ਵੈੱਬ ਡੈਸਕ- ਨਵੇਂ ਸੋਧ ਤੋਂ ਪਤਾ ਲੱਗਾ ਹੈ ਕਿ ਜੇ ਐਂਟੀਬਾਇਓਟਿਕ ਦਵਾਈਆਂ ਦੇ ਨਾਲ ਪੇਨਕਿਲਰ (ਜਿਵੇਂ ਕਿ ਇਬੂਪ੍ਰੋਫੈਨ, ਡਾਈਕਲੋਫਿਨਾਕ ਆਦਿ) ਦਾ ਉਪਯੋਗ ਕੀਤਾ ਜਾਵੇ, ਤਾਂ ਇਹ ਬੈਕਟੀਰੀਆ ਨੂੰ ਹੋਰ ਜਿਆਦਾ ਰੇਜ਼ਿਸਟੈਂਟ (ਪ੍ਰਤੀਰੋਧੀ) ਬਣਾ ਸਕਦਾ ਹੈ। ਇਸ ਦਾ ਮਤਲਬ ਹੈ ਕਿ ਬੈਕਟੀਰੀਆ 'ਤੇ ਐਂਟੀਬਾਇਓਟਿਕ ਦਾ ਪ੍ਰਭਾਵ ਘੱਟ ਹੋ ਸਕਦਾ ਹੈ ਅਤੇ ਇਨਫੈਕਸ਼ਨ ਜਲਦੀ ਠੀਕ ਨਹੀਂ ਹੋਵੇਗਾ।
ਇਹ ਵੀ ਪੜ੍ਹੋ : ਕਿਉਂ ਟੋਕਿਆ ਜਾਂਦਾ ਤਿੰਨ ਰੋਟੀਆਂ ਖਾਣ ਤੋਂ, ਕੀ ਇਹ ਅੰਧਵਿਸ਼ਵਾਸ ਹੈ ਜਾਂ ਸਮਝਦਾਰੀ
ਕੀ ਕਹਿੰਦਾ ਹੈ ਅਧਿਐਨ?
ਦ ਲੈਂਸੈਟ ਜਰਨਲ 'ਚ ਪ੍ਰਕਾਸ਼ਤ 2024 ਦੇ ਅਧਿਐਨ ਦੇ ਅਨੁਸਾਰ, ਐਂਟੀਬਾਇਓਟਿਕ ਦੇ ਨਾਲ ਇਬੂਪ੍ਰੋਫੈਨ ਅਤੇ ਪੈਰਾਸਿਟਾਮੋਲ ਵਰਗੀਆਂ ਆਮ ਦਰਦ ਨਿਵਾਰਕ ਦਵਾਈਆਂ ਦੀ ਵਰਤੋਂ ਬੈਕਟੀਰੀਆ ਦੇ ਜ਼ਿਆਦਾ ਪ੍ਰਤੀਰੋਧੀ ਜੀਵਾਂ ਦੇ ਵਿਕਾਸ ਨੂੰ ਵਧਾ ਸਕਦੀ ਹੈ, ਜਿਸ ਨਾਲ ਐਂਟੀਬਾਇਓਟਿਕ ਰੇਜ਼ਿਸਟੈਂਸ ਨੂੰ ਹੋਰ ਵਧਾ ਸਕਦਾ ਹੈ। ਇਸ 'ਚ ਇਹ ਵੀ ਦਾਅਵਾ ਕੀਤਾ ਗਿਆ ਕਿ ਐਂਟੀਬਾਇਓਟਿਕ ਰੇਜ਼ਿਸਟੈਂਸ ਜੋ ਜੀਵਾਣੂਆਂ ਨੂੰ ਮਾਰਨ ਲਈ ਬਣਾਈਆਂ ਗਈਆਂ ਐਂਟੀਬਾਇਓਟਿਕ ਦਵਾਈਆਂ ਨਾਲ ਲੰਬੇ ਸਮੇਂ ਤੱਕ ਸੰਪਰਕ ਤੋਂ ਵਿਕਸਿਤ ਹੁੰਦਾ ਹੈ, 2050 ਤੱਕ ਦੁਨੀਆ ਭਰ 'ਚ 39 ਮਿਲੀਅਨ ਲੋਕਾਂ ਦੀ ਜ਼ਿੰਦਗੀ ਲੈ ਸਕਦਾ ਹੈ।
ਪੇਨਕਿਲਰ ਅਤੇ ਐਂਟੀਬਾਇਓਟਿਕ ਦੇ ਨਾਲ ਖਾਣੇ ਦਾ ਨੁਕਸਾਨ
ਇਹ ਵੀ ਪੜ੍ਹੋ : ਕੀ ਤੁਹਾਨੂੰ ਵੀ ਨਹੀਂ ਪਚਦੇ ਦੁੱਧ ਅਤੇ ਦਹੀਂ? ਜਾਣੋ ਵਜ੍ਹਾ ਤੇ ਅਪਣਾਓ ਇਹ ਸਾਵਧਾਨੀਆਂ
