ਗੈਜੇਟ ਡੈਸਕ– ਗੂਗਲ ਨੇ ਯੂਜ਼ਰਜ਼ ਦੀ ਪ੍ਰਾਈਵੇਸੀ ਨੂੰ ਲੈ ਕੇ ਵੱਡਾ ਕਦਮ ਚੁੱਕਿਆ ਹੈ। ਕੰਪਨੀ ਨੇ ਆਪਣੇ ਇਕ ਬਿਆਨ ’ਚ ਕਿਹਾ ਹੈ ਕਿ ਉਸ ਦੇ ਯੂਜ਼ਰਜ਼ ਦੀ ਪ੍ਰਾਈਵੇਸੀ ਦੀ ਸੁਰੱਖਿਆ ਉਸ ਦੀ ਨੈਤਿਕ ਜ਼ਿੰਮੇਵਾਰੀ ਹੈ ਅਤੇ ਇਸ ਲਈ ਉਹ ਜਲਦੀ ਹੀ ਕਈ ਸਾਰੇ ਨਵੇਂ ਫੀਚਰਜ਼ ਜਾਰੀ ਕਰੇਗੀ। ਗੂਗਲ ਨੇ ਕਿਹਾ ਹੈ ਕਿ ਪ੍ਰਾਈਵੇਸੀ ਦੀ ਸੁਰੱਖਿਆ ’ਤੇ ਕਿਸੇ ਖਾਸ ਲੋਕਾਂ ਦਾ ਅਧਿਕਾਰ ਨਹੀਂ ਹੋਣਾ ਚਾਹੀਦਾ। ਦੁਨੀਆ ਭਰ ’ਚ ਤਮਾਮ ਇੰਟਰਨੈੱਟ ਯੂਜ਼ਰਜ਼ ਨੂੰ ਸਮਾਨ ਰੂਪ ਨਾਲ ਪ੍ਰਾਈਵੇਸੀ ਅਤੇ ਸਕਿਓਰਿਟੀ ਮਿਲਣੀ ਚਾਹੀਦੀ ਹੈ। ਗੂਗਲ ਦੇ ਚੀਫ ਪ੍ਰਾਈਵੇਸੀ ਆਫੀਸਰ ਕੈਥ ਐਨਰਾਈਟ ਨੇ ਮੀਡੀਆ ਨੂੰ ਕਿਹਾ ਕਿ ਗੂਗਲ ਆਪਣੇ ਸਾਰੇ ਪ੍ਰੋਡਕਟਸ ਦੇ ਨਾਲ ਮਿਲਣ ਵਾਲੀ ਪ੍ਰਾਈਵੇਸੀ ਅਤੇ ਸਕਿਓਰਿਟੀ ਨੂੰ ਪਹਿਲਾਂ ਨਾਲੋਂ ਮਜਬੂਤ ਕਰਨ ਦੀ ਤਿਆਰੀ ’ਚ ਹੈ। ਇਸ ਤੋਂ ਇਲਾਵਾ ਨਵੀਂ ਅਪਡੇਟ ਤੋਂ ਬਾਅਦ ਯੂਜ਼ਰਜ਼ ਕੋਲ ਆਪਣੀ ਪ੍ਰਾਈਵੇਸੀ ਦੀ ਸਕਿਓਰਿਟੀ ’ਤੇ ਪੂਰਾ ਕੰਟਰੋਲ ਹੋਵੇਗਾ।
