਾ ਨਵਾਂ 4ਜੀ ਸਮਾਰਟਫੋਨ Gionee S6 ਬਾਜ਼ਾਰ 'ਚ ਪੇਸ਼ ਕੀਤਾ ਹੈ ਜਿਸ ਦੀ ਕੀਮਤ 19,999 ਰੁਪਏ ਹੈ। ਕੰਪਨੀ ਦੇ ਬਿਆਨ ਮੁਤਾਬਕ ਜਿਓਨੀ ਐੱਸ6 ਉਸ ਦਾ ਪਹਿਲਾ ਵੀ.ਓ.ਐਲ.ਟੀ.ਈ. ਤਕਨੀਕ ਆਧਾਰਿਤ ਸਮਾਰਟਫੋਨ ਹੈ। ਇਹ ਤਕਨੀਕ ਵੁਆਇਸ ਅਤੇ ਵੀਡੀਓ ਕਾਲਿੰਗ ਦੀ ਕੁਆਲਿਟੀ ਨੂੰ ਹੋਰ ਵੀ ਬਿਹਤਰ ਬਣਾਉਂਦੀ ਹੈ।
ਜਿਓਨੀ ਐੱਸ6 ਫਲਿੱਪਕਾਰਟ 'ਤੇ ਆਨਲਾਈਨ ਵਿਕਰੀ ਦੇ ਨਾਲ-ਨਾਲ ਰਿਟੇਲ ਸਟੋਰਾਂ 'ਤੇ ਵੀ ਉਪਲੱਬਧ ਹੋਵੇਗਾ। ਐਂਡਰਾਇਡ 5.1 ਆਧਾਰਿਤ ਜਿਓਨੀ ਐੱਸ6 'ਚ 1.3 ਗੀਗਾਹਰਟਜ਼ ਦਾ ਆਕਟਾਕੋਰ ਪ੍ਰੋਸੈਸਰ, 3ਜੀ.ਬੀ. ਰੈਮ ਅਤੇ 32ਜੀ.ਬੀ. ਇੰਟਰਨਲ ਮੈਮਰੀ ਹੈ। ਇਸ ਵਿਚ ਗੋਰਿੱਲਾ ਗਲਾਸ 3, 13MP ਦਾ ਰੀਅਰ ਕੈਮਰਾ ਹੈ। ਇਸ ਫੋਨ 'ਚ ਟਾਈਪ ਸੀ. ਪਲੱਗਇਨ ਅਤੇ 3150mAh ਦੀ ਬੈਟਰੀ ਹੈ। ਕੰਪਨੀ ਦਾ ਦਾਅਵਾ ਹੈ ਕਿ ਇਸ ਮੋਬਾਇਲ ਨੂੰ ਕਰੀਬ 18 ਘੰਟੇ ਤੱਕ ਚਲਾਇਆ ਜਾ ਸਕਦਾ ਹੈ। ਕਨੈਕਟੀਵਿਟੀ ਲਈ ਇਸ ਵਿਚ ਐਲਫੀ ਐੱਸ6 ਬਲੂਟੂਥ 4.0, ਵਾਈ-ਫਾਈ, ਜੀ.ਪੀ.ਐੱਸ, 4ਜੀ ਐਲ,ਟੀ.ਈ, ਯੂ.ਐੱਸ.ਬੀ. ਓ.ਟੀ.ਜੀ. ਅਤੇ ਯੂ.ਐੱਸ.ਬੀ. ਟਾਈਪ-ਸੀ ਫੀਚਰ ਦਿੱਤੇ ਗਏ ਹਨ।
2,000 ਰੁਪਏ ਘੱਟ ਹੋਈ OnePlus ਦੇ ਇਸ ਸਮਾਰਟਫੋਨ ਦੀ ਕੀਮਤ
NEXT STORY