ਗੈਜੇਟ ਡੈਸਕ– ਗੂਗਲ ਨੇ ਆਪਣੇ ਯੂਜ਼ਸ ਨੂੰ ਵੱਡੀ ਖ਼ੁਸ਼ਖ਼ਬਰ ਦਿੱਤੀ ਹੈ। ਪਹਿਲਾਂ ਜਿਥੇ ਗੂਗਲ ਆਪਣੀ Google Meet ਦੀ ਮੁਫ਼ਤ ਸੇਵਾ ਨੂੰ 30 ਸਤੰਬਰ ਨੂੰ ਖ਼ਤਮ ਕਰਨ ਵਾਲੀ ਸੀ, ਹੁਣ ਇਸ ਨੂੰ ਅਗਲੇ ਸਾਲ ਤਕ ਅੱਗੇ ਵਧਾ ਦਿੱਤਾ ਗਿਆ ਹੈ। ਗੂਗਲ ਨੇ ਆਪਣੇ ਬਲਾਗ ਪੋਸਟ ’ਚ ਦੱਸਿਆ ਕਿ ਹੁਣ ਯੂਜ਼ਰਸ ਅਗਲੇ ਸਾਲ ਮਾਰਚ 2021 ਤਕ ਮੁਫ਼ਤ ’ਚ ਇਸਤੇਮਾਲ ਕਰ ਸਕਣਗੇ। ਇਸ ਤੋਂ ਪਹਿਲਾਂ ਇਸ ਪਾਲਿਸੀ ਨੂੰ ਮੁਫ਼ਤ ’ਚ 30 ਸਤੰਬਰ ਤਕ ਲਾਗੂ ਕਰਨ ਦੀ ਗੱਲ ਕਹੀ ਗਈ ਸੀ ਪਰ ਹੁਣ ਇਸ ਨੂੰ ਅੱਗੇ ਵਧਾ ਦਿੱਤਾ ਗਿਆ ਹੈ।
ਵਰਕ ਫਰਾਮ ਹੋਮ ਨੂੰ ਵੇਖਦੇ ਹੋਏ ਗੂਗਲ ਨੇ ਇਸ ਸਾਲ ਅਪ੍ਰੈਲ ’ਚ ਗੂਗਲ ਮੀਟ ਨੂੰ ਸਾਰਿਆਂ ਲਈ ਮੁਫ਼ਤ ਕਰਨ ਦਾ ਐਲਾਨ ਕਰ ਦਿੱਤਾ ਸੀ। ਇਸ ਤੋਂ ਬਾਅਦ ਕੰਪਨੀ ਨੇ ਕਿਹਾ ਸੀ ਕਿ ਇਸ ਨੂੰ ਸਿਰਫ 30 ਸਤੰਬਰ ਤਕ ਹੀ ਇਸਤੇਮਾਲ ਕੀਤਾ ਜਾ ਸਕੇਗਾ ਅਤੇ ਉਸ ਤੋਂ ਬਾਅਦ ਗਾਹਕਾਂ ਨੂੰ ਸਿਰਫ਼ 60 ਮਿੰਟਾਂ ਦੀ ਮੁਫ਼ਤ ਕਾਲਿੰਗ ਮਿਲੇਗੀ। ਪਰ ਹੁਣ ਗੂਗਲ ਨੇ ਇਸ ਨੂੰ ਅੱਗੇ ਵਧਾ ਦਿੱਤਾ ਹੈ ਅਤੇ ਗਾਹਕ 24 ਘੰਟੇ ਇਸ ’ਤੇ ਵਾਡੀਓ ਕਾਲਿੰਗ ਕਰ ਸਕਦੇ ਹਨ।

