ਆਟੋ ਡੈਸਕ- ਹੋਂਡਾ ਨੇ ਆਪਣੀ ਪ੍ਰਸਿੱਧ ਮਿਡਸਾਈਜ਼ ਐੱਸ.ਯੂ.ਵੀ. Honda Elevate ਦਾ ਇਕ ਸਪੈਸ਼ਲ ਐਡੀਸ਼ਨ ਬਾਜ਼ਾਰ 'ਚ ਪੇਸ਼ ਕੀਤਾ ਹੈ। ਇਸ ਨਵੇਂ ਐਡੀਸ਼ਨ ਨੂੰ ADV Edition ਨਾਂ ਦਿੱਤਾ ਗਿਆ ਹੈ, ਜਿਸਨੂੰ ਗਾਹਕ ਟਾਪ-ਸਪੇਕ zx ਟ੍ਰਿਮ 'ਤੇ Dealer-level fitment ਦੇ ਰੂਪ 'ਚ ਖਰੀਦਿਆ ਜਾ ਸਕਦਾ ਹੈ। ਇਸ ਸਪੈਸ਼ਲ ਮਾਡਲ ਦੀ ਸ਼ੁਰੂਆਤੀ ਕੀਮਤ 15.29 ਲੱਖ ਰੁਪਏ (ਐਕਸ-ਸ਼ੋਅਰੂਮ, ਦਿੱਲੀ) ਰੱਖੀ ਗਈ ਹੈ।
ਐਕਸਟੀਰੀਅਰ
ਐਲੀਵੇਟ ਏਡੀਵੀ ਐਡੀਸ਼ਨ ਦੇ ਫਰੰਟ 'ਚ ਹੁਡ 'ਤੇ ਸੰਤਰੀ ਹਾਈਲਾਈਟਸ ਵਾਲੇ ਡੇਕਲਸ ਦਿੱਤੇ ਗਏ ਹਨ। ਗ੍ਰਿੱਲ ਦੇ ਚਾਰੇ ਪਾਸੇ ਅਤੇ ਹੈੱਡਲਾਈਟਾਂ ਨੂੰ ਜੋੜਨ ਵਾਲੇ ਟ੍ਰਿਮ 'ਤੇ ਕ੍ਰੋਮ ਦੀ ਜਗ੍ਹਾ ਪੂਰੀ ਤਰ੍ਹਾਂ ਬਲੈਕ ਫਿਨਿਸ਼ ਹੈ। ਸਾਈਡ ਪ੍ਰੋਫਾਈਲ ਦੀ ਗੱਲ ਕਰੀਏ ਤਾਂ ਇਸ ਵਿਚ ਫੈਂਡਰ 'ਤੇ ਏਡੀਵੀ ਲੋਗੋ, 16-ਇੰਚ ਦੇ ਅਲੌਏ-ਬਲੈਕ ਅਲੌਏ ਵ੍ਹੀਲਸ ਦਿੱਤੇ ਹਨ। ਰੂਫ ਰੇਲਸ, ORVMs, ਡੋਰ ਮੋਲਡਿੰਗ, ਵਿੰਡੋ ਲਾਈਨ, ਸ਼ਾਰਕ-ਫਿਨ ਐਂਟੀਨਾ ਅਤੇ ਡੋਰ ਹੈਂਡਲ ਨੂੰ ਵੀ ਕਾਲੇ ਰੰਗ 'ਚ ਰੰਗਿਆ ਗਿਆ ਹੈ। ਡਿਊਲ ਟੋਨ ਵਰਜ਼ਨ 'ਚ ਸੀ-ਪਿਲਰ ਨੂੰ ਵੀ ਕਾਲਾ ਰੰਗ ਦਿੱਤਾ ਗਿਆ ਹੈ। ਰੀਅਰ 'ਚ ਸੰਤਰੀ ਹਾਈਲਾਈਟਸ ਦੇ ਨਾਲ ਬਾਈਡ ਕਲਰ ਰੀਅਰ ਸਕਿਡ ਪਲੇਟ ਅਤੇ ਟੇਲਗੇਟ 'ਤੇ ਇਕ ਖਾਸ ਏਡੀਵੀ ਬੈਜ ਦਿੱਤਾ ਹੈ।
ਕਲਰ ਆਪਸ਼ਨ
ਇਹ ਐਡੀਸ਼ਨ ਸਿਰਫ ਮੋਟੀਯੋਰਾਈਡ ਗ੍ਰੇਅ ਮਟੈਲਿਕ ਅਤੇ ਲੂਨਰ ਸਿਲਵਰ ਮਟੈਲਿਕ ਦੇ ਮੋਨੋ-ਟੋਨ ਅਤੇ ਡਿਊਲ-ਟੋਨ ਕਲਰ ਆਪਸ਼ਨ 'ਚ ਉਪਲੱਬਧ ਹੈ।