ਪੇਨਕਿਲਰ ਅਤੇ ਐਂਟੀਬਾਇਓਟਿਕ ਇਕੱਠੇ ਖਾਣ ਨਾਲ ਬੈਕਟੀਰੀਆ 'ਚ ਰੋਗ-ਪ੍ਰਤੀਰੋਧਕ ਸਮਰੱਥਾ ਵਧਦੀ ਹੈ। ਇਸ ਨਾਲ ਦਵਾਈ ਦਾ ਅਸਰ ਘਟਦਾ ਹੈ ਅਤੇ ਬੀਮਾਰੀ ਦਾ ਇਲਾਜ ਮੁਸ਼ਕਲ ਹੋ ਸਕਦਾ ਹੈ। ਲੰਬੇ ਸਮੇਂ 'ਚ ਇਹ ਐਂਟੀਬਾਇਓਟਿਕ ਰੇਜ਼ਿਸਟੈਂਸ ਦੀ ਗੰਭੀਰ ਸਮੱਸਿਆ ਨੂੰ ਵਧਾ ਸਕਦਾ ਹੈ। ਡਾਕਟਰ ਦੀ ਸਲਾਹ ਦੇ ਬਿਨਾ ਕਦੇ ਵੀ ਪੇਨਕਿਲਰ ਅਤੇ ਐਂਟੀਬਾਇਓਟਿਕ ਇਕੱਠੇ ਨਾ ਖਾਓ। ਜੇ ਜ਼ਰੂਰਤ ਹੋਵੇ ਤਾਂ ਡਾਕਟਰ ਤੋਂ ਪੁੱਛੋ ਕਿ ਕਿਹੜੀ ਦਵਾਈ ਸੁਰੱਖਿਅਤ ਹੈ ਅਤੇ ਆਪਣੀ ਦਵਾਈਆਂ ਦਾ ਖੁਦ ਨਾਲ ਕਾਮਬਿਨੇਸ਼ਨ ਕਰਨ ਤੋਂ ਬਚੋ।
ਡਾਕਟਰ ਤੋਂ ਸਲਾਹ ਲੈਣੀ ਜ਼ਰੂਰੀ
ਪ੍ਰਮੁੱਖ ਖੋਜਕਰਤਾ ਨੇ ਕਿਹਾ, "ਇਸ ਦਾ ਮਤਲਬ ਇਹ ਨਹੀਂ ਹੈ ਕਿ ਸਾਨੂੰ ਇਨ੍ਹਾਂ ਦਵਾਈਆਂ ਦਾ ਉਪਯੋਗ ਬੰਦ ਕਰ ਦੇਣਾ ਚਾਹੀਦਾ ਹੈ, ਪਰ ਸਾਨੂੰ ਇਸ ਬਾਰੇ ਵੱਧ ਸਾਵਧਾਨ ਰਹਿਣ ਦੀ ਲੋੜ ਹੈ ਕਿ ਉਹ ਐਂਟੀਬਾਇਓਟਿਕ ਦਵਾਈਆਂ ਨਾਲ ਕਿਵੇਂ ਪ੍ਰਤੀਕਿਰਿਆ ਕਰਦੀ ਹੈ।'' ਐਂਟੀਬਾਇਓਟਿਕ ਦਾ ਅਸਰ ਉਦੋਂ ਹੀ ਹੁੰਦਾ ਹੈ ਜਦੋਂ ਇਹ ਸਹੀ ਤਰੀਕੇ ਨਾਲ ਖਾਧੀ ਜਾਵੇ। ਐਂਟੀਬਾਇਓਟਿਕ ਨਾਲ ਬਿਨਾਂ ਸੋਚੇ-ਵਿਚਾਰੇ ਪੇਨਕਿਲਰ ਖਾਣ ਨਾਲ ਬੈਕਟੀਰੀਆ ਹੋਰ ਵੀ ਜ਼ਿਆਦਾ ਖ਼ਤਰਨਾਕ ਹੋ ਸਕਦਾ ਹੈ।
ਨੋਟ– ਇਹ ਆਰਟੀਕਲ ਸਿਰਫ਼ ਆਮ ਜਾਣਕਾਰੀ ਲਈ ਹੈ। ਆਪਣੀ ਖੁਰਾਕ ਵਿੱਚ ਕੋਈ ਬਦਲਾਅ ਕਰਨ, ਕਿਸੇ ਵੀ ਬਿਮਾਰੀ ਨਾਲ ਸਬੰਧਤ ਕੋਈ ਵੀ ਉਪਾਅ ਕਰਨ ਜਾਂ ਕੋਈ ਵੀ ਘਰੇਲੂ ਨੁਸਖਾ ਅਪਣਾਉਣ ਤੋਂ ਪਹਿਲਾਂ ਆਪਣੇ ਡਾਕਟਰ ਦੀ ਸਲਾਹ ਜ਼ਰੂਰ ਲਓ।
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
Diabetes ਨਹੀਂ ਹੈ, ਫਿਰ ਵੀ ਵਾਰ-ਵਾਰ ਕਰਦੇ ਹੋ ਬਲੱਡ ਸ਼ੂਗਰ ਦੀ ਜਾਂਚ? ਤਾਂ ਪੜ੍ਹੋ ਇਹ ਖ਼ਬਰ
NEXT STORY