ਟੈਕ ਡੈਸਕ : ਗੂਗਲ ਦਾ ਸਭ ਤੋਂ ਵੱਡਾ ਸਾਲਾਨਾ ਤਕਨੀਕੀ ਸਮਾਗਮ Google I/O 2026 ਅੱਜ ਰਾਤ ਭਾਰਤੀ ਸਮੇਂ ਅਨੁਸਾਰ 10:30 ਵਜੇ ਸ਼ੁਰੂ ਹੋਣ ਜਾ ਰਿਹਾ ਹੈ। ਹਰ ਸਾਲ ਹੋਣ ਵਾਲੇ ਇਸ ਈਵੈਂਟ ਵਿੱਚ ਕੰਪਨੀ ਆਪਣੀਆਂ ਆਉਣ ਵਾਲੀਆਂ ਨਵੀਆਂ ਤਕਨੀਕਾਂ ਅਤੇ ਫੀਚਰਸ ਦੀ ਝਲਕ ਪੇਸ਼ ਕਰਦੀ ਹੈ, ਜਿਸ ਕਾਰਨ ਪੂਰੀ ਦੁਨੀਆ ਦੇ ਟੈਕਨਾਲੋਜੀ ਮਾਹਿਰਾਂ ਅਤੇ ਯੂਜ਼ਰਸ ਦੀਆਂ ਨਜ਼ਰਾਂ ਇਸ 'ਤੇ ਟਿਕੀਆਂ ਹੋਈਆਂ ਹਨ।
Gemini AI ਬਣੇਗਾ ਹੋਰ ਵੀ ਸਮਾਰਟ
ਇਸ ਵਾਰ ਸਭ ਤੋਂ ਵੱਧ ਚਰਚਾ Gemini AI ਨੂੰ ਲੈ ਕੇ ਹੋ ਰਹੀ ਹੈ। ਮੰਨਿਆ ਜਾ ਰਿਹਾ ਹੈ ਕਿ ਗੂਗਲ ਆਪਣੇ AI ਸਿਸਟਮ ਨੂੰ ਪਹਿਲਾਂ ਨਾਲੋਂ ਕਿਤੇ ਜ਼ਿਆਦਾ ਸਮਝਦਾਰ ਬਣਾਉਣ ਜਾ ਰਿਹਾ ਹੈ। ਹੁਣ AI ਸਿਰਫ਼ ਸਵਾਲਾਂ ਦੇ ਜਵਾਬ ਦੇਣ ਤੱਕ ਸੀਮਤ ਨਹੀਂ ਰਹੇਗਾ, ਸਗੋਂ ਇਹ ਯੂਜ਼ਰਸ ਦੇ ਫ਼ੋਨ ਅਤੇ ਕੰਪਿਊਟਰ 'ਤੇ ਕਈ ਕੰਮ ਖੁਦ ਕਰਨ ਵਿੱਚ ਵੀ ਮਦਦ ਕਰੇਗਾ।
Android 17 ਤੇ AI ਦਾ ਸੁਮੇਲ
ਸਮਾਗਮ ਦੀ ਸ਼ੁਰੂਆਤ ਕੰਪਨੀ ਦੇ ਸੀਈਓ (CEO) ਸੁੰਦਰ ਪਿਚਾਈ ਆਪਣੇ ਕੀਨੋਟ ਭਾਸ਼ਣ ਨਾਲ ਕਰਨਗੇ। ਇਸ ਵਾਰ Android 17 ਵਿੱਚ ਕਈ ਵੱਡੇ ਬਦਲਾਅ ਦੇਖਣ ਨੂੰ ਮਿਲ ਸਕਦੇ ਹਨ, ਕਿਉਂਕਿ ਕੰਪਨੀ ਦਾ ਪੂਰਾ ਫੋਕਸ ਆਰਟੀਫੀਸ਼ੀਅਲ ਇੰਟੈਲੀਜੈਂਸ (AI) ਨੂੰ ਮੋਬਾਈਲ ਵਿੱਚ ਬਿਹਤਰ ਤਰੀਕੇ ਨਾਲ ਜੋੜਨ 'ਤੇ ਹੈ। ਰਿਪੋਰਟਾਂ ਮੁਤਾਬਕ, ਨਵੇਂ ਐਂਡਰਾਇਡ ਵਿੱਚ ਅਜਿਹੇ ਫੀਚਰਸ ਆ ਸਕਦੇ ਹਨ ਜਿੱਥੇ ਯੂਜ਼ਰਸ ਸਿਰਫ਼ ਬੋਲ ਕੇ ਹੀ ਐਪਸ ਖੋਲ੍ਹਣ, ਮੈਸੇਜ ਭੇਜਣ ਜਾਂ ਸੈਟਿੰਗਾਂ ਬਦਲਣ ਵਰਗੇ ਕੰਮ ਕਰ ਸਕਣਗੇ।