ਗੂਗਲ ਨੇ ਆਪਣੇ ਬਲਾਗ ਪੋਸਟ ’ਚ ਕਿਹਾ, ‘ਜਿਵੇਂ ਕਿ ਅਸੀਂ ਵੇਖ ਪਾ ਰਹੇ ਹਾਂ ਕਿ ਇਸ ਵਾਰ ਛੁੱਟੀਆਂ ’ਚ ਪਰਿਵਾਰ ਨਾਲ ਮਿਲਣਾ-ਵਰਤਣਾ ਸਭ ਵੀਡੀਓ ’ਤੇ ਵੀ ਹੋ ਰਿਹਾ ਹੈ, ਵਿਆਹ ਵੀ ਵੀਡੀਓ ਕਾਲਿੰਗ ’ਤੇ ਹੋ ਰਹੇ ਹਨ। ਅਸੀਂ ਅਜਿਹੇ ਲੋਕਾਂ ਦੀ ਮਦਦ ਕਰਨਾ ਚਾਹੁੰਦੇ ਹਾਂ ਜੋ ਆਉਣ ਵਾਲੇ ਸਮੇਂ ’ਚ ‘ਗੂਗਲ ਮੀਟ’ ’ਤੇ ਨਿਰਭਰ ਹੋਣਗੇ। ਅਸੀਂ ਵਾਅਦੇ ਦੇ ਤੌਰ ’ਤੇ ਜੀਮੇਲ ਅਕਾਊਂਟ ਲਈ ਆਪਣੀ ਅਨਲਿਮਟਿਡ ਮੀਟ ਕਾਲ ਦਾ (24 ਘੰਟਿਆਂ ਤਕ) ਮੁਫ਼ਤ ਵਰਜ਼ਨ 31 ਮਾਰਚ, 2021 ਤਕ ਵਧਾ ਰਹੇ ਹਾਂ।’
ਕੋਵਿਡ-19 ਮਹਾਮਾਰੀ ਦੇ ਚਲਦੇ ਵਰਕ ਫਰਾਮ ਹੋਮ ਅਤੇ ਮੀਟਿੰਗ ਲਈ ਵਿਦਿਆਰਥੀ ਆਪਣੀਆਂ ਆਨਲਾਈਨ ਜਮਾਤਾਂ ਲਈ ਗੂਗਲ ਮੀਟ ਦੀ ਵਰਤੋਂ ਕਰ ਰਹੇ ਸਨ ਅਤੇ ਇਸ ਨੂੰ ਧਿਆਨ ’ਚ ਰੱਖਦੇ ਹੋਏ ਕੰਪਨੀ ਨੇ 30 ਸਤੰਬਰ ਤਕ ਮੀਟ ਐਪ ’ਤੇ ਵੀਡੀਓ ਕਾਲਿੰਗ ਨੂੰ ਮੁਫ਼ਤ ਕਰ ਦਿੱਤਾ ਸੀ, ਜਿਸ ਨੂੰ ਹੁਣ ਅੱਗੇ ਵਧਾ ਦਿੱਤਾ ਗਿਆ ਹੈ। ਜੀਸੂਟ ਤਹਿਤ 250 ਲੋਕ ਇਕੱਠੇ ਵੀਡੀਓ ਕਾਨਫਰੰਸਿੰਗ ਕਰ ਸਕਦੇ ਹਨ। ਜਦਕਿ ਇਕ ਲੱਖ ਲੋਕ ਲਾਈਵ ਵੇਖ ਸਕਦੇ ਹਨ। ਇਸ ਤੋਂ ਇਲਾਵਾ ਮੀਟਿੰਗ ਨੂੰ ਰਿਕਾਰਡ ਕਰਕੇ ਗੂਗਲ ਡ੍ਰਾਈਵ ’ਚ ਸੇਵ ਵੀ ਕੀਤਾ ਜਾ ਸਕਦਾ ਹੈ।
48MP ਰੀਅਰ ਕੈਮਰੇ ਵਾਲੇ Moto E7 Plus ਦੀ ਵਿਕਰੀ ਅੱਜ ਤੋਂ ਸ਼ੁਰੂ, ਜਾਣੋ ਕੀਮਤ ਤੇ ਆਫਰ
NEXT STORY