ਜਲੰਧਰ- ਵਿਦੇਸ਼ ਦੇ ਨਾਲ-ਨਾਲ ਭਾਰਤ 'ਚ ਵੀ ਕ੍ਰਿਰਸਮਸ ਅਤੇ ਨਵੇਂ ਸਾਲ ਦੀਆਂ ਤਿਆਰੀਆਂ ਜ਼ੋਰਾਂ 'ਤੇ ਚੱਲ ਰਹੀਆਂ ਹਨ। ਬਾਜ਼ਾਰ 'ਚ ਗਿਫਟਸ, ਸਜਾਵਟ ਲਈ ਕ੍ਰਿਸਮਸ ਟ੍ਰੀ ਅਤੇ ਕਈ ਤਰ੍ਹਾਂ ਦੇ ਸਾਮਾਨਾਂ ਦੀ ਖਰੀਦਾਰੀ ਚੱਲ ਰਹੀਆਂ ਹੈ ਉਥੇ ਹੀ, ਗੂਗਲ ਵੀ ਇਸ ਤਿਉਹਾਰ ਦੇ ਸੀਜਨ 'ਚ ਰੰਗਿਆ ਵਿਖਿਆ। ਗੂਗਲ ਨੇ ਕ੍ਰਿਸਮਸ ਦੇ ਦੋ ਦਿਨ ਪਹਿਲਾਂ ਹੀ ਆਪਣਾ ਡੂਡਲ ਕ੍ਰਿਸਮਸ ਥੀਮ 'ਤੇ ਬਣਾ ਦਿੱਤਾ ਹੈ। ਇਸ ਦੇ ਨਾਲ ਹੀ ਗੂਗਲ ਦਾ ਡੂਡਲ ਗਾਣਾ ਸੁੱਣਾ ਕੇ ਤੁਹਾਨੂੰ ਸ਼ੁਭਕਾਮਨਾਵਾਂ ਵੀ ਦੇ ਰਿਹਾ ਹੈ। ਗੂਗਲ ਦੇ ਨਵੇਂ ਐਨੀਮੇਟਡ ਡੂਡਲ 'ਚ ਇਸ ਦੇ ਅੱਖਰ ਮਸ਼ਹੂਰ ਕ੍ਰਸਮਸ ਕੈਰਲ ਟਿਸ ਦ ਸੀਜ਼ਨ ਗਾਉਂਦੇ ਵਿੱਖ ਰਹੇ ਹਨ।
ਹਰ ਸਾਲ ਗੂਗਲ ਆਪਣਾ ਡੂਡਲ ਕ੍ਰਿਸਮਸ 'ਤੇ ਕੁੱਝ ਵੱਖ ਤਰ੍ਹਾਂ ਦਾ ਬਣਾ ਕੇ ਲੋਕਾਂ ਨੂੰ ਸ਼ੁਭਕਾਮਨਾਵਾਂ ਦਿੰਦਾ ਹੈ। ਇਹ ਪਹਿਲਾਂ ਐਨੀਮੇਟਿਡ ਡੂਡਲ ਹੈ ਜੋ ਸਰਚ ਇੰਜਣ ਦੇ ਹੋਮਪੇਜ਼ 'ਤੇ ਵੀ ਹੈ। ਦੱਸ ਦਿਓ ਕਿ ਟਿਸ ਦਿ ਸੀਜਨ (ਟਿਸ ਇਜ਼ ਦ ਸੀਜਨ) ਸਾਲ 1862 'ਚ ਲਿੱਖੇ ਗਏ ਡੇਕ ਦ ਹਾਲਸ ਕੈਰਲ ਦੀ ਲਾਈਨ ਹੈ। 2001 'ਚ ਮਸ਼ਹੂਰ ਐਲਬਮ ਇਟ ਇਜ ਦ ਸੀਜਨ ਆਇਆ ਸੀ।
ਇਸ ਨੂੰ ਵਿੰਸ ਜਿਲ ਅਤੇ ਆਲਿਵਿਆ ਨਿਊਟਨ ਜਾਨ ਨੇ ਇਹ ਕੈਰਲਸ ਬਰੈਡਫੋਰਡ ਸਿੰਗਰਸ ਅਤੇ ਲੰਦਨ ਸਿੰਫਨੀ ਆਰਕੇਸਟਰਾ ਦੇ ਨਾਲ ਮਿਲ ਕੇ ਗਾਇਆ ਸੀ। ਇਸ ਨੂੰ ਹਾਲਮਾਰਕ ਐਂਟਰਟੇਨਮੇਂਟ ਦੇ ਇਸ ਐਲਬਮ 'ਚ ਪੁਰਾਣੇ ਕੈਰਲਸ ਨੂੰ ਨਵੀਂ ਧੁੰਨਾਂ ਦਿੱਤੀਆਂ ਗਈਆਂ ਸਨ। ਇਸ ਅਲਬਮ ਦੇ ਕੁੱਝ ਕੈਰਲਸ ਜਿਵੇਂ (ਦੇਅਰ ਇਜ਼ ਨੋ ਪਲੇਸ ਲਾਈਕ) ਹੋਮ ਫਾਰ ਦ ਹਾਲੀਡੇ, ਅ ਸਾਈਲੇਂਟ ਨਾਈਟ ਅਤੇ ਅ ਲਿਟਿਲ ਟਾਉਨ ਆਫ ਬੇਥਲਹਮ ਦੇ ਨਵੇਂ ਵਰਜਨ ਲੋਕਾਂ ਦੇ ਫੇਵਰੇਟ ਹਨ।
ਵਾਈ-ਫਾਈ ਹਾਟਸਪਾਟ ਦੇ ਨਾਂ 'ਤੇ ਫਲਾਈਟ 'ਚ ਮਚ ਗਈ ਹਫੜਾ-ਦਫੜੀ
NEXT STORY