ਜਲੰਧਰ— ਚਾਈਨੀਜ਼ ਸਮਾਰਟਫੋਨ ਕੰਪਨੀ ਵਨ-ਪੱਲਸ ਵੱਲੋਂ ਹਾਲ ਹੀ 'ਚ ਲਾਂਚ ਕੀਤੇ ਗਏ ਨਵੇਂ ਫਲੈਗਸ਼ਿਪ ਡਿਵਾਈਸ OnePlus 2 ਦੀ ਕੀਮਤ 'ਚ ਕਟੌਤੀ ਕੀਤੀ ਗਈ ਹੈ ਇਸ ਫੋਨ ਦੀ ਨਵੀਂ ਕੀਮਤ 349 ਡਾਲਰ ਕਰ ਦਿੱਤੀ ਗਈ ਹੈ। ਪਹਿਲਾਂ ਇਸ ਦੇ 64ਜੀ.ਬੀ. ਮਾਡਲ ਦੀ ਕੀਮਤ 389 ਡਾਲਰ ਸੀ। ਉਮੀਦ ਹੈ ਕਿ ਕੰਪਨੀ ਇਸ ਨਵੀਂ ਕੀਮਤ 'ਚ ਕਟੌਤੀ ਨੂੰ ਛੇਤੀ ਭਾਰਤ ਲਈ ਵੀ ਲਾਗੂ ਕਰੇਗੀ।
ਭਾਰਤ 'ਚ OnePlus 2 ਦੇ 16ਜੀ.ਬੀ. ਮਾਡਲ ਦੀ ਕੀਮਤ 22.999 ਰੁਪਏ ਅਤੇ 64ਜੀ.ਬੀ. ਮਾਡਲ ਦੀ ਕੀਮਤ 24,999 ਰੁਪਏ ਹੈ। OnePlus 2 ਦੀ ਡਿਸਪਲੇ ਵੀ 5.5 ਇੰਚ ਹੈ ਜਿਸ ਵਿਚ LCD ਟੱਚਸਕ੍ਰੀਨ ਹੈ, ਨਾਲ ਹੀ 1080x1920 ਪਿਕਸਲ ਰੈਜ਼ੋਲਿਊਸ਼ਨ ਹੈ। ਸਕ੍ਰੀਨ 'ਤੇ ਕਾਰਨਿੰਗ ਗੋਰਿੱਲਾ ਗਲਾਸ 4 ਪ੍ਰੋਟੈਕਸ਼ਨ ਦਿੱਤਾ ਗਿਆ ਹੈ।
ਕੰਪਨੀ ਨੇ ਦਾਅਵਾ ਕੀਤਾ ਹੈ ਕਿ 'OnePlus 2' ਫੋਨ ਦਾ ਫਿੰਗਰਪ੍ਰਿੰਟ-ਸਕੈਨਰ ਆਈਫੋਨ ਟੱਚ ਤੋਂ ਵੀ ਬਿਹਤਰ ਹੈ ਜਿਸ ਵਿਚ ਤੁਸੀਂ ਪੰਜ ਫਿੰਗਰਪ੍ਰਿੰਟ-ਸਕੈਨਰ ਇਕ ਵਾਰ 'ਚ ਸੇਵ ਕਰ ਸਕਦੇ ਹੋ। ਇਹ ਤੁਹਾਨੂੰ ਬੇਹੱਦ ਨਵਾਂ ਐਕਸਪੀਰੀਅੰਸ ਦੇਵੇਗਾ। ਇਸ ਦੀ ਰੈਮ 4 ਜੀ.ਬੀ. ਹੈ। ਇਸ ਦੇ ਕੈਮਰੇ ਨੂੰ ਲੈ ਕੇ ਜੋ ਵੱਡਾ ਦਾਅਵਾ ਕੰਪਨੀ ਨੇ ਕੀਤਾ ਹੈ ਉਹ ਇਹ ਹੈ ਕਿ ਇਸ ਫੋਨ 'ਚ ਖਿੱਚੀ ਗਈ ਤਸਵੀਰ ਦੀ ਕੁਆਲਿਟੀ 50MP ਕੈਮਰੇ ਜਿੰਨੀ ਹੋਵੇਗੀ। ਇਸ ਦਾ ਰੀਅਰ ਕੈਮਰਾ 13MP ਹੈ ਅਤੇ ਫਰੰਟ ਫੇਸਿੰਗ ਕੈਮਰਾ 5MP ਹੈ। ਇਹ ਫੋਨ ਹਰ ਮਾਲੇ 'ਚ ਇਸ ਸਾਲ ਦਾ ਕਿਲਰ ਸਮਾਰਟਫੋਨ ਹੈ। ਇਸ ਵਿਚ ਇਨਬਿੱਲਡ ਕੈਮਰਾ ਐਪ ਹੈ ਜੋ ਤਸਵੀਰ ਨੂੰ ਹੋਰ ਵੀ ਬਿਹਤਰ ਬਣਾਉਂਦਾ ਹੈ।
ਟੈਕਨਾਲੋਜੀ ਦਾ ਬਿਹਤਰੀਨ ਨਮੂਨਾ ਹੈ ਇਹ ਮਸ਼ੀਨ (ਵੀਡੀਓ)
NEXT STORY