ਸੁਰੱਖਿਆ ਤੇ ਭਵਿੱਖ ਦੀ ਤਕਨੀਕ
ਇਸ ਵਾਰ ਸੁਰੱਖਿਆ 'ਤੇ ਵੀ ਵਿਸ਼ੇਸ਼ ਧਿਆਨ ਦਿੱਤਾ ਜਾ ਰਿਹਾ ਹੈ। ਨਵੇਂ ਅਪਡੇਟ ਵਿੱਚ ਅਜਿਹੇ ਫੀਚਰਸ ਆ ਸਕਦੇ ਹਨ ਜੋ ਫਰਜ਼ੀ ਕਾਲਾਂ, ਸਕੈਮ ਅਤੇ ਖ਼ਤਰਨਾਕ ਐਪਸ ਦੀ ਤੁਰੰਤ ਪਛਾਣ ਕਰ ਸਕਣ। ਇਸ ਤੋਂ ਇਲਾਵਾ, ਗੂਗਲ ਸਮਾਰਟ ਗਲਾਸ ਅਤੇ XR (ਨਵੀਂ ਸਕ੍ਰੀਨ ਤਕਨੀਕ) 'ਤੇ ਵੀ ਆਪਣਾ ਕੰਮ ਦਿਖਾ ਸਕਦਾ ਹੈ, ਜਿੱਥੇ AI ਸਿੱਧਾ ਕੰਮ ਕਰੇਗਾ ਅਤੇ ਸਾਹਮਣੇ ਦਿਖ ਰਹੀਆਂ ਚੀਜ਼ਾਂ ਦੀ ਜਾਣਕਾਰੀ ਤੁਰੰਤ ਮੁਹੱਈਆ ਕਰਵਾਏਗਾ। ਗੂਗਲ ਸਰਚ ਵਿੱਚ ਵੀ ਵੱਡੇ ਬਦਲਾਅ ਦੀ ਉਮੀਦ ਹੈ, ਜਿੱਥੇ ਇਹ ਸਿਰਫ਼ ਲਿੰਕ ਦਿਖਾਉਣ ਦੀ ਬਜਾਏ ਸਿੱਧੇ ਜਵਾਬ ਅਤੇ ਸੁਝਾਅ ਦੇਵੇਗਾ।
ਜ਼ਿਕਰਯੋਗ ਹੈ ਕਿ ਗੂਗਲ ਨੇ ਹਾਲ ਹੀ ਵਿੱਚ GoogleBook ਲੈਪਟਾਪ ਵੀ ਪੇਸ਼ ਕੀਤਾ ਹੈ, ਜਿਸ ਵਿੱਚ ਐਂਡਰਾਇਡ ਐਪਸ ਚਲਾਉਣ ਦੀ ਸਹੂਲਤ ਦੇ ਨਾਲ-ਨਾਲ ਕੰਪਨੀ ਦੇ ਕੁਝ ਖਾਸ ਫੀਚਰਸ ਵੀ ਸ਼ਾਮਲ ਹਨ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
Whatsapp Channel: https://whatsapp.com/channel/0029Va94hsaHAdNVur4L170e
Toyota ਦੀਆਂ ਗੱਡੀਆਂ 'ਤੇ ਟੁੱਟ ਕੇ ਪੈ ਗਏ ਲੋਕ! ਵੇਚ'ਤੀਆਂ 3 ਲੱਖ ਹਾਈਬ੍ਰਿਡ ਕਾਰਾਂ
NEXT STORY