ਇੰਟੀਰੀਅਰ
ਏਡੀਵੀ ਐਡੀਸ਼ਨ ਦਾ ਕੈਬਿਨ ਪੂਰੀ ਤਰ੍ਹਾਂ ਆਲ-ਬਲੈਕ ਥੀਮ 'ਤੇ ਆਧਾਰਿਤ ਹੈ, ਜਿਸਨੂੰ ਸੰਤਰੀ ਰੰਗ ਦੇ ਐਕਸੈੰਟ ਨਾਲ ਸਜਾਇਆ ਗਿਆ ਹੈ। ਸੀਟਾਂ 'ਤੇ ਸੰਤਰੀ ਰੰਗ ਦੀ ਸਿਲਾਈ ਅਤੇ ਏਡੀਵੀ ਲੋਗੋ ਉਭਰੇ ਹੋਏ ਹਨ, ਜੋ ਸਪੋਰਟੀ ਲੁੱਕ ਦਿੰਦੇ ਹਨ। ਕੈਬਿਨ 'ਚ ਇਕ ਖਾਸ ਐਂਬੀਅੰਟ ਲਾਈਟਿੰਗ ਸੈੱਟਅਪ ਵੀ ਦਿੱਤਾ ਗਿਆ ਹੈ। ਡੀਲਰ-ਲੈਵਲ ਫਿਟਮੈਂਟ ਤਹਿਤ ਇਸ ਵਿਚ 360-ਡਿਗਰੀ ਕੈਮਰਾ ਵੀ ਜੋੜਿਆ ਗਿਆ ਹੈ। ਬਾਕੀ ਫਚੀਰ ਲਿਸਟ ਸਟੈਂਡਰਡ Zx ਟ੍ਰਿਮ ਵਰਗੀ ਹੈ- ਇਸ ਵਿਚ ਸਨਰੂਫ, 10.25 ਇੰਚ ਇੰਫੋਟੇਨਮੈਂਟ ਸਕਰੀਨ (Apple CarPlay ਅਤੇ Android Auto ਦੇ ਨਾਲ), 7-ਇੰਚ ਸੈਮੀ-ਡਿਜੀਟਲ ਇੰਸਟਰੂਮੈਂਟ ਕਲਸਟਰ, 8-ਸਪੀਕਰ ਸਾਊਂਡ ਸਿਸਟਮ, ADAS (ਐਡਵਾਂਸ ਡਰਾਈਵਰ ਅਸਿਸਟੈਂਸ ਸਿਸਟਮ) ਅਤੇ ਕੁਨੈਕਟਿਡ ਕਾਰ ਤਕਨੀਕ ਸ਼ਾਮਲ ਹਨ।
ਪਾਵਰ ਅਤੇ ਪਰਫਾਰਮੈਂਸ
ਹੋਂਡਾ ਐਲੀਵੇਟ ਏਡੀਵੀ ਐਡੀਸ਼ਨ ਦੇ ਪਾਵਰਟ੍ਰੇਨ 'ਚ ਕੋਈ ਬਦਲਾਅ ਨਹੀਂ ਕੀਤਾ ਗਿਆ। ਇਸ ਵਿਚ ਓਹੀ ਭਰੋਸੇਮੰਦ 1.5-ਲੀਟਰ, 4-ਸਿਲੰਡਰ i-VTEC ਪੈਟਰੋਲ ਇੰਜਣ ਦਿੱਤਾ ਗਿਆ ਹੈ, ਜੋ 121hp ਦੀ ਪਾਵਰ ਅਤੇ 145Nm ਦਾ ਟਾਰਕ ਜਨਰੇਟ ਕਰਦਾ ਹੈ। ਇਹ ਇੰਜਣ 6-ਸਪੀਡ ਮੈਨੁਅਲ ਜਾਂ CVT ਆਟੋਮੈਟਿਕ ਟ੍ਰਾਂਸਮਿਸ਼ਨ ਦੇ ਆਪਸ਼ਨ ਨਾਲ ਉਪਲੱਬਧ ਹੈ।
ਵੀਡੀਓ ਨੂੰ ਆਉਣ 1 ਲੱਖ ਵਿਊਜ਼ ਤਾਂ ਕਿੰਨੇ ਪੈਸੇ ਮਿਲਣਗੇ ? ਜਾਣੋ ਕੀ ਹੈ 'ਪਰ ਵਿਊ ਇਨਕਮ' ਦਾ ਹਿਸਾਬ
NEXT STORY