ਜਲੰਧਰ-ਇੰਡੀਅਨ ਸਪੇਸ ਰਿਸਰਚ ਆਰਗਨਾਈਜ਼ੇਸ਼ਨ (ISRO) ਜੀਓਸਿਕਰੋਨਸ ਸੈਟੇਲਾਈਟ ਲਾਂਚ ਵ੍ਹੀਕਲ (GSLV) ਮਾਰਕ II ਨੂੰ ਆਈ.ਐੱਨ.ਐੱਸ.ਏ.ਟੀ.-3ਡੀ.ਆਰ. (INSAT-3DR) ਵੈਦਰ ਸੈਟੇਲਾਈਟ ਨਾਲ ਅਗਸਤ ਮਹੀਨੇ 'ਚ ਲਾਂਚ ਕਰਨ ਦੀ ਯੋਜਨਾ ਬਣਾ ਰਹੀ ਹੈ। ਇਸਰੋ ਦੇ ਚੇਅਰਮੈਨ ਏ.ਐੱਸ. ਕਿਰਨ ਕੁਮਾਰ ਨੇ ਕਿਹਾ ਕਿ ਸਪੇਸ ਏਜੰਸੀ ਇਕ ਸਾਲ 'ਚ 12-18 ਫੀਸਦੀ ਲਾਂਚ ਦੀ ਫ੍ਰਿਕਵੈਂਸੀ ਨੂੰ ਵਧਾਉਣ ਲਈ ਵੀ ਯਤਨ ਕਰ ਰਹੀ ਹੈ। ਉਨ੍ਹਾਂ ਵੱਲੋਂ ਮਦਰਾਸ ਇੰਸਟੀਚਿਊਟ ਆਫ ਟੈਕਨਾਲੋਜੀ ਅਲੁਮਨੀ ਐਸੋਸੀਏਟ ਦੀ ਇਕ ਮੀਟਿੰਗ ਦੌਰਾਨ ਇਹ ਵੀ ਕਿਹਾ ਗਿਆ ਕਿ INSAT-3DR, ਜੀ.ਐੱਸ.ਐੱਲ.ਵੀ. ਰਾਕਿਟ 'ਚ ਲਾਂਚ ਹੋਣ ਲਈ ਤਿਆਰ ਹੈ।
ਉਨ੍ਹਾਂ ਦਾ ਇਹ ਵੀ ਕਹਿਣਾ ਹੈ ਕਿ ਸਪੇਸ ਏਜੰਸੀ ਵੱਲੋਂ INSAT-3D ਨੂੰ ਵੈਦਰ ਦੀ ਜਾਣਕਾਰੀ ਲਈ 2013 'ਚ ਲਾਂਚ ਕੀਤਾ ਗਿਆ ਸੀ। ਜੀ.ਐੱਸ.ਐੱਲ.ਵੀ. ਮਾਰਕ III ਜੀਓਸਿਕਰੋਨਸ ਵ੍ਹੀਕਲ ਦਾ ਇਕ ਹਾਈਅਰ ਵਰਜਨ ਹੈ, ਜਿਸ ਨੂੰ ਇਸ ਸਾਲ ਦੇ ਅੰਤ ਤੱਕ ਲਾਂਚ ਕੀਤਾ ਜਾਵੇਗਾ। ਇਕ ਪੀ.ਸੀ.ਐੱਲ.ਵੀ. , ਵੈਦਰ ਸੈਟੇਲਾਈਟ ਸਕਾਟਸੈਟ ਨੂੰ ਚੱਕਰਵਾਤ, ਹਵਾ ਦੇ ਵੈਕਟਰਜ਼ ਅਤੇ ਮੌਸਮ ਦੀ ਤਬਦੀਲੀ ਨੂੰ ਮਾਨੀਟਰ ਕਰਨ ਲਈ ਅਗਸਤ 'ਚ ਲਾਂਚ ਕੀਤਾ ਜਾਵੇਗਾ।
ਭਾਰਤ 'ਚ ਜਲਦੀ ਹੀ ਲਾਂਚ ਹੋਵੇਗਾ Xiaomi ਦਾ 3GB ਰੈਮ ਵਾਲਾ ਸਸਤਾ ਸਮਾਰਟਫੋਨ
NEXT STORY