ਕੈਥ ਐਨਰਾਈਟ ਨੇ ਅੱਗੇ ਕਿਹਾ ਕਿ ਗੂਗਲ ਨੇ ਆਪਣੇ ਪ੍ਰੋਡਕਟਸ ਨੂੰ ਬਿਹਤਰ ਬਣਾਉਣ ਲਈ ਪਹਿਲਾਂ ਵੀ ਕਈ ਕਦਮ ਚੁੱਕੇ ਹਨ। ਨਵੀਂ ਅਪਡੇਟ ਤੋਂ ਬਾਅਦ ਯੂਜ਼ਰਜ਼ ਇਕ ਟੈਪ ਨਾਲ ਆਪਣੇ ਸਾਰੇ ਗੂਗਲ ਅਕਾਊਂਟਸ ਐਕਸੈਸ ਕਰ ਸਕਣਗੇ। ਇਸ ਤੋਂ ਇਲਾਵਾ ਕੰਪਨੀ ਜਲਦੀ ਹੀ ਗੂਗਲ ਮੈਪਸ ’ਚ ਵੀ ਇੰਕਾਗਨਿਟੋ ਮੋਡ (ਪ੍ਰਾਈਵੇਟ ਮੋਡ) ਵਰਗਾ ਫੀਚਰ ਦੇਣ ਵਾਲੀ ਹੈ।
ਕੈਥ ਮੁਤਾਬਕ, ਕੰਪਨੀ ਇਸ ਗੱਲ ਨੂੰ ਸਵੀਕਾਰ ਕਰਦੀ ਹੈ ਕਿ ਥਰਡ ਪਾਰਟੀ ਡਿਵੈੱਲਪਰਜ਼ ਦੇ ਨਾਲ ਡਾਟਾ ਸ਼ੇਅਰਿੰਗ ਨੂੰ ਲੈ ਕੇ ਉਸ ਕੋਲ ਚੰਗੀਆਂ ਨੀਤੀਆਂ ਹਨ ਪਰ ਇਸ ਨੂੰ ਹੋਰ ਬਿਹਤਰ ਬਣਾਉਣ ਦੀ ਲੋੜ ਹੈ। ਉਥੇ ਹੀ ਪਿਛਲੇ ਸਾਲ ਕੰਪਨੀ ਨੇ ਡਿਵੈੱਲਪਰਜ਼ ਡਾਟਾ ਐਕਸੈਸ ਨੂੰ ਲੈ ਕੇ ਪਾਲਿਸੀ ਅਪਡੇਟਜਾਰੀ ਕੀਤਾ ਸੀ ਜਿਸ ਤੋਂ ਬਾਅਦ ਯੂਜ਼ਰਜ਼ ਦੇ ਨਿੱਜੀ ਡਾਟਾ ’ਤੇ ਡਿਵੈੱਲਪਰਾਂ ਦਾ ਕੰਟਰੋਲ ਘੱਟ ਹੋ ਗਿਆ।
ਗੂਗਲ ਜਲਦੀ ਹੀ ਡਿਵੈੱਲਪਰਜ਼ ਪਾਲਿਸੀ ’ਚ ਬਦਲਾਅ ਕਰਨ ਵਾਲੀ ਹੈ ਜਿਸ ਤੋਂ ਬਾਅਦ ਡਿਵੈੱਲਪਰਜ਼ ਯੂਜ਼ਰਜ਼ ਤੋਂ ਸਿਰਫ ਉਨ੍ਹਾਂ ਹੀ ਚੀਜ਼ਾਂ ਦਾ ਐਕਸੈਸ ਲੈ ਸਕਣਗੇ ਜੋ ਜ਼ਰੂਰੀ ਹੋਣਗੀਆਂ। ਨਾਲ ਹੀ ਗੂਗਲ ਕ੍ਰੋਮ ਰਾਹੀਂ ਵੀ ਡਿਵੈੱਲਪਰਜ਼ ਯੂਜ਼ਰਜ਼ ਤੋਂ ਬੇਲੋੜਾ ਐਕਸੈਸ ਨਹੀਂ ਲੈ ਸਕਣਗੇ।
ਬੰਦ ਹੋਈ ਬਲੈਕਬੈਰੀ ਦੀ ਮਸ਼ਹੂਰ ਮੈਸੇਜਿੰਗ ਐਪ BBM
NEXT